ਘਟਨਾ ਦੋ-ਤਿੰਨ ਦਿਨ ਪਹਿਲਾਂ ਹੋਣ ਦੀ ਸ਼ੰਕਾ
ਮ੍ਰਿਤਕਾ ਦੇ ਨਜਾਇਜ਼ ਸਬੰਧਾਂ ਦੀ ਵੀ ਛਿੜੀ ਚਰਚਾ
ਸੁਨਾਮ : ਸੁਨਾਮ ਵਿਖੇ ਸੈਲੂਨ 'ਚ ਕੰਮ ਕਰਦੀ ਇੱਕ 32 ਸਾਲਾ ਲੜਕੀ ਚਾਂਦਨੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕਾ ਸ਼ਹਿਰ ਦੇ ਤਰਖਾਣਾਂ ਵਾਲੇ ਮੁਹੱਲੇ ਵਿੱਚ ਕਿਰਾਏ ਦੇ ਕਮਰੇ 'ਚ ਇਕੱਲੀ ਰਹਿੰਦੀ ਸੀ ਕਮਰੇ 'ਚੋਂ ਬਦਬੂ ਆਉਣ 'ਤੇ ਆਸ-ਪਾਸ ਦੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਮ੍ਰਿਤਕਾ ਨੇ ਇਹ ਕਦਮ ਦੋ-ਤਿੰਨ ਦਿਨ ਪਹਿਲਾਂ ਚੁੱਕਿਆ ਹੋਵੇਗਾ। ਨਵਾਂ ਕਿਰਾਏਦਾਰ ਹੋਣ ਕਾਰਨ ਉਸ ਦਾ ਕਿਸੇ ਵੀ ਗੁਆਂਢੀ ਨਾਲ ਕੋਈ ਸੰਪਰਕ ਨਹੀਂ ਸੀ। ਇਸ ਕਾਰਨ ਇਸ ਘਟਨਾ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਮ੍ਰਿਤਕਾ ਦੇ ਸੁਨਾਮ ਨੇੜਲੇ ਇੱਕ ਪਿੰਡ ਦੇ ਵਿਅਕਤੀ ਨਾਲ ਨਜਾਇਜ਼ ਸਬੰਧਾਂ ਦੀ ਚਰਚਾ ਵੀ ਛਿੜੀ ਹੋਈ ਹੈ। ਕੀ ਸਬੰਧਿਤ ਪੁਲਿਸ ਮਾਮਲੇ ਦੀ ਤੈਅ ਤੱਕ ਜਾਕੇ ਕਾਰਵਾਈ ਅਮਲ ਵਿੱਚ ਲਿਆਵੇਗੀ? ਉਧਰ ਥਾਣਾ ਸ਼ਹਿਰੀ ਸੁਨਾਮ ਦੇ ਐਸਐਚਓ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਰਕਾਰੀ ਹਸਪਤਾਲ 'ਚ ਰਖਵਾਇਆ ਗਿਆ ਹੈ ਅਤੇ ਕਮਰੇ 'ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਮ੍ਰਿਤਕਾ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲ ਸਕੀ ਹੈ।