ਪਹਿਲਾਂ ਵੀ ਮਾਮਲਾ ਮੀਡੀਆ ਚ ਆਉਣ ਦੇ ਬਾਅਦ ਪਾਤੜਾਂ ਪੁਲਿਸ ਬੰਦ ਕਰਵਾ ਚੁੱਕੀ ਹੈ ਕੰਮ
ਖਨੌਰੀ : ਸਥਾਨਕ ਸ਼ਹਿਰ ਦੇ ਨਰਵਾਣਾ ਰੋਡ ਉੱਪਰ ਜਿਲਾ ਪਟਿਆਲਾ ਦੇ ਪਿੰਡ ਢਾਬੀਗੁਜਰਾਂ ਦੀ ਮਾਰਕੀਟ ਵਿੱਚ ਸਰਕਾਰੀ ਲਾਟਰੀ ਦੀ ਆੜ ਵਿੱਚ ਦੜੇ-ਸਟੇ ਦਾ ਧੰਦਾ ਸ਼ਰੇਆਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਇਹ ਲੋਕ ਨੇਪਾਲ ਦੀ ਕਿਸੇ ਲਾਟਰੀ ਦੇ ਨਾਮ ਨਾਲ ਇਹ ਧੰਦਾ ਚਲਾ ਰਹੇ ਹਨ। ਜਿਸ ਵਿੱਚ ਗ੍ਰਾਹਕਾਂ ਨੂੰ ਇਕ ਰੁਪਏ ਦੇ 10 ਰੁਪਏ ਕਰਕੇ ਦਿੱਤੇ ਜਾਣ ਦਾ ਲਾਲਚ ਦੇ ਕੇ ਮੋਟਾ ਮੁਨਾਫਾ ਕਮਾ ਰਹੇ ਹਨ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਦੜੇ ਸੱਟੇ ਦਾ ਕੰਮ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਗਰੀਬ ਵਿਅਕਤੀਆਂ ਨੂੰ ਜਲਦੀ ਵੱਧ ਪੈਸੇ ਕਮਾਉਣ ਦਾ ਸੁਪਨਾ ਦਿਖਾ ਕੇ ਲੁੱਟਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਇਸ ਦੋ ਨੰਬਰ ਦੇ ਧੰਦੇ ਦੇ ਅੱਡੇ ਦਾ ਦੌਰਾ ਕੀਤਾ ਤਾਂ ਤਾਂ ਉੱਥੇ ਧੰਦਾ ਚਲਾਉਣ ਵਾਲੇ ਵਿਅਕਤੀਆਂ ਵੱਲੋਂ ਲਾਟਰੀ ਦੇ ਨਾਮ ਦੇ ਪੋਸਟਰ ਵਗੈਰਾ ਲਗਾਏ ਹੋਏ ਸੀ। ਜਦੋਂ ਇਸ ਸਬੰਧੀ ਉਕਤ ਵਿਅਕਤੀ ਦਾ ਪਤਾ ਕੀਤਾ ਤਾਂ ਉਹਨਾਂ ਨੇ ਆਪਣਾ ਨਾਮ ਨਹੀਂ ਦੱਸਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧੰਦਾ ਪਾਤੜਾਂ ਅਤੇ ਪਟਿਆਲਾ ਨਾਲ ਸੰਬੰਧਿਤ ਵਿਅਕਤੀਆਂ ਦਾ ਦੱਸਿਆ ਜਾ ਰਿਹਾ ਹੈ। ਜਿਨਾਂ ਨੂੰ ਉੱਚ ਸਿਆਸੀ ਲੋਕਾਂ ਦੀ ਛਤਰ ਛਾਇਆ ਮਿਲੀ ਹੋਈ ਹੈ। ਜਾਣਕਾਰੀ ਅਨੁਸਾਰ ਇਹ ਧੰਦਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਨਹੀਂ ਹੈ ਅਤੇ ਕੁਝ ਦਿਨ ਪਹਿਲਾਂ ਵੀ ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਕੀਤੇ ਜਾਣ ਮਗਰੋਂ ਪਾਤੜਾਂ ਪੁਲਿਸ ਵੱਲੋਂ ਇਹ ਕੰਮ ਬੰਦ ਕਰਵਾ ਦਿੱਤਾ ਗਿਆ ਸੀ ਦੇ ਬਾਵਜੂਦ ਵੀ ਇੱਥੇ ਦੋ ਨੰਬਰ ਦੀ ਲਾਟਰੀ ਦੇ ਨਾਮ ਹੇਠ ਦੜੇ ਸੱਟੇ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਇਸ ਸਬੰਧੀ ਜਦੋਂ ਪੁਲਿਸ ਚੌਂਕੀ ਗੁਲਜ਼ਾਰਪੁਰਾ ਠਰੂਆ ਦੇ ਇੰਚਾਰਜ ਜੈ ਪ੍ਰਕਾਸ਼ ਨਾਲ ਫੋਨ ਤੇ ਰਾਬਤਾ ਕੀਤਾ ਗਿਆ ਤਾ ਉਹਨਾਂ ਕਿਹਾ ਕਿ ਮਾਮਲਾ ਮੇਰੇ ਵਿੱਚ ਮੇਰੇ ਧਿਆਨ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਹੀ ਮੌਕੇ ਉੱਪਰ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਜਾਵੇਗੀ ਅਤੇ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੇ ਜਾਵੇਗੀ