ਨਵੀਂ ਦਿੱਲੀ : ਪੰਜਾਬ ਸਮੇਤ ਦੇਸ਼ ਵੱਖ ਵੱਖ ਸੂਬਿਆਂ ਦੇ ਕਿਸਾਨ ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਧਰਨਾ ਦੇ ਰਹੇ ਹਨ। ਇਸ ਦੇ ਤਹਿਤ ਕਿਸਾਨਾਂ ਵੱਲੋਂ 26 ਜਨਵਰੀ ਵਾਲੇ ਦਿਨ ਅਲੱਗ ਤੋਂ ਪਰੇਡ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਤਹਿਤ ਕੁੱਝ ਲੋਕਾਂ ਵੱਲੋਂ ਦਿੱਲੀ ਦੇ ਲਾਲ ਵੱਲ ਨੂੰ ਰੁੱਖ ਕਰ ਲਿਆ ਸੀ ਅਤੇ ਉਥੇ ਪ੍ਰਦਰਸ਼ਨ ਹਿੰਸਾ ਵਿੱਚ ਤਬਦੀਲ ਹੋ ਗਿਆ ਸੀ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਵੱਖ ਵੱਖ ਧਰਾਵਾਂ ਤਹਿਤ ਵੱਖ ਵੱਖ ਵਿਅਕਤੀਆਂ ਦੀ ਪਛਾਣ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੇਸ ਅਦਾਲਤ ਵਿਚ ਚਲ ਰਿਹਾ ਹੈ। ਇਸ ਸਬੰਧੀ ਦਿੱਲੀ ਪੁਲਿਸ ਨੇ ਤੀਸ ਹਜ਼ਾਰੀ ਕੋਰਟ ਵਿਚ ਇਕ ਚਾਰਜਸ਼ੀਟ ਪੇਸ਼ ਕੀਤੀ ਹੈ। ਦਿਲੀ ਪੁਲਿਸ ਦੀ ਚਾਰਜਸ਼ੀਟ ਅਨੁਸਾਰ ਲਾਲ ਕਿਲੇ ਦੀ ਹਿੰਸਾ ਇਕ ਗਿਣੀ ਮਿਥੀ ਸਾਜਿਸ਼ ਸੀ ਅਤੇ ਕਿਸਾਨ ਲਾਲ ਕਿਲੇ ਨੂੰ ਧਰਨਾ ਦੇਣ ਲਈ ਆਪਣਾ ਟਿਕਾਣਾ ਬਣਾਉਣ ਦੀ ਯੋਜਨਾ ਨਾਲ ਲਾਲ ਕਿਲੇ ਵੱਲ ਵਧਦੇ ਸਨ ਨਾ ਕਿ ਧਰਨਾ ਦੇਣ ਲਈ। ਚਾਰਜਸ਼ੀਟ ਵਿੱਚ ਪੁਲਿਸ ਨੇ ਕਿਹਾ ਹੈ ਕਿ ਕਿਸਾਨ ਲਾਲ ਕਿਲੇ ਵੱਲ ਧਰਨਾ ਦੇਣ ਲਈ ਨਹੀਂ ਸਗੋਂ ਲਾਲ ਕਿਲੇ ਨੂੰ ਧਰਨੇ ਵਾਲੀ ਥਾਂ ਵਜੋਂ ਵਰਤਣਾ ਚਾਹੁੰਦੇ ਸਨ। ਪੁਲਿਸ ਆਪਣੀ ਚਾਰਜਸ਼ੀਟ ਵਿਚ ਇਹ ਵੀ ਕਿਹਾ ਹੈ ਕਿ ਜਦੋਂ ਤੋਂ ਕਿਸਾਨਾਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਉਦੋਂ ਤੋਂ ਪੰਜਾਬ ਵਿਚ ਟਰੈਕਟਰ ਦੀ ਖ਼ਰੀਦ ਵਿਚ ਕਾਫ਼ੀ ਵਾਧਾ ਹੋਇਆ ਹੈ। ਦਿੱਲੀ ਪੁਲਿਸ ਵੱਲੋਂ ਤਿੰਨ ਹਜ਼ਾਰ ਦੇ ਲਗਪਗ ਪੰਨਿਆਂ ਪੇਸ਼ ਕੀਤੀ ਚਾਰਜਸ਼ੀਟ ਵਿੱਚ ਕਿਹਾ ਹੈ ਕਿ ਧਰਨਾਕਾਰੀਆਂ ਨੇ ਜਾਨਬੁੱਝ ਕੇ 26 ਜਨਵਰੀ ਵਾਲਾ ਦਿਨ ਚੁਣਿਆ ਸੀ ਕਿਉਕਿ ਇਸ ਨਾਲ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ’ਤੇ ਹੇਠੀ ਹੋਣੀ ਸੀ ਅਤੇ ਉਹਨਾਂ ਦਾ ਮਕਸਦ ਲਾਲ ਕਿਲੇ ’ਤੇ ਕਬਜ਼ਾ ਕਰ ਕੇ ਅੰਦੋਲਨ ਲਾਲ ਕਿਲੇ ਤੋਂ ਚਲਾਉਣਾ ਸੀ। ਦਿਲੀ ਪੁਲਿਸ ਨੇ ਕਿਹਾ ਕਿ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਹਰਿਆਣਾ ਵਿਚ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਟਰੈਕਟਰਾਂ ਦੀ ਵਿਕਰੀ ਵਿੱਚ ਭਾਰੀ ਵਾਧਾ ਹੋਇਆ ਹੈ।