ਮਹਾਰਾਸ਼ਟਰ : ਮਹਾਰਾਸ਼ਟਰ ਤੋਂ ਇਕ ਮਾੜੀ ਖ਼ਬਰ ਆਈ ਹੈ ਕਿ ਇਥੇ ਇਕ ਇਮਾਰਤ ਦੀ ਸਲੈਬ ਡਿੱਗ ਗਈ ਅਤੇ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਹੁਣ ਤੱਕ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢ ਲਿਆ ਗਿਆ ਹੈ। ਮਲਬੇ ਹੇਠਾਂ ਕਈਂ ਲੋਕ ਫਸੇ ਹੋਣ ਦਾ ਵੀ ਖ਼ਦਸ਼ਾ ਹੈ। ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਹੈ ਜਿਥੇ ਦੇਰ ਰਾਤ ਜ਼ਿਲੇ ਦੇ ਉਲਹਾਸਨਗਰ ਵਿਚ ਪੰਜ ਮੰਜ਼ਿਲਾ ਇਮਾਰਤ ਦਾ ਸਲੈਬ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪ੍ਰਸ਼ਾਸਨ ਨੇ ਬਚਾਓ ਕਾਰਜ ਤਾਂ ਸ਼ੁਰੂ ਕਰ ਦਿਤੇ ਹਨ ਪਰ ਮਲਬੇ ਵਿੱਚ ਕਈ ਲੋਕਾਂ ਦੇ ਫਸੇ ਹੋਣ ਦੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਥੇ ਦਸ ਦਈਏ ਕਿ ਨਹਿਰੂ ਚੌਕ ਖੇਤਰ ਦੀ ਇਸ ਇਮਾਰਤ ਦਾ ਨਾਮ ਸਾਈ ਸਿੱਧੀ ਹੈ ਅਤੇ ਇਸੇ ਇਮਾਰਤ ਦਾ ਇੱਕ ਵੱਡਾ ਸਲੈਬ ਪੰਜਵੀਂ ਮੰਜ਼ਲ ਤੋਂ ਹੇਠਲੀ ਮੰਜ਼ਿਲ ਤੱਕ ਡਿੱਗ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਅਤੇ ਪੁਲਿਸ ਮੁਲਾਜ਼ਮ ਫਸੇ ਲੋਕਾਂ ਨੂੰ ਬਾਹਰ ਕੱਢਣ' ਚ ਲੱਗੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਪੰਜਵੀਂ ਮੰਜ਼ਲ ਦੀ ਸਲੈਬ ਚੌਥੀ, ਤੀਜੀ, ਦੂਜੀ ਅਤੇ ਪਹਿਲੀ ਮੰਜ਼ਲ ਦੀ ਛੱਤ ਤੋੜ ਕੇ ਹੇਠਾਂ ਡਿੱਗੀ। ਇਹ ਇਮਾਰਤ ਕਰੀਬ 26 ਸਾਲ ਪੁਰਾਣੀ ਹੈ, ਜਿਸ ਵਿੱਚ 29 ਪਰਿਵਾਰ ਰਹਿੰਦੇ ਸਨ। ਖ਼ਬਰ ਲਿਖੇ ਜਾਣ ਤਕ ਬਚਾਓ ਕਾਰਜ ਸ਼ੁਰੂ ਹੋ ਚੁੱਕੇ ਸਨ ਅਤੇ ਇਸ ਕੰਮ ਵਿਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ।