ਨਵੀਂ ਦਿੱਲੀ : ਭਾਰਤ ਮੌਸਮ ਵਿਗਿਆਨ ਵਿਭਾਗ ਨੇ ਦਸਿਆ ਕਿ ਦਖਣੀ ਪਛਮੀ ਮਾਨਸੂਨ ਦੇ ਉੱਤਰ ਅਤੇ ਦੱਖਣ ਭਾਰਤ ਵਿਚ ਆਮ, ਮੱਧ ਭਾਰਤ ਵਿਚ ਆਮ ਤੋਂ ਵੱਧ ਅਤੇ ਪੂਰਬ ਤੇ ਉੱਤਰ ਪੂਰਬ ਭਾਰਤ ਵਿਚ ਆਮ ਨਾਲੋਂ ਘੱਟ ਰਹਿਣ ਦਾ ਅਨੁਮਾਨ ਹੈ। ਦਖਣੀ ਪਛਮੀ ਮਾਨਸੂਨ 2021 ਲਈ ਅਪਣਾ ਲੰਮੇ ਸਮੇਂ ਦਾ ਅਨੁਮਾਨ ਜਾਰੀ ਕਰਦਿਆਂ ਮੌਸਮ ਵਿਭਾਗ ਦੇ ਮੁਖੀ ਮੁਤਯੁੰਜਯ ਮਹਾਪਾਤਰ ਨੇ ਦਸਿਆ ਕਿ ਦੇਸ਼ ਵਿਚ ਇਸ ਸਾਲ ਮਾਨਸੂਨ ਆਮ ਰਹਿਣ ਦਾ ਅਨੁਮਾਨ ਹੈ। ਮਹਾਪਾਤਰ ਨੇ ਕਿਹਾ ਕਿ ਇਸ ਦੀ ਆਮ ਲੰਮੇ ਸਮੇਂ ਦੀ ਔਸਤ ਯਾਨੀ ਐਲਪੀਏ ਦੇ 96 ਤੋਂ 104 ਫ਼ੀਸਦੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘ਦਖਣੀ ਪਛਮੀ ਮਾਨਸੂਨ ਯਾਨੀ ਜੂਨ ਤੋਂ ਸਤੰਬਰ ਦੀ ਮੀਂਹ ਆਮ ਲੰਮੇ ਸਮੇਂ ਦੀ ਔਸਤ ਦੇ 96 ਤੋਂ 104 ਫ਼ੀ ਸਦੀ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, ‘ਦੇਸ਼ ਵਿਚ ਮਾਨਸੂਨ ਦੀ ਬਾਰਸ਼ ਦੇ ਐਲਪੀਏ ਦੇ 101 ਫ਼ੀਸਦੀ ਹੋਣ ਦੀ ਸੰਭਾਵਨਾ ਹੈ। ਸਾਲ 1961-2010 ਮਾਨਸੂਨ ਦੀ ਬਾਰਸ਼ ਦਾ ਐਲਪੀਏ 88 ਸੈਂਟੀਮੀਟਰ ਸੀ।