ਇਜ਼ਰਾਈਲ :ਕੋਰੋਨਾ ਉਤੇ ਕਾਬੂ ਪਾਉਣ ਮਗਰੋਂ ਇਜ਼ਰਾਈਲ ਨੇ Corona ਪਾਬੰਦੀਆਂ ਹਟਾ ਦਿੱਤੀਆਂ ਹਨ। ਹੁਣ ਲੋਕਾਂ ਨੂੰ ਰੈਸਟੋਰੈਂਟ, ਖੇਡ ਪ੍ਰੋਗਰਾਮਾਂ ਜਾਂ ਸਿਨੇਮਾ ਹਾਲ ਵਿੱਚ ਜਾਣ ਤੋਂ ਪਹਿਲਾਂ ਵੈਕਸੀਨ ਲਗਵਾਉਣ ਦਾ ਸਬੂਤ ਨਹੀਂ ਦਿਖਾਉਣਾ ਪਏਗਾ। ਇਜ਼ਰਾਈਲ ’ਚ ਨਵੇਂ ਨਿਯਮਾਂ ਤੋਂ ਪਹਿਲਾਂ ਹੀ ਸਕੂਲ ਪੂਰੀ ਤਰ੍ਹਾਂ ਖੁੱਲ ਗਏ ਹਨ ਅਤੇ ਬਾਹਰ ਜਾਣ ’ਤੇ ਮਾਸਕ ਦੀ ਲੋੜ ਵੀ ਨਹੀਂ। ਪੂਰੇ ਦੇਸ਼ ਵਿੱਚ ਲੋਕ ਸਭਾ ਜਾਂ ਰੈਲੀ ਕਰ ਸਕਦੇ ਹਨ। ਲਗਭਗ 90 ਲੱਖ ਆਬਾਦੀ ਵਾਲਾ ਦੇਸ਼ ਇਜ਼ਰਾੲਲ 19 ਦਸੰਬਰ 2020 ਤੋਂ ਟੀਕਾਕਰਨ ਮੁਹਿੰਮ ਨੂੰ ਸਫ਼ਲਤਾਪੂਰਵਕ ਚਲਾ ਰਿਹਾ ਹੈ। ਇਜ਼ਰਾਇਲ ਵਿੱਚ ਜਿੱਥੇ 80 ਫੀਸਦੀ ਬਾਲਗਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ, ਉੱਥੇ ਮਹਾਂਮਾਰੀ ਦੇ ਖਤਮ ਹੋਣ ਦੀ ਗੱਲ ਆਖੀ ਜਾ ਰਹੀ ਹੈ। ਇਸ ਤੋਂ ਇਲਾਵਾ ਬਰਤਾਨੀਆ ਵਿੱਚ ਵੀ ਤੇਜ਼ੀ ਨਾਲ ਟੀਕਾਕਰਨ ਕੀਤੇ ਜਾਣ ਦੇ ਫਾਇਦੇ ਦਿਖਾਈ ਦੇਣ ਲੱਗ ਪਏ ਹਨ। ਇੱਥੇ 10 ਮਹੀਨੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਕਿ ਬੀਤੇ ਦਿਨ ਕੋਰੋਨਾ ਨਾਲ ਇੱਕ ਵੀ ਮੌਤ ਦਾ ਕੇਸ ਸਾਹਮਣੇ ਨਹੀਂ ਆਇਆ। ਇਜ਼ਰਾਈਲ ਵਿੱਚ ਹਾਰਡ ਇਮਿਨਿਊਟੀ ਆਉਣ ਬਾਅਦ ਕੋਰੋਨਾ ਦੇ ਰੋਜ਼ਾਨਾ ਔਸਤਨ 15 ਮਾਮਲੇ ਹੀ ਸਾਹਮਣੇ ਆ ਰਹੇ ਹਨ। ਇੱਕ ਸਾਲ ਬਾਅਦ ਕੋਰੋਨਾ ਵਾਇਰਸ ਮਾਮਲਿਆਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ। 10 ਮਹੀਨੇ ਬਾਅਦ ਪਹਿਲੀ ਵਾਰ ਹੈ, ਜਦੋਂ ਮਹਾਂਮਾਰੀ ਕਾਰਨ ਇੱਕ ਵੀ ਜਾਨ ਨਹੀਂ ਗਈ। ਇਸ ਵਿਚਾਲੇ ਦੇਸ਼ ਦੇ ਵਾਇਰਸ ਮਾਹਰਾਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਬਰਤਾਨੀਆ ਵਿੱਚ ਵੀ ਕੰਮ ਕਰ ਰਹੀ ਹੈ। ਹਾਲਾਂਕਿ ਭਾਰਤ ’ਚ ਮਿਲੇ ਕੋਰੋਨਾ ਵਾਇਰਸ ਦੇ ਸਟ੍ਰੇਨ ਕਾਰਨ ਅਜੇ ਇੱਥੇ ਪਾਬੰਦੀਆਂ ’ਚ ਢਿੱਲ ’ਚ ਦੇਰੀ ਹੋ ਸਕਦੀ ਹੈ। ਬਰਤਾਨੀਆ ਵਿੱਚ ਕੋਰੋਨਾ ਵਾਇਰਸ ਨਾਲ ਐਤਵਾਰ ਨੂੰ 6 ਲੋਕਾਂ ਦੀ, ਸੋਮਵਾਰ ਨੂੰ ਇੱਕ ਅਤੇ ਮੰਗਲਵਾਰ ਨੂੰ ਕਿਸੇ ਦੀ ਮੌਤ ਨਹੀਂ ਹੋਈ।