ਨਵੀਂ ਦਿੱਲੀ : ਕੋਰੋਨਾ ਕਾਰਨ ਦੇਸ਼ ਦੀ ਇਕ ਧਿਰ ਕਹਿ ਰਹੀ ਹੈ ਕਿ 12 ਜਮਾਤ ਦੀ ਪ੍ਰੀਖਿਆ ਰੱਦ ਹੋਵੇ ਉਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਿਦਿਆਰਕੀਆਂ ਦੇ ਭਵਿਖ ਨਾਲ ਖਿਲਵਾੜ ਹੋਵੇਗਾ। ਇਸੇ ਸਬੰਧ ਵਿਚ ਸੁਪਰੀਮ ਕੋਰਟ 'ਚ ਅੱਜ 12 ਵੀਂ ਕਲਾਸ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਇਥੇ ਦਸ ਦਈਏ ਕਿ ਐਡਵੋਕੇਟ ਮਮਤਾ ਸ਼ਰਮਾ ਵੱਲੋਂ ਦਾਇਰ ਇੱਕ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ 12 ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਰੱਦ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੀ ਸਰਬਉੱਚ ਅਦਾਲਤ ਟੋਨੀ ਜੋਜ਼ਫ਼ ਵੱਲੋਂ ਦਾਇਰ ਇੱਕ ਹੋਰ ਪਟੀਸ਼ਨ ਉੱਤੇ ਵੀ ਵਿਚਾਰ ਕਰੇਗੀ ; ਜਿਸ ਵਿੱਚ ਦਲੀਲ ਦਿੱਤੀ ਗਈ ਹੈ ਕਿ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਰੱਦ ਨਹੀਂ ਕਰਨੀ ਚਾਹੀਦੀ ਤੇ ਡਿਜੀਟਲ ਮਾਧਿਅਮਾਂ ਦਾ ਉਪਯੋਗ ਕਰ ਕੇ ਹੋਣੀ ਚਾਹੀਦੀ ਹੈ। ਜਸਟਿਸ ਏਐਮ ਖਾਨਵਿਲਕਰ ਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦੇ ਬੈਂਚ ਨੇ 28 ਮਈ ਨੂੰ ਇਹ ਮਾਮਲਾ ਮੁਲਤਵੀ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਸੀ ਕਿ ਸੀਬੀਐੱਸਈ ਇਸ ਮੁੱਦੇ ਉੱਤੇ ਇੱਕ ਜੂਨ ਨੂੰ ਫ਼ੈਸਲਾ ਲੈ ਸਕਦਾ ਹੈ। ਦੱਸ ਦੇਈਏ ਕਿ ਜਦੋਂ ਪਟੀਸ਼ਨਰ ਨੇ ਬੈਂਚ ਨੂੰ ਕਿਹਾ ਸੀ ਕਿ ਸੁਪਰੀਮ ਕੋਰਟ ਇਸ ਮੁੱਦੇ ਉੱਤੇ ਆਪਣੇ - ਆਪਣੇ ਵੀ ਗ਼ੌਰ ਕਰ ਸਕਦੀ ਹੈ।