ਗੁਰੂਗ੍ਰਾਮ : ਬਲਾਤਕਾਰ ਦੇ ਕੇਸ ਵਿਚ ਸਜ਼ਾ ਜਾਫ਼ਤਾ ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਪਿਛਲੇ ਦਿਨੀ ਹਸਪਤਾਲ ਵਿਚ ਦਾਖ਼ਲ ਹੋਇਆ ਸੀ ਕਿਉਂਕਿ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸੇ ਦੇ ਚਲਦੇ ਹੁਣ ਉਸ ਦੀ ਪੁਰਾਣੀ ਸਾਥੀ ਹਨੀਪ੍ਰੀਤ ਉਸ ਦਾ ਹਾਲ ਜਾਣਨ ਲਈ ਹਸਪਤਾਲ ਪੁੱਜ ਗਈ ਹੈ। ਇਥੇ ਦਸ ਦਈਏ ਕਿ ਡੇਰਾ ਮੁਖੀ ਦੀ ਸਿਹਤ ਵਿਗੜਨ 'ਤੇ ਉਸ ਨੂੰ ਸੁਨਾਰੀਆ ਜੇਲ ਤੋਂ ਪਹਿਲਾਂ ਰੋਹਤਕ ਅਤੇ ਫਿਰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਹਨੀਪ੍ਰੀਤ ਅੱਜ ਸਵੇਰੇ ਕਰੀਬ 8.30 ਵਜੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਪਹੁੰਚੀ। ਹਾਲ ਚਾਲ ਪੁੱਛਣ ਗਈ ਹਨੀਪ੍ਰੀਤ ਨੇ ਰਹੀਮ ਦੇ ਅਟੇਂਡੇਂਟ ਦੇ ਤੌਰ 'ਤੇ ਆਪਣਾ ਕਾਰਡ ਬਣਵਾਇਆ। ਇਹ ਇਕ ਸਾਜ਼ਸ ਸੀ ਜਾਂ ਕੁੱਝ ਹੋਰ ਇਹ ਤਾਂ ਸਾਫ਼ ਨਹੀਂ ਹੋਇਆ ਪਰ ਇਸ ਤਰ੍ਹਾਂ ਕਰਨ ਨਾਲ ਅਟੇਂਡੇਟ ਦੇ ਤੌਰ 'ਤੇ ਕਾਰਡ ਬਣਵਾਉਣ ਦੇ ਨਾਲ ਹੀ ਹਨੀਪ੍ਰੀਤ ਦੇ ਹਰ ਰੋਜ਼ ਰਾਮ ਰਹੀਮ ਨੂੰ ਮਿਲਣ ਲਈ ਉਸਦੇ ਕਮਰੇ ਤੱਕ ਜਾਣ ਦਾ ਰਾਹ ਸਾਫ ਹੋ ਗਿਆ ਹੈ ਕਿਉਂਕਿ ਹਸਪਤਾਲ ਵਲੋਂ ਬਣਾਇਆ ਗਿਆ ਇਹ ਅਟੇਂਡੇਂਟ ਕਾਰਡ 15 ਜੂਨ ਤੱਕ ਵੈਲਿਡ ਹੈ।
ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਅਤੇ ਮੀਡੀਆ ਵਿਚ ਚਲ ਰਹੀ ਖ਼ਬਰ ਮੁਤਾਬਕ ਡੇਰਾ ਮੁਖੀ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ 'ਚ 9ਵੀਂ ਮੰਜਿਲ 'ਤੇ ਕਮਰਾ ਨੰਬਰ 4643 'ਚ ਰੱਖਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਰਾਮ ਰਹੀਮ ਦਵਾਈ ਲੈਣ ਅਤੇ ਟੈਸਟ ਕਰਾਉਣ 'ਚ ਵੀ ਆਨਾਕਾਨੀ ਕਰ ਰਿਹਾ ਹੈ। ਇਸ ਮੌਕੇ ਪੁਲਿਸ ਵੀ ਮੁਸ਼ਤੈਦ ਦਿਖ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਜਿਹਾ ਜਾਪ ਰਿਹਾ ਹੈ ਕਿ ਕਿਤੇ ਡੇਰਾ ਮੁਖੀ ਫ਼ਰਾਰ ਹੀ ਨਾ ਹੋ ਜਾਵੇ।