ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ 'ਚ ਅੱਜ ਤੇ ਕੱਲ੍ਹ ਗਰਮੀ ਵਧਣ ਦੀ ਸੰਭਾਵਨਾ ਹੈ। ਬੀਤੇ ਦੋ ਦਿਨਾਂ ਤੋਂ ਪੰਜਾਬ ਵਿਚ ਧੁੱਪ ਵੀ ਤਿਖੀ ਹੋ ਗਈ ਹੈ ਅਤੇ ਲੂ ਵੀ ਚਲਣ ਲੱਗ ਪਈ ਹੈ ਜਿਸ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਰਹੇਗਾ। ਇਸ ਤੋਂ ਇਲਾਵਾ ਦੇਸ਼ ਭਰ ਵਿਚ ਮੌਸਮ ਦੀ ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ 'ਚ ਪਿਛਲੇ ਦਿਨੀਂ ਮੌਸਮ ਇਕਸਾਰ ਬਣਿਆ ਹੋਇਆ ਹੈ। ਦਿਨ 'ਚ ਤੇਜ਼ ਧੁੱਪ ਦੇ ਨਾਲ ਹਵਾਵਾਂ ਵੀ ਚੱਲ ਰਹੀਆਂ ਹਨ। ਉੱਥੇ ਹੀ ਯੂਪੀ-ਪੰਜਾਬ ਦੇ ਕਈ ਇਲਾਕਿਆਂ 'ਚ ਗਰਮੀ ਨੇ ਆਪਣਾ ਅਸਰ ਦਿਖਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇੱਥੇ ਤਾਪਮਾਨ 42 ਡਿਗਰੀ ਪਾਰ ਕਰ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਮੌਸਮ ਸਾਫ ਰਹੇਗਾ ਤੇ 28 ਮਈ ਤੋਂ ਪੱਛਮੀ ਗੜਬੜੀ ਐਕਟਿਵ ਹੋਵੇਗੀ। ਇਸ ਨਾਲ ਉੱਚੇ ਖੇਤਰਾਂ 'ਚ ਬਰਫਬਾਰੀ ਤੇ ਬਾਰਸ਼ ਤੇ ਕੁਝ ਹੇਠਲੇ ਖੇਤਰਾਂ 'ਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਸੂਬੇ 'ਚ ਦੋ ਜੂਨ ਤਕ ਪੱਛਮੀ ਗੜਬੜੀ ਐਕਟਿਵ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਹੁਣ ਤਿੰਨ ਦਿਨਾਂ ਤੱਕ ਗਰਮੀ ਤੋਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੇਗੀ । ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਅਤੇ ਹੇਠਲਾ ਤਾਪਮਾਨ 27 ਡਿਗਰੀ ਤੱਕ ਰਹਿ ਸਕਦਾ ਹੈ । ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 40 ਅਤੇ ਹੇਠਲਾ ਤਾਪਮਾਨ 28 ਡਿਗਰੀ ਤੱਕ ਰਹਿ ਸਕਦਾ ਹੈ ।