ਖਾਲੜਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮਝੈਲ ਜਥੇਬੰਦੀ ਪੰਜਾਬ ਵੱਲੋਂ ਕਸ਼ਮੀਰ, ਪਹਿਲਗਾਮ ਵਿਖੇ ਬੇਕਸੂਰ ਸਲਾਨੀਆ ਉੱਪਰ ਗੋਲੀਆਂ ਮਾਰ ਕੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੀ ਨਿੰਦਾ ਕਰਦੀ ਪੈ੍ਸ ਨਾਲ ਗੱਲਬਾਤ ਗੱਲਬਾਤ ਕਰਦਿਆਂ ਕਿਹਾ ਕਿ ਮਝੈਲ ਜਥੇਬੰਦੀ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ। ਗਈ ਕਿ ਇਹਨਾਂ ਅੱਤਵਾਦੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਵੀ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਮਾਰਨ ਲੱਗਿਆਂ ਸੋ ਵਾਰ ਸੋਚੇ ,ਜਥੇਬੰਦੀ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਅੱਤਵਾਦ ਦਾ ਕੋਈ ਵੀ ਧਰਮ ਨਹੀਂ ਹੁੰਦਾ। ਅਤੇ ਹਰੇਕ ਧਰਮ ਦੇ ਵਿੱਚ ਹਮੇਸ਼ਾ ਇਨਸਾਨ ਅਤੇ ਇਨਸਾਨੀਅਤ ਦੀ ਗੱਲ ਕੀਤੀ ਗਈ ਹੈ. ਕਿਸੇ ਵੀ ਧਰਮ ਦੇ ਵਿੱਚ ਨਿਹੱਥੇ ਇਨਸਾਨਾਂ ਉੱਪਰ ਵਾਰ ਕਰਨਾ ਨਹੀਂ ਸਿਖਾਇਆ ਗਿਆ। ਇਹ ਅੱਤਵਾਦੀਆਂ ਵੱਲੋਂ ਕੀਤੀ ਗਈ ਕਾਇਰਾਨਾ ਕਾਰਵਾਈ ਹੈ ਅਤੇ ਅਜਿਹੀਆਂ ਕਾਰਵਾਈਆਂ ਨੂੰ ਠੱਲ ਪੈਣੀ ਚਾਹੀਦੀ ਹੈ .ਪੰਜਾਬ ਦੇ ਵਿੱਚ ਵੀ ਇਸ ਵਕਤ ਹਾਲਾਤ ਬਹੁਤ ਖਤਰਨਾਕ ਬਣੇ ਹੋਏ ਹਨ .ਮਝੈਲ ਜਥੇਬੰਦੀ ਵੱਲੋਂ ਸਰਕਾਰ ਨੂੰ ਜਲਦੀ ਤੋਂ ਜਲਦੀ ਹਾਲਾਤ ਆਮ ਬਣਾਉਣ ਦੀ ਬੇਨਤੀ ਕੀਤੀ ਗਈ ਅਤੇ ਅੱਤਵਾਦੀ ਹਮਲੇ ਨੂੰ ਸਮੁੱਚੀ ਮਾਨਵਤਾ ਦੇ ਉੱਤੇ ਕਲੰਕ ਦੱਸਿਆ ਗਿਆ ਜੋ ਪਰਿਵਾਰਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਨਾਲੋਂ ਵਿਛੜ ਗਏ ਹਨ ,ਜੋ ਆਪਣੀ ਜਾਨ ਦੇਸ਼ ਦੇ ਲੇਖੇ ਲਾ ਗਏ ਹਨ ਉਹਨਾਂ ਨਾਲ ਹਮਦਰਦੀ ਪ੍ਰਗਟਾਈ ਗਈ ਇਸ ਵਕਤ ਸਾਰੇ ਦੇਸ਼ ਦੇ ਸਾਰੇ ਭਾਈਚਾਰਿਆਂ ਦੇ ਲੋਕ ਇੱਕ ਹਨ ਅਤੇ ਅੱਤਵਾਦ ਵੱਖਵਾਦ ਦੀ ਸਾਡੇ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਹੈ ਭਾਰਤ ਦੇਸ਼ ਇਕ ਗੁਲਦਸਤੇ ਦੀ ਤਰ੍ਹਾਂ ਹੈ ਜਿਸ ਵਿੱਚ ਵੱਖ ਵੱਖ ਰੰਗ ਬਿਰੰਗੇ ਧਰਮਾਂ ਦੇ ਲੋਕ ਫਿਰਕਿਆਂ ਦੇ ਲੋਕ ਜਾਤਾਂ ਦੇ ਲੋਕ ਰਹਿੰਦੇ ਹਨ ਪ੍ਰੰਤੂ ਸਭ ਤੋਂ ਪਹਿਲਾਂ ਭਾਰਤੀ ਹਨ।