Saturday, April 19, 2025

Education

ਵਿਧਾਇਕ ਨੀਨਾ ਮਿੱਤਲ ਵੱਲੋਂ ਸੈਕੰਡਰੀ ਸਕੂਲ ਧੂੰਮਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ

April 18, 2025 05:33 PM
SehajTimes

ਦਬਾਲੀ ਕਲਾਂ ਅਤੇ ਨਲਾਸ ਵਿਖੇ ਛੋਟੀਆਂ ਬੱਚੀਆਂ ਤੋਂ ਅਤੇ ਧੁੰਮਾ ਵਿਖੇ ਪਿੰਡ ਦੇ ਬਜ਼ੁਰਗਾਂ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਕਟਵਾਇਆ ਰਿਬਨ

ਰਾਜਪੁਰਾ :  ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਵੱਲੋਂ ਅੱਜ ਸਰਕਾਰੀ ਸੈਕੰਡਰੀ ਸਕੂਲ ਧੂੰਮਾਂ ਵਿੱਚ ਨਵੀਂ ਚਾਰਦੀਵਾਰੀ ਅਤੇ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਦੇ ਨਾਲ-ਨਾਲ ਸਰਕਾਰੀ ਪ੍ਰਾਇਮਰੀ ਸਕੂਲ ਨਲਾਸ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦਬਾਲੀ ਕਲਾਂ ਵਿੱਚ ਵੀ ਚਾਰਦੀਵਾਰੀ ਅਤੇ ਸਕੂਲ ਨੂੰ ਸੋਹਣਾ ਬਣਾਉਣ ਲਈ ਕੀਤੇ ਗਏ ਵਿਕਾਸ ਕਾਰਜਾਂ ਦੀ ਸੰਪੂਰਨਤਾ ਹੋਣ ਉਪਰੰਤ ਸਕੂਲ ਵਿੱਚ ਉਦਘਾਟਨ ਸਮਾਰੋਹ ਆਯੋਜਿਤ ਕੀਤੇ ਗਏ ਜਿਸ ਵਿੱਚ ਉਚੇਚੇ ਤੌਰ ਤੇ ਮੈਡਮ ਨੀਨਾ ਮਿੱਤਲ ਐਮ.ਐਲ.ਏ ਰਾਜਪੁਰਾ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਦਬਾਲੀ ਕਲਾਂ ਅਤੇ ਨਲਾਸ ਵਿਖੇ ਛੋਟੀਆਂ ਬੱਚੀਆਂ ਤੋਂ ਅਤੇ ਧੁੰਮਾ ਵਿਖੇ ਪਿੰਡ ਦੇ ਬਜ਼ੁਰਗਾਂ ਤੋਂ ਵਿਧਾਇਕਾ ਨੀਨਾ ਮਿੱਤਲ ਨੇ ਰਿਬਨ ਕਟਵਾਇਆ।
  ਐੱਮ.ਐੱਲ.ਏ ਰਾਜਪੁਰਾ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਨੂੰ ਨਵੀਨਤਮ ਪੱਧਰ 'ਤੇ ਲੈ ਕੇ ਜਾਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕਾ ਨੇ ਦੱਸਿਆ ਕਿ ਅਧਿਆਪਕਾਂ ਦੀ ਤਰੱਕੀ ਲਈ ਕੋਟਾ ਵਧਾਇਆ ਗਿਆ ਹੈ ਅਤੇ ਸਕੂਲ ਮੁਖੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਫ਼ੈਸਲਿਆਂ ਨਾਲ ਸਿੱਖਿਆ ਪੱਧਰ 'ਚ ਨਵੀਂ ਜਾਨ ਪਾ ਦਿੱਤੀ ਹੈ।
  ਵਿਧਾਇਕਾ ਨੀਨਾ ਮਿੱਤਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਦੇਖ ਕੇ ਚੰਗਾ ਲੱਗਾ ਹੈ ਕਿ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕੋਆਰਡੀਨੇਟਰ ਕਮ ਮਾਸਟਰ ਟਰੇਨਰ ਮਾਲਵਾ ਜ਼ੋਨ ਵਿਜੇ ਮੈਨਰੋ ਅਤੇ ਉਹਨਾਂ ਦੀ ਟੀਮ ਸਕੂਲਾਂ ਵਿੱਚ ਜਾ ਕੇ ਸਹਿਯੋਗ ਅਤੇ ਅਗਵਾਈ ਦੇ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਕਾਰਜਾਂ ਨਾਲ ਵਿਦਿਆਰਥੀਆਂ ਨੂੰ ਹੋਰ ਵਧੀਆ ਸਿੱਖਣ ਵਾਲਾ ਮਾਹੌਲ ਮਿਲੇਗਾ।
ਇਸ ਮੌਕੇ ਰਿਤੇਸ਼ ਬਾਂਸਲ ਐੱਮ.ਐੱਲ.ਏ. ਕੋਆਰਡੀਨੇਟਰ, ਡਾ: ਚਰਨਕਮਲ ਸਿੰਘ ਧੀਮਾਨ ਹਰਪ੍ਰੀਤ ਸਿੰਘ ਬਲਾਕ ਨੋਡਲ ਅਫ਼ਸਰ ਰਾਜਪੁਰਾ-2, ਕੰਵਲਜੀਤ ਸਿੰਘ ਦਬਾਲੀ ਕਲਾਂ, ਜਗਦੀਪ ਸਿੰਘ ਅਲੂਣਾ, ਬਿੰਦਰ ਸਿੰਘ, ਮਨਜੀਤ ਕੌਰ ਬੀਪੀਈਓ ਰਾਜਪੁਰਾ-2, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ ਰਾਜਪੁਰਾ-1, ਰੀਤੂ ਅਰੋੜਾ ਹੈੱਡ ਮਿਸਟ੍ਰੈਸ ਨਲਾਸ, ਰਾਜਿੰਦਰ ਸਿੰਘ ਚਾਨੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਪਟਿਆਲਾ, ਸੁਖਵਿੰਦਰ ਕੌਰ ਸੀਐੱਚਟੀ ਨਲਾਸ, ਜਗਜੀਤ ਸਿੰਘ ਵਾਲੀਆ, ਜੋਤੀ ਪੁਰੀ, ਹਰਬੰਸ ਕੌਰ ਦਬਾਲੀ ਕਲਾਂ, ਅਮਨਦੀਪ ਸਿੰਘ ਨਲਾਸ, ਬਲਜਿੰਦਰ ਕੌਰ ਦਬਾਲੀ ਕਲਾਂ, ਮੰਗਾ ਸਿੰਘ ਧੁੰਮਾ, ਲਖਵਿੰਦਰ ਸਿੰਘ  ਕੌਲੀ, ਕਮਲਦੀਪ ਸਿੰਘ ਨਲਾਸ, ਪਿਆਰਾ ਸਿੰਘ, ਮੇਜਰ ਸਿੰਘ, ਅਮਨ ਸੈਣੀ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਜਸਪਾਲ ਸਿੰਘ, ਅਵਤਾਰ ਸਿੰਘ ਬੀਆਰਸੀ, ਦਲਜੀਤ ਸਿੰਘ ਸੈਂਟਰ ਹੈੱਡ ਟੀਚਰ, ਸੰਯੋਗਿਤਾ ਹੈੱਡ ਟੀਚਰ, ਪਰਮਿੰਦਰ ਸਿੰਘ ਸਰਾਓ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਾਜੇਸ਼ ਬਾਵਾ ਯੂਥ ਪ੍ਰਧਾਨ, ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।

