ਸਿੰਧ : ਹੁਣੇ ਹੁਣੇ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਿਚ ਦੋ ਟਰੇਨਾਂ ਆਪਸ ਵਿਚ ਖਹਿ ਪਈਆਂ ਅਤੇ ਇਸ ਹਾਦਸੇ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿਚ ਵਾਪਰਿਆ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ 50 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਿਲਤ ਐਕਸਪ੍ਰੈਸ ਅਤੇ ਸਰ ਸਯਦ ਐਕਸਪ੍ਰੈਸ ਵਿਚਾਲੇ ਹੋਈ ਟੱਕਰ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਬੋਗੀਆਂ ਵਿੱਚ ਫਸੇ ਹੋਏ ਹਨ। ਇਹ ਹਾਦਸਾ ਘੋਟਕੀ ਦੇ ਕੋਲ ਰੇਤੀ ਅਤੇ ਡਹਾਰਕੀ ਰੇਲਵੇ ਸਟੇਸ਼ਨ ਵਿੱਚ ਤੜਕੇ 3:45 ਵਜੇ ਹੋਇਆ। ਜਾਣਕਾਰੀ ਮੁਤਾਬਕ, ਮਿੱਲਤ ਐਕਸਪ੍ਰੇਸ ਕਰਾਚੀ ਤੋਂ ਸਰਗੋਧਾ ਅਤੇ ਸਰ ਸੈਯਦ ਐਕਸਪ੍ਰੇਸ ਰਾਵਲਪਿੰਡੀ ਤੋਂ ਕਰਾਚੀ ਜਾ ਰਹੀ ਸੀ। ਪਾਕਿਸਤਾਨੀ ਮੀਡਿਆ ਮੁਤਾਬਕ, ਮਿੱਲਤ ਐਕਸਪ੍ਰੇਸ ਦੀਆਂ ਬੋਗੀਆਂ ਅਨਿਯੰਤ੍ਰਿਤ ਹੋ ਕੇ ਦੂਜੀ ਟ੍ਰੈਕ ਉੱਤੇ ਜਾ ਗਿਰੀਆਂ। ਇਸ ਤਰ੍ਹਾਂ ਸਾਹਮਣੇ ਤੋਂ ਆ ਰਹੀ ਸਰ ਸੈਯਦ ਐਕਸਪ੍ਰੇਸ ਨਾਲ ਟਕਰਾ ਗਈ। ਇਸ ਕਾਰਨ ਬੋਗੀਆਂ ਨੂੰ ਕਾਫ਼ੀ ਨੁਕਸਾਨ ਹੋਇਆ ।