ਵਿਜੇਵਾੜਾ : ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਕਿ ਹਰ ਕੋਈ ਹੈਰਾਨ ਹੋ ਜਾਂਦਾ ਹੈ। ਇਸੇ ਤਰ੍ਹਾਂ ਹੋਇਆ ਇਕ ਇਕ ਕੋਰੋਨਾ ਪਾਜ਼ੇਟਿਵ ਔਰਤ ਦਾ ਅੰਤਮ ਸਸਕਾਰ ਵੀ ਕਰ ਦਿਤਾ ਗਿਆ ਪਰ ਫਿਰ ਉਹ ਜਿੰਦਾ ਮਿਲ ਗਈ। ਦਰਅਸਲ ਕ੍ਰਿਸ਼ਨ ਜ਼ਿਲੇ ਦੇ ਕ੍ਰਿਸ਼ਚੀਅਨ ਖੇਤਰ ਦੀ ਰਹਿਣ ਵਾਲੀ ਔਰਤ ਮੁਟੀਆਲਾ ਗਿਰੀਜਾਮਾ (75) ਕੋਰੋਨਾ ਵਾਇਰਸ ਪਾਜ਼ੇਟਿਵ ਮਿਲੀ ਸੀ। 12 ਮਈ ਨੂੰ ਉਸਨੂੰ ਵਿਜੇਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਦਾਖਲ ਕਰਵਾਉਣ ਤੋਂ ਬਾਅਦ, ਪਤੀ ਗਦਾਇਆ ਘਰ ਪਰਤ ਆਏ। 15 ਮਈ ਨੂੰ ਜਦੋਂ ਉਹ ਉਸ ਦੀ ਹਾਲਤ ਬਾਰੇ ਪੁੱਛਣ ਲਈ ਹਸਪਤਾਲ ਗਿਆ ਤਾਂ ਉਸ ਨੇ ਪਾਇਆ ਕਿ ਗਿਰੀਜਾਮਾ ਉਸ ਦੇ ਬਿਸਤਰੇ 'ਤੇ ਨਹੀਂ ਸੀ। ਜਦੋਂ ਹੋਰ ਵਾਰਡਾਂ ਵਿਚ ਤਲਾਸ਼ੀ ਲੈਣ ਤੋਂ ਬਾਅਦ ਵੀ ਗਿਰੀਜਾਮਾ ਨਹੀਂ ਮਿਲੀ ਤਾਂ ਹਸਪਤਾਲ ਦੇ ਸਟਾਫ ਨੇ ਗਡਈਆ ਨੂੰ ਮੁਰਦਾ ਘਰ ਵਿਚ ਪੁੱਛਗਿੱਛ ਕਰਨ ਦੀ ਸਲਾਹ ਦਿੱਤੀ। ਉਸ ਨੂੰ ਮੁਰਦਾ ਘਰ ਵਿਚ ਆਪਣੀ ਪਤਨੀ ਦੀ ਤਰ੍ਹਾਂ ਦਿਸਦੀ ਇਕ ਮ੍ਰਿਤਕ ਦੇਹ ਮਿਲੀ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਗਿਰੀਜਾਮਾ ਦਾ ਮੌਤ ਦਾ ਸਰਟੀਫਿਕੇਟ ਵੀ ਜਾਰੀ ਕਰ ਦਿਤਾ। ਇਸ ਤੋਂ ਬਾਅਦ ਪਰਿਵਾਰ ਔਰਤ ਦੀ ਦੇਹ ਘਰ ਲੈ ਗਿਆ ਅਤੇ ਉਸੇ ਦਿਨ ਅੰਤਮ ਸੰਸਕਾਰ ਵੀ ਕਰ ਦਿਤਾ। ਇਸ ਸੱਭ ਦੇ ਕੁੱਝ ਦਿਨਾਂ ਬਾਅਦ ਇਹੀ ਮ੍ਰਿਤਕ ਔਰਤ ਜਿੰਦਾ ਘਰ ਪਰਤ ਆਈ। ਪਤਾ ਕਰਨ ਦੇ ਇਹ ਜਾਣਕਾਰੀ ਮਿਲੀ ਕਿ ਜਿਸ ਔਰਤ ਦਾ ਉਨ੍ਹਾਂ ਅੰਤਮ ਸਸਕਾਰ ਕਰ ਦਿਤਾ ਸੀ ਉਹ ਦਰਅਸਲ ਹੋਰ ਕੋਈ ਸੀ। ਹੁਣ ਇਹ ਔਰਤ ਗਿਰੀਜਾਮਾ ਕੋਰੋਨਾ ਤੋ ਠੀਕ ਹੋ ਕੇ ਘਰ ਪਰਤ ਆਈ ਸੀ। ਇਸ ਸਾਰੇ ਕਾਰੇ ਮਗਰੋ ਪ੍ਰਸ਼ਾਸਨ ਨੇ ਵੀ ਜਾਂਚ ਦੇ ਆਦੇਸ਼ ਦੇ ਦਿਤੇ ਹਨ।