Have something to say? Post your comment

 

More in Education

ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਰੋਜ਼ਗਾਰ ਮੇਲੇ ਦੌਰਾਨ 145 ਵਿਦਿਆਰਥੀਆਂ ਦੀ ਚੋਣ

ਪੰਜਾਬ ਸਿੱਖਿਆ ਕ੍ਰਾਂਤੀ ਸੂਬੇ ਵਿੱਚ ਵਿੱਦਿਅਕ ਪੱਧਰ ਨੂੰ ਹੋਰ ਉੱਚਾ ਚੁੱਕਣ ਵਿੱਚ ਮੱਦਦਗਾਰ ਸਾਬਤ ਹੋਵੇਗੀ: ਲਾਲਜੀਤ ਸਿੰਘ ਭੁੱਲਰ

ਸਕੂਲੀ ਬੱਚਿਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਿੱਖਿਆ ਵਿਭਾਗ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਸ਼ਲਾਘਾਯੋਗ ਉਪਰਾਲਾ : ਕੈਬਨਿਟ ਮੰਤਰੀ ਡਾ ਬਲਜੀਤ ਕੌਰ

ਐਸ ਡੀ ਐਮ ਖਰੜ ਗੁਰਮੰਦਰ ਸਿੰਘ ਵੱਲੋਂ ਖਰੜ ਹਲਕੇ ਵਿਚ 22.53 ਲੱਖ ਰੁਪਏ ਦੀ ਲਾਗਤ ਨਾਲ ਬਣੇ ਤਿੰਨ ਨਵੇਂ ਕਲਾਸ ਰੂਮ ਵਿਦਿਆਰਥੀਆਂ ਨੂੰ ਸਮਰਪਿਤ

'ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

"ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚ ਨਿਵੇਕਲੀ ਪਹਿਲ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਰਕਾਰੀ ਸਕੂਲ ਵਿੱਚ ਸ਼ੂਟਿੰਗ ਰੇਂਜ ਦਾ ਉਦਘਾਟਨ

ਸਿੱਖਿਆ ਕ੍ਰਾਂਤੀ: ਲਾਲਜੀਤ ਸਿੰਘ ਭੁੱਲਰ ਵੱਲੋਂ ਤਰਨਤਾਰਨ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਉਦਘਾਟਨ

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਵਧਿਆ : ਮਾਨ 

ਬੇਗਮਪੁਰਾ ਟਾਈਗਰ ਫੋਰਸ ਨੇ ਸਰਕਾਰੀ ਮਿਡਲ ਸਮਾਰਟ ਸਕੂਲ ਬਸੀ ਬਾਹਿਦ ਵਿਖੇ ਵਿਦਿਆਰਥੀਆਂ ਨੂੰ ਕਾਪੀਆਂ ਤੇ ਕਿਤਾਬਾਂ ਵੰਡੀਆਂ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ 41.28 ਲੱਖ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