ਸੁਨਾਮ : ਬ੍ਰਹਮਲੀਨ ਮਹਾਂ ਪੁਰਸ਼ਾਂ ਸਵਾਮੀ ਨਰਾਇਣ ਮੁਨੀ ਡੂੰਮ ਵਾਲੇ, ਸਵਾਮੀ ਜੋਗਿੰਦਰ ਮੁਨੀ, ਸਵਾਮੀ ਮਹੇਸ਼ ਮੁਨੀ ਬੋਰੇ ਵਾਲੇ, ਸਵਾਮੀ ਦੁੱਧਾਧਾਰੀ ਨਮੋਲ ਵਾਲੇ ਅਤੇ ਸਵਾਮੀ ਮੋਨੀ ਜੀ ਦੁਗਾਲ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਸ੍ਰੀਮਦ ਭਾਗਵਤ ਗਿਆਨ ਯੱਗ ਸ੍ਰੀ ਚੰਦਰ ਗਊਸ਼ਾਲਾ ਡੇਰਾ ਨਿੰਮ ਵਾਲਾ ਸ਼ੇਰੋਂ ਵਿਖੇ ਕਰਵਾਇਆ ਗਿਆ। ਗਿਆਨ ਯੱਗ ਦੀ ਸ਼ੁਰੂਆਤ ਕਲਸ਼ ਯਾਤਰਾ ਨਾਲ ਹੋਈ ਜਿਸ ਵਿਚ ਇਲਾਕੇ ਭਰ ਤੋਂ ਸੈੰਕੜੇ ਔਰਤਾਂ ਅਤੇ ਸ਼ਰਧਾਲੂਆਂ ਨੇ ਸ਼ਰਧਾਪੂਰਵਕ ਹਿੱਸਾ ਲਿਆ। ਮੁੱਖ ਸੇਵਾਦਾਰ ਡਾ. ਸਵਾਮੀ ਚੰਦਰ ਮੁਨੀ ਨੇ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਲਈ ਕਰਵਾਏ ਗਏ ਇਸ ਗਿਆਨ ਯੱਗ ਦੌਰਾਨ ਸਵਾਮੀ ਰਾਮ ਗਿਰ ਹਸਨਪੁਰ ਨੇ ਸ੍ਰੀ ਮਦ ਭਾਗਵਤ ਸਪਤਾਹ ਦੀ ਕਥਾ ਕੀਤੀ। ਜਿਸ ਦੇ ਅੱਜ ਭੋਗ ਪਾਏ ਗਏ ਅਤੇ ਡਾਕਟਰ ਸਾਹਿਲ ਗੁਪਤਾ ਵੱਲੋਂ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਮੁਫ਼ਤ ਜਾਂਚ ਕੈੰਪ ਲਾਇਆ। ਇਸ ਮੌਕੇ ਹਰਿਦੁਆਰ ਪੰਚਾਇਤੀ ਨਵਾਂ ਅਖਾੜਾ ਦੇ ਪ੍ਰਧਾਨ ਸੰਤ ਧੂਣੀ ਦਾਸ, ਸੰਤ ਗਣੇਸ਼ ਦਾਸ ਭਮਾਰਸੀ, ਸੰਤ ਜਗਦੀਸ਼ ਗਿਰ ਖੇੜੀ, ਸੰਤ ਪਰਮ ਮੁਨੀ ਸਤੌਜ, ਸੰਤ ਮੱਖਣ ਮੁਨੀ ਡੁੰਮ, ਸੰਤ ਧਰਮ ਮੁਨੀ ਝੁਨੀਰ, ਸੰਤ ਪ੍ਰਕਾਸ਼ ਮੁਨੀ ਹਰਿਦੁਆਰ, ਸੰਤ ਉੱਤਮ ਦਾਸ ਸ਼ਾਹਪੁਰ, ਸੰਤ ਜਗਤਾਰ ਦਾਸ ਛਿਛਰੌਲੀ, ਸੰਤ ਰਵਿੰਦਰ ਦਾਸ ਮੁੱਲਾਂਪੁਰ, ਸੰਤ ਰੁੜਕੀ ਦਾਸ ਬੀਰ, ਸੰਤ ਕਾਹਨ ਦਾਸ ਸੁਨਾਮ, ਮਹੰਤ ਸ਼ਿਆਮ ਸੁੰਦਰ ਦਾਸ, ਸੰਤ ਮੋਹਨ ਦਾਸ ਸਤੋਜ, ਬਲਵਿੰਦਰ ਸਿੰਘ ਢਿੱਲੋਂ, ਅਮਨਬੀਰ ਸਿੰਘ ਚੈਰੀ, ਭਾਜਪਾ ਆਗੂ ਸ਼ੰਕਰ ਬਾਂਸਲ,ਪਿਆਰੇ ਲਾਲ ਸ਼ਰਮਾ ,ਰਾਜ ਗਰਗ, ਮਹਾਂਵੀਰ ਪ੍ਰਸ਼ਾਦ, ਆਰ ਐਸ ਐਸ ਦੇ ਜਿਲਾ ਪ੍ਰਚਾਰਕ ਕੁਲਦੀਪ ਜੀ, ਅਮਰ ਕਾਂਸਲ ਸੁਖਵਿੰਦਰ ਸ਼ਰਮਾ ਐਡ. ਹਰਪ੍ਰੀਤ ਸਿੰਘ ਸਿੱਧੂ, ਸਰਪੰਚ ਸਤਿਗੁਰ ਸਿੰਘ, ਕੇਵਲ ਸਿੰਘ, ਡਾ. ਰੂਪ ਸਿੰਘ ਸ਼ੇਰੋਂ ਡਾਕਟਰ ਮਾਲਵਿੰਦਰ ਸਿੰਘ ਸਿੱਧੂ, ਗੁਰਚਰਨ ਸਿੰਘ, ਕੁਲਦੀਪ ਸਿੰਘ, ਰਾਮ ਸਿੰਘ ਸਿੱਧੂ, ਡਾ. ਮਨੀਸ਼ ਵਸਿਸ਼ਟ, ਰਾਮ ਸਿੰਘ ਸਿੱਧੂ, ਪ੍ਰਿਥੀ ਚੰਦ ਨਾਇਬ ਤਹਿਸੀਲਦਾਰ, ਭਰਤ ਹਰੀ ਸ਼ਰਮਾ, ਮਨਪ੍ਰੀਤ ਸਿੰਘ, ਮੱਟੀ ਸਿੰਘ, ਦਰਸ਼ਨ ਸਿੰਘ, ਬ੍ਰਾਹਮਣ ਮੰਡਲੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਇਸ ਮੌਕੇ ਮਹਾਂਪੁਰਸ਼ਾਂ ਵਲੋਂ ਕਰੀਪੁਰ ਡੂੰਮ, ਸ਼ੇਰੋਂ, ਭਗਵਾਨਪੁਰਾ, ਸ਼ੇਰੋਂ ਮਾਡਲ ਟਾਊਨ ਇੱਕ ਅਤੇ ਦੋ ਦੀਆਂ ਪੰਚਾਇਤਾਂ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ।