ਸੰਦੌੜ : ਭਾਰਤੀ ਕਿਸਾਨ ਯੂਨੀਅਨ (ਮਾਨ) ਦੀ ਇੱਕ ਭਰਵੀਂ ਮੀਟਿੰਗ ਸੰਦੌੜ ਨੇੜਲੇ ਪੇਲੈਸ ਵਿਖੇ, ਸੁਖਦੇਵ ਸਿੰਘ ਝੁਨੇਰ ਮੀਤ ਪ੍ਰਧਾਨ ਪੰਜਾਬ ਦੇ ਪ੍ਰਬੰਧਾ ਹੇਠ ਜਿਲ੍ਹਾ ਮਾਲੇਰਕੋਟਲਾ ਅਤੇ ਜ਼ਿਲ੍ਹਾ ਬਰਨਾਲਾ ਦੇ ਆਗੂ ਕਿਸਾਨਾਂ ਨੇ ਅਜੋਕੇ ਕਿਸਾਨੀ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਅਜੋਕੇ ਕਿਸਾਨ ਅੰਦੋਲਨ ਉੱਤੇ ਚਰਚਾ ਕੀਤੀ ਗਈ ਤਾਂ ਕਿ ਲੰਮੇ ਸਮੇਂ ਤੋਂ ਲਟਕਦੇ ਆ ਰਿਹਾ ਕਿਸਾਨ ਅੰਦੋਲਨ ਕਿਸੇ ਅੰਜਾਮ ਤੱਕ ਉੱਤੇ ਪਹੁੰਚ ਸਕੇ।ਇਸ ਮੌਕੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਦੇਸ਼ ਪ੍ਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਭੁਪਿੰਦਰ ਸਿੰਘ ਮਾਨ ਨੇ ਕਿਹਾ ਖੇਤੀ ਦਾ ਆਰਥਕ ਸੰਕਟ ਬਹੁਤ ਗੰਭੀਰ ਹੋਣਾ ਕਿਸੇ ਤੋਂ ਵੀ ਭੁਲਿਆ ਹੋਇਆ ਨਹੀਂ ਖੇਤੀ ਸੰਕਟ ਦਾ ਮੁੱਢ ਤਾਂ ਆਜਾਦੀ ਤੋਂ ਫੌਰਨ ਬਾਦ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਵਿਧਾਨ ਵਿੱਚ ਪਹਿਲੀ ਤਬਦੀਲੀ ਕਰਕੇ ਧਾਰਾ 31 ਅਤੇ ਧਾਰਾ 31ਬੀ ਜੋੜ ਕੇ ਇਸ ਨੂੰ ਵਿਧਾਨ ਵਿੱਚ ਇੱਕ ਨਵਾਂ ਅਧਿਆਏ ਬਣਾ ਦਿੱਤਾ ਗਿਆ, ਜਿਸਨੂੰ ਨੌਵਾ ਸੈਂਡੀਊਲ ਅਰਥਾਤ ਨੌਵਾ ਅਧਿਆਏ ਵਿੱਚ ਕਿਹਾ ਗਿਆ ਜਿਸ ਵਿੱਚ ਜਰੂਰੀ ਵਸਤਾਂ ਦਾ ਕਾਨੂੰਨ ਆਖ ਕੇ, ਇਸ ਵਿੱਚ ਜੋੜ ਦਿੱਤਾ ਗਿਆ। ਜੋ ਕਿ ਕਿਸਾਨੀ ਦੀ ਆਰਥਕਤਾ ਅਤੇ ਨਿਆਂ ਪ੍ਰਣਾਲੀ ਰਾਹੀਂ ਕੋਰਟ ਕਚਹਿਰੀ ਵਿੱਚੋਂ ਨਿਆਂ ਲੈਣ ਉੱਤੇ ਰੋਕ ਲਗਾ ਦਿੱਤੀ ਗਈ। ਅਰਥਾਤ ਭਾਰਤ ਦੇ ਕਿਸਾਨ ਦੀ ਆਜ਼ਾਦ ਹੋਂਦ ਉੱਤੇ ਵੀ ਕਿਸਾਨਾਂ ਨੂੰ ਗੁਲਾਮਾ ਵਰਗੇ ਹਾਲਾਤ ਪੈਂਦਾ ਕਰ ਦਿੱਤੇ ਗਏ, ਜੋ ਅੱਜ ਤੱਕ ਇਹ ਗੁਲਾਮੀ ਹੋਣ ਦੇ ਅੰਸ਼ ਅੱਜ ਵੀ ਜਾਰੀ ਹਨ।ਕਿਸਾਨ ਅੰਦੋਲਨ ਵਲੋਂ ਮੁੱਢ ਤੋਂ ਹੀ, ਕਿਸਾਨਾਂ ਪ੍ਰਤੀ ਇਸ ਵਿਧਾਨਕ ਜਿਆਦਤੀ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ ਅਤੇ ਸੰਘਰਸ਼ ਕੀਤੇ ਜਾ ਰਹੇ ਹਨ। ਪਰ ਕਿਸਾਨਾਂ ਨੂੰ ਇਹਨਾਂ ਮੁੱਢਲੇ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਕਈ ਹੋਰ ਮੁਦਿਆਂ ਵਿੱਚ ਉਲਝਾ ਕੇ ਰਖਿਆ ਜਾ ਰਿਹਾ ਹੈ।ਜਿਵੇ ਕਿ ਘੱਟੋ-ਘੱਟ ਸਹਾਇਕ ਕੀਮਤ ਅਰਥਾਤ MSP ਅਸਲ ਵਿੱਚ ਇਹ ਕੀਮਤ ਘੱਟੋ-ਘੱਟ ਹੈ ਜਿਸ ਨੂੰ ਕਿ ਕਈ ਪ੍ਰਬੰਧਕ ਰੁਕਾਵਟਾਂ ਖੜੀਆਂ ਕਰਕੇ, ਕਿਸਾਨਾਂ ਨੂੰ ਮਜ਼ਬੂਰ ਕਰਕੇ ਇਸ ਕੀਮਤ ਨੂੰ ਵੱਧ ਤੋਂ ਵੱਧ ਸਰਕਾਰੀ ਖਰੀਦ ਕੀਮਤ ਬਣਾ ਦਿੱਤਾ ਗਿਆ ਹੈ। ਸਰਕਾਰੀ ਦਸਤਾਵੇਜ ਗਵਾਹ ਹਨ ਕਿ ਸਰਕਾਰ ਨੂੰ ਜਾਣਕਾਰੀ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ ਹੈ। ਜਿਹਨਾਂ ਅਨੁਸਾਰ ਲੱਖਾਂ ਕਰੋੜਾ ਰੁਪਏ ਕਿਸਾਨਾਂ ਨੂੰ ਬਣਦੀ ਕੀਮਤ ਤੋਂ ਘੱਟ ਦਿੱਤੇ ਜਾ ਰਹੇ ਹਨ। MSP ਨੂੰ ਨਿਰਧਾਰਤ ਕਰਨ ਦੇ ਤਰੀਕਿਆਂ ਨਾਲ ਕਿਸਾਨਾਂ ਅਸਹਿਮਤੀ ਹੁੰਦਿਆਂ ਹੋਇਆ ਸਰਕਾਰੀ MSP ਉੱਤੇ ਫਸਲਾਂ ਖਰੀਦ ਕਰੋ ਪਰ ਇਸਦੇ ਨਾਲ ਨਾਲ ਹੀ ਸਰਕਾਰੀ ਮੈਨੋਪੋਲੀ ਬੰਦ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਹੋਰ ਖਰੀਦਦਾਰ MSP ਤੋਂ ਵੱਧ ਕੀਮਤ ਉੱਤੇ ਖਰੀਦ ਏ ਤਾਂ ਉਸ ਉੱਤੇ ਰੁਕਾਵਟਾਂ ਖੜ੍ਹੀਆਂ ਕਰਨੀਆਂ ਬੰਦ ਕਰਨੀਆਂ ਚਾਹੀਦੀਆ ਹਨ।ਜਿਵੇਂ ਕਿ ਭੰਡਾਰਨ, ਆਯਾਤ, ਨਿਰਯਾਤ ਆਦਿ। ਸਰਦਾਰ ਮਾਨ ਨੇ ਕਿਹਾ ਅਮਰੀਕਾ ਦੇ ਪ੍ਰੈਜੀਡੈਂਟ ਸ੍ਰੀ ਡੋਨਲ ਟ੍ਰੈਪ ਵੱਲੋਂ ਆਯਾਤ ਨਿਰਯਾਤ ਟੈਕਸ ਦੇ ਲਾਏ ਟੈਰਿਫ ਚਿੰਤਾ ਦਾ ਵਿਸ਼ਾ ਹੈ। ਭਾਰਤ ਸਰਕਾਰ ਨੂੰ ਜਿੱਥੇ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਸੁਰੱਖਿਅਤ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਉਥੇ ਹੀ ਖੇਤੀ ਵਿਚ ਰੀਫੋਰਮ ਕਰ ਟੈਕਨਾਲੋਜੀ ਦੇ ਪ੍ਰਬੰਧ ਕਰਨੇ ਚਾਹੀਦੇ ਹਨ । ਤਾਂ ਕਿ ਉਤਪਾਦਨ ਵਿਚ ਭਾਰਤ ਦੁਨੀਆ ਦੇ ਜੰਗ ਤੋਂ ਫਾਡੀ ਨਾ ਰਹੇ। ਪ੍ਰਤੀ ਏਕੜ ਪੈਦਾਵਾਰ ਵਧਾਉਣ ਲਈ ਨਵੀਆਂ ਤਕਨੀਕਾਂ ਬੀਜਾਂ ਆਦਿ ਉਪਲੱਬਧ ਹੋਣ ਦੇਣੇ ਚਾਹੀਦੇ ਹਨ।ਭਾਰਤ ਸਰਕਾਰ ਦੀਆਂ ਆਯਾਤ ਨਿਰਯਾਤ ਦੀਆਂ ਨੀਤੀਆਂ ਵਿੱਚ ਇਕਸਾਰਤਾ ਹੋਣੀ ਜਰੂਰੀ ਹੈ, ਇਕਸਾਰਤਾ ਨਾ ਹੋਣ ਦੀ ਸੂਰਤ ਵਿੱਚ ਜੋ ਵਿਦੇਸ਼ਾ ਵਿੱਚ ਕੰਟਰੈਕਟ ਹੋਏ ਹੁੰਦੇ। ਹਨ ਉਹਨਾਂ ਦੇ ਟੁੱਟ ਜਾਣ ਕਰਕੇ ਭਾਰੀ ਨੁਕਸਾਨ ਹੁੰਦੇ ਹਨ ਅਤੇ ਅੱਗੇ ਤੋਂ ਵਿਸ਼ਵਾਸ ਵੀ ਟੁੱਟ ਜਾਂਦਾ ਹੈ ਜਿਸ ਕਰਕੇ ਕੰਮ ਬੰਦ ਹੋ ਜਾਣ ਕਰਕੇ ਕਿਸਾਨ ਦੀਆਂ ਕੀਮਤਾਂ ਵਿਚ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਵਿਦੇਸ਼ਾ ਨਾਲ ਨਿਰਯਾਤ ਜਾਰੀ ਰਹਿਣ ਲਈ ਸਮੇਂ ਸਮੇਂ ਦੀਆਂ ਨੀਤੀਆਂ ਜਰੂਰੀ ਹਨ। ਇਸ ਮੌਕੇ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ, ਦਲਬੀਰ ਸਿੰਘ ਥਿੰਦ ਜਿਲਾ ਮਾਲੇਰਕੋਟਲਾ ਪ੍ਰਧਾਨ, ਲਖਬੀਰ ਸਿੰਘ ਢੀਂਡਸਾ ਜਿਲਾ ਮੀਤ ਪ੍ਰਧਾਨ,ਵਕੀਲ ਖਾਂ ਜਰਨਲ ਸਕੱਤਰ,ਅਮਰਜੀਤ ਸਿੰਘ ਸਹਾਇਕ ਸਕੱਤਰ, ਗੁਰਜੀਤ ਸਿੰਘ ਧਨੋਂ ਮੀਤ ਪ੍ਰਧਾਨ,ਸਿੰਦਰ ਸਿੰਘ ਖਜ਼ਾਨਚੀ, ਬਲਜੀਤ ਸਿੰਘ ਬਾਠ, ਬਲਵਿੰਦਰ ਸਿੰਘ ਢੀਡਸਾਂ, ਹਰਪ੍ਰੀਤ ਸਿੰਘ,ਜਗਮੋਹਨ ਸਿੰਘ, ਅਮਰਜੀਤ ਸਿੰਘ ,ਫੌਜੇਵਾਲ ਸ਼ਿੰਦਰਪਾਲ ਸਿੰਘ ਕਲਿਆਣ , ਹੋਰ ਕਿਰਸਾਨ ਆਗੂ ਆਦਿ ਹਾਜ਼ਰ ਸਨ।