ਨਵੀਂ ਦਿੱਲੀ : ਟੀਮ ਇੰਡੀਆ ਦੇ ਖਿਡਾਰੀ 18 ਤੋਂ 22 ਜੂਨ ਤਕ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਮੈਚਾਂ ਵਿਚ ਹਿੱਸਾ ਲੈਣ ਲਈ ਸਾਊਥੈਂਪਟਨ ਪਹੁੰਚ ਗਈ ਹੈ। ਜਿਥੇ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਬਹੁਤ ਹੀ ਦਿਲਚਸਪ ਮੈਚ ਖੇਡੇ ਜਾਣੇ ਹਨ। ਮਰਦਾਂ ਦੀ ਟੀਮ ਦੇ ਨਾਲ ਔਰਤਾਂ ਦੀ ਿਕਟ ਟੀਮ ਵੀ ਨਾਲ ਦੌਰੇ ’ਤੇ ਗਈ ਹੋਈ ਹੈ। ਜ਼ਿਕਰਯੋਗ ਹੈ ਕਿ ਇੰਡੀਆ ਟੀਮ ਦੇ ਖਿਡਾਰੀਆਂ ਦਾ ਸਟੇਡੀਅਮ ਦੇ ਨੇੜਲੇ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਥੇ ਕਿ ਇੰਗਲੈਂਡ ਦੇ ਨਿਯਮਾਂ ਅਨੁਸਾਰ ਖਿਡਾਰੀਆਂ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਇਹ ਸਥਿਤੀ ਵੀ ਹਾਲੇ ਤੱਕ ਸਪਸ਼ਟ ਨਹੀਂ ਹੋਈ ਇੰਡੀਆ ਟੀਮ ਦੇ ਖਿਡਾਰੀ ਕਦੋਂ ਅਭਿਆਸ ਕਰ ਸਕਣਗੇ ਕਿਉਕਿ ਇੰਗਲੈਂਡ ਪਹੁੰਚਦਿਆਂ ਹੀ ਭਾਰਤੀ ਖਿਡਾਰੀਆਂ ਦਾ ਪਹਿਲਾਂ ਕੋਵਿਡ ਦਾ ਟੈਸਟ ਕਰਵਾਇਆ ਗਿਆ ਹੈ ਅਤੇ ਖਿਡਾਰੀਆਂ ਨੂੰ ਕੁਆਰੰਟਾਈਨ ਦਾ ਸਮਾਂ ਵੀ ਪੂਰਾ ਕਰਨਾ ਹੋਵੇਗਾ। ਉਸ ਤੋਂ ਬਾਅਦ ਹੀ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਮੈਦਾਨ ਵਿੱਚ ਜਾਣ ਦਾ ਮੌਕਾ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਖਿਡਾਰੀ ਹੋਟਲ ਦੀਆਂ ਖਿੜਕੀਆਂ ਵਿਚੋਂ ਵੱਖੋ ਵੱਖਰੇ ਅੰਦਾਜ਼ ਵਿੱਚ ਆਪਣੀਆਂ ਸੈਲਫ਼ੀਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਰਹੇ ਹਨ। ਭਾਰਤੀ ਖਿਡਾਰੀਆਂ ਵਿੱਚ ਮੈਚ ਨੂੰ ਲੈ ਕੇ ਬਹੁਤ ਜੋਸ਼ ਅਤੇ ਉਤਸ਼ਾਹ ਪਾਇਆ ਜਾ ਰਿਹਾ ਹੈ।