ਬਰੈਂਪਟਨ : ਅਜਿਹੇ ਕਾਰੇ ਤਾਂ ਘਟੀਆ ਹੀ ਲੱਗਣਗੇ ਜਿਥੇ ਕੋਈ ਪੰਜਾਬੀ ਪਾਣੀ ਚੋਰੀ ਕਰਦਾ ਫੜਿਆ ਜਾਵੇ। ਅਜਿਹਾ ਹੀ ਹੋਇਆ ਵਿਦੇਸ਼ ਦੀ ਧਰਤੀ ਉਤੇ। ਜਾਣਕਾਰੀ ਮੁਤਾਬਕ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 2 ਪੰਜਾਬੀਆਂ ਨੂੰ ਪਾਣੀ ਚੋਰੀ ਕਰਦਿਆਂ ਪੁਲਿਸ ਵੱਲੋ ਰੰਗੇ ਹੱਥੀਂ ਫ਼ੜਿਆ ਗਿਆ। ਦਰਅਸਲ ਬਰੈਮਪਟਨ ਦੇ ਕੈਲੇਡਨ ਇਲਾਕੇ ਚ 2 ਪੰਜਾਬੀਆਂ ਵੱਲੋ ਪਾਣੀ ਚੋਰੀ ਕੀਤਾ ਜਾ ਰਿਹਾ ਸੀ। ਇਹ ਦੋਵਾਂ ਸਰਕਰੀ ਪੰਪ ਤੋਂ ਸਰਕਾਰੀ ਅਫ਼ਸਰ ਦੇ ਰੂਪ ਵਿੱਚ ਪਾਣੀ ਚੋਰੀ ਕਰ ਰਹੇ ਸਨ। ਇਹ ਚੋਰੀ ਕਰਨ ਵਾਲਿਆਂ ਦੀ ਪਛਾਣ ਪੁਲਿਸ ਵੱਲੋ ਜਨਤਕ ਕੀਤੀ ਗਈ ਜਿਨ੍ਹਾਂ ਵਿਚ ਇੱਕ ਦਾ ਨਾਂ ਗੁਰਦੀਪ ਬੈਂਸ ਅਤੇ ਦੂਜੇ ਦਾ ਨਾਂ ਸਵਰਾਜ ਗਿੱਲ ਦੱਸਿਆ ਗਿਆ। ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ। ਇਨ੍ਹਾਂ ਦੋਵਾਂ ਨੂੰ 29 ਅਗਸਤ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।