ਨਵੀਂ ਦਿੱਲੀ : ਕੁੱਝ ਸਮਾਂ ਪਹਿਲਾਂ ਟਵੀਟਰ ਨੇ ਉਪ ਰਾਸ਼ਟਰਪਤੀ ਦਾ ਅਕਾਉਂਟ ਤੋਂ ਨੀਲੇ ਰੰਗ ਦਾ ਠੀਕਾ ਹਟਾ ਦਿਤਾ ਸੀ ਪਰ ਹੁਣ ਰੌਲਾ ਪੈਣ ਮਗਰੋਂ ਟਵੀਟਰ ਨੇ ਇਹ ਬਲੂ ਟਿਕ ਦੁਬਾਰਾ ਤੋਂ ਲਾ ਦਿਤਾ ਹੈ। ਦਰਅਸਲ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਹਟਿਆ 'ਬਲੂ ਟਿਕ' ਵਾਪਸ ਆ ਗਿਆ ਹੈ। ਮਾਈਕ੍ਰੋਬਲਾਗਿੰਗ ਵੈੱਬਸਾਈਟ ਨੇ ਆਪਣੀ ਗ਼ਲਤੀ 'ਚ ਸੁਧਾਰ ਕਰ ਲਿਆ। ਹਾਲਾਂਕਿ ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਦੋ ਪ੍ਰਮੁੱਖ ਆਗੂਆਂ ਅਰੁਣ ਕੁਮਾਰ ਤੇ ਸੁਰੇਸ਼ ਸੋਨੀ ਦਾ ਅਕਾਊਂਟ ਹਾਲੇ ਤਕ ਅਨਵੈਰੀਫਾਈਡ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਲੂ ਟਿਕ ਨਾਲ ਅਕਾਊਂਟ ਨੂੰ ਵੈਰੀਫਾਈਡ ਮੰਨਿਆ ਜਾਂਦਾ ਹੈ। ਫਿਲਹਾਲ ਇਸ ਸਬੰਧੀ ਟਵਿੱਟਰ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਥੇ ਦਸ ਦਈਏ ਕਿ ਭਾਰਤ ਦੇ ਉਪ ਰਾਸ਼ਟਰਪਤੀ ਦਾ ਟਵੀਟਰ ਅਕਾਉਂਟ Unverified ਕਰ ਦਿਤੇ ਜਾਣ ਮਗਰੋਂ ਭਾਜਪਾਈ ਔਖੇ ਹੋ ਰਹੇ ਸਨ ਅਤੇ ਬਿਨਾਂ ਅਤਾ ਪਤਾ ਕੀਤੇ ਟਵੀਟਰ ਉਤੇ ਦੋਸ਼ ਮੜਨੇ ਸ਼ੁਰੂ ਕਰ ਦਿਤੇ ਸਨ। ਜਦ ਕਿ ਟਵਿੱਟਰ ਦੀ ਇਕ ਪਾਲਿਸੀ ਹੈ ਜਿਸ ਅਨੁਸਾਰ ਬਲੂ ਟਿਕ ਆਪਣੇ ਆਪ ਹੀ ਨਾ-ਸਰਗਰਮ ਖਾਤਿਆਂ ਤੋਂ ਹਟ ਜਾਂਦਾ ਹੈ। ਇਸ ਲਈ ਬਲੂ ਟਿਕ ਨੂੰ ਉਪ ਰਾਸ਼ਟਰਪਤੀ ਦੇ ਖਾਤੇ ਤੋਂ ਹਟਾ ਦਿੱਤਾ ਗਿਆ ਸੀ। ਦਰਅਸਲ ਸੋਸ਼ਲ ਮੀਡੀਆ ਵੈੱਬਸਾਈਟ ਟਵਿੱਟਰ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਊਂਟ ਨੂੰ Unverified ਕਰ ਦਿੱਤਾ ਸੀ। ਜਿਸ ਤਹਿਤ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਹਟਾ ਦਿੱਤਾ ਗਿਆ ਸੀ। ਇਹ ਖ਼ਬਰ ਆਉਂਦਿਆਂ ਹੀ ਟਵਿੱਟਰ ‘ਤੇ ‘Vice President of India’ ਟ੍ਰੈਂਡ ਹੋਣ ਲੱਗਿਆ ਸੀ । ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਟਵਿੱਟਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਸਨ। ਭਾਜਪਾ ਨੇਤਾ ਸੁਰੇਸ਼ ਨਾਖੁਆ ਨੇ ਪੁੱਛਿਆ ਸੀ, ‘ਟਵਿੱਟਰ ਨੇ ਉਪ ਰਾਸ਼ਟਰਪਤੀ ਦੇ ਅਕਾਊਂਟ ਤੋਂ ਬਲੂ ਟਿਕ ਕਿਉਂ ਹਟਾਇਆ? ਇਹ ਭਾਰਤ ਦੇ ਸੰਵਿਧਾਨ ‘ਤੇ ਹਮਲਾ ਹੈ ।’ ਹਾਲਾਂਕਿ, ਕੁਝ ਲੋਕ ਇਹ ਵੀ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦਾ ਅਕਾਊਂਟ ਐਕਟਿਵ ਨਹੀਂ ਸੀ, ਜਿਸ ਕਾਰਨ Unverified ਕਰ ਦਿੱਤਾ। ਦੱਸ ਦੇਈਏ ਕਿ ਟਵਿੱਟਰ ਅਕਾਊਂਟ ਦੇ ਐਕਟਿਵ ਹੋਣ ਦਾ ਇਹ ਮਤਲਬ ਹੈ ਕਿ ਤੁਸੀਂ ਅਕਾਊਂਟ ਨੂੰ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਵਰਤ ਰਹੇ ਹੋ।