ਵਾਸ਼ਿੰਗਟਨ : ਕੈਲੀਫ਼ੋਰਨੀਆ ਦੇ ਸੇਨ ਹੋਜ਼ੇ ਸ਼ਹਿਰ ਵਿਚ ਬੀਤੇ ਦਿਨ ਇਕ ਵਿਅਕਤੀ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ 8 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਕਈਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਹਮਲਾਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ ਮੌਕੇ ’ਤੇ ਹੀ ਢੇਰ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿੱਚ ਜ਼ਿਆਦਾ ਗਿਣਤੀ ਟਰਾਂਸਪੋਰਟ ਅਥਾਰਟੀ ਦੇ ਕਰਮਾਰੀਆਂ ਦੀ ਦਸੀ ਜਾ ਰਹੀ ਹੈ ਜਿਹੜੇ ਆਉਣ ਡਿਊਟੀ ਤੋਂ ਘਰਾਂ ਨੂੰ ਪਰਤਣ ਦੀ ਤਿਆਰੀ ਵਿਚ ਸਨ। ਘਟਨਾ ਸਥਾਨ ’ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਇਥੇ ਕਿਸੇ ਵਿਸਫ਼ੋਟਕ ਸਮੱਗਰੀ ਦਾ ਸ਼ੱਕ ਹੈ ਜਿਸ ਕਾਰਨ ਇਥੇ ਸੂਹੀਆ ਕੁੱਤੇ ਵੀ ਲਿਆਂਦੇ ਗਏ ਹਨ। ਸਿਟੀ ਮੇਅਰ ਨੇ ਇਸ ਨੂੰ ਇਤਿਹਾਸ ਨੂੰ ਇਕ ਕਾਲਾ ਧੱਬਾ ਕਰਾਰ ਦਿੱਤਾ ਹੈ।
ਅਮਰੀਕੀ ਸਮੇਂ ਮੁਤਾਬਿਕ ਸਵੇਰੇ 6.15 ’ਤੇ ਵਾਪਰੀ ਇਸ ਘਟਨਾ ਵਿੱਚ ਇਕ ਵਿਅਕਤੀ ਨੇ ਅਚਾਨਕ ਤੋਂ ਫ਼ਾਇੰਰਿੰਗ ਸ਼ੁਰੂ ਕਰ ਦਿਤੀ ਜਿਸ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ ਅਤੇ ਆਪਣੀਆਂ ਜਾਨ ਬਚਾਉਣ ਲਈ ਭੱਜਣ ਲੱਗੇ ਪਰ ਕੁੱਝ ਲੋਕ ਫ਼ਾਇਰਿੰਗ ਵਿਚ ਲਪੇਟ ਵਿਚ ਆ ਗਏ। ਪੁਲਿਸ ਨੇ ਮੌਕੇ ’ਤੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਫ਼ਾਇਰਿੰਗ ਦੇ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁੱਟ ਗਈ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਜਾਂਚ ਤੋਂ ਬਾਅਦ ਹੀ ਅਸਲ ਕਾਰਨਾਂ ਬਾਰੇ ਦਸਿਆ ਜਾ ਸਕਦਾ ਹੈ।