ਨਵੀਂ ਦਿੱਲੀ: ਕੋਵੈਕਸਿਨ ਦੇ ਕਲੀਨਿਕਲ ਅਜ਼ਮਾਇਸ਼ਾਂ ਲਈ ਬੱਚਿਆਂ ਦੀ ਸਕ੍ਰੀਨਿੰਗ ਅੱਜ ਤੋਂ ਹੀ ਦਿੱਲੀ ਦੇ ਏਮਜ਼ ਵਿਖੇ ਸ਼ੁਰੂ ਹੋ ਰਹੀ ਹੈ। ਦੇਸ਼ ਭਰ ’ਚ ਬੱਚਿਆਂ ’ਤੇ ਹੋਣ ਵਾਲੇ ਇਸ ਟਰਾਇਲ ’ਚ ਕੁੱਲ 525 ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ, ਕੋਵੈਕਸੀਨ ਦੀ ਦੋਵਾਂ ਖੁਰਾਕਾਂ ਨੂੰ 28 ਦਿਨਾਂ ਦੇ ਅੰਤਰਾਲ ’ਤੇ ਦਿੱਤਾ ਜਾਵੇਗਾ। ਇਸ ਦੌਰਾਨ ਦੇਖਿਆ ਜਾਵੇਗਾ ਕਿ ਬੱਚਿਆਂ ’ਤੇ ਕੋਰੋਨਾ ਵੈਕਸੀਨ ਕਿੰਨੀ ਅਸਰਦਾਰ ਹੈ ਤੇ ਇਸ ਦਾ ਕੋਈ ਨੁਕਸਾਨ ਤਾਂ ਨਹੀਂ ਹੈ। ਰਾਸ਼ਟਰੀ ਰਾਜਧਾਨੀ ਵਿੱਚ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸ (ਏਮਜ਼) ਭਾਰਤ ਬਾਇਓਟੈਕ ਦੁਆਰਾ ਬਣਾਈ ਗਈ ਕੋਵਿਡ 19 ਵੈਕਸੀਨ ਦੇ ਕਲੀਨਿਕਲ ਟਰਾਇਲ ਕਰਵਾਏਗੀ ਤਾਂ ਕਿ ਇਹ ਵੇਖਿਆ ਜਾ ਸਕੇ ਕਿ ਇਹ 2 ਤੋਂ 18 ਸਾਲ ਦੇ ਬੱਚਿਆਂ ਲਈ ਇਹ ਵੈਕਸੀਨ ਢੁੱਕਵੀ ਹੈ ਜਾਂ ਨਹੀਂ। ਕੁਝ ਦਿਨ ਪਹਿਲਾਂ ਹੀ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਬੱਚਿਆਂ ’ਤੇ ਕੋਵੈਕਸੀਨ ਦਾ ਦੂਜੇ ਤੇ ਤੀਜੇ ਪੜਾਅ ਦਾ ਕਲੀਨਿਕਲ ਟਰਾਇਲ clinical trial ਕਰਨ ਦੀ ਮਨਜੂਰੀ ਦਿੱਤੀ ਸੀ। ਉਸ ਤੋਂ ਬਾਅਧ ਪਟਨਾ ਏਮਜ਼ ਨੇ ਪਿਛਲੇ ਹਫ਼ਤੇ 12 ਤੋਂ 18 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦਾ ਟਰਾਇਲ ਪਿਛਲੇ ਹਫ਼ਤੇ ਹੀ ਸ਼ੁਰੂ ਕੀਤਾ ਸੀ। ਦਿੱਲੀ ਨੂੰ ਵੀ ਟਰਾਇਲ ਦੀ ਇਕ ਸਾਈਟ ਦੇ ਰੂਪ ’ਚ ਚੁਣਿਆ ਗਿਆ ਹੈ। ਦਿੱਲੀ ਤੋਂ ਇਲਾਵਾ ਪਟਨਾ ਏਮਜ਼ ਤੇ ਨਾਗਪੁਰ ਦੇ Meditrina Institute of Medical Sciences ’ਚ ਬੱਚਿਆਂ ’ਤੇ ਕੋਵੈਕਸੀਨ ਦਾ ਟਰਾਇਲ ਹੋ ਰਿਹਾ ਹੈ। ਪਹਿਲਾਂ 12 ਤੋਂ 18 ਸਾਲ ਦੇ ਬੱਚਿਆਂ ’ਤੇ ਇਸ ਦਾ ਟਰਾਇਲ ਹੋਵੇਗਾ, ਉਸ ਤੋਂ ਬਾਅਦ 6-12 ਸਾਲ ਦੇ ਬੱਚਿਆਂ ’ਤੇ ਅਤੇ ਆਖਿਰ ’ਚ 2 ਤੋਂ 6 ਸਾਲ ਦੇ ਬੱਚਿਆਂ ’ਤੇ ਕੋਵੈਕਸੀਨ ਦਾ ਟਰਾਇਲ ਕੀਤਾ ਜਾਵੇਗਾ।
ਇਥੇ ਦਸ ਦਈਏ ਕਿ ਸੰਯੁਕਤ ਰਾਜ ਅਤੇ ਕੈਨੇਡਾ ਨੇ ਬੱਚਿਆਂ ਦੇ ਕੁਝ ਉਮਰ ਸਮੂਹਾਂ ਵਿੱਚ ਵਰਤਣ ਲਈ ਫਾਈਜ਼ਰ-ਬਾਇਓਨਟੈਕ ਦੀ ਵੈਕਸੀਨ ਦਾ ਅਧਿਕਾਰ ਦਿੱਤਾ ਹੈ। ਚੀਨ ਨੇ 3 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਚੀਨੀ ਫਰਮ ਸਿਨੋਵਾਕ ਦੁਆਰਾ ਨਿਰਮਿਤ ਕੋਵਿਡ 19 ਟੀਕਾ ਕੋਰੋਨਾਵੈਕ ਦੀ ਐਮਰਜੈਂਸੀ ਵਰਤੋਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।