ਮੁੰਬਈ : Twitter ਪਿਛਲੇ ਕਈ ਦਿਨਾਂ ਤੋਂ ਇਸ ਗੱਲ ਲਈ ਚਰਚਾ ਵਿਚ ਹੈ ਕਿ ਕਦੀ ਕਿਸੇ ਉਚ ਸਿਆਸੀ ਬੰਦੇ ਦਾ ਅਤੇ ਕਦੇ ਕਿਸੇ ਅਦਾਕਾਰ ਦਾ Account ਬੰਦ ਕਰ ਰਿਹਾ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਜੈਜੀ ਬੀ ਦੇ Twitter Account ਉਤੇ ਟਵਿੱਟਰ ਇੰਡੀਆ ਨੇ ਰੋਕ ਲੱਗਾ ਦਿੱਤੀ । ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, “ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।” ਮਿਲੀ ਜਾਣਕਾਰੀ ਅਨੁਸਾਰ ਉਸਦਾ ਅਕਾਊਂਟ ਖੋਲ੍ਹਣ ‘ਤੇ, ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਊਂਟ ਨੂੰ ਰੋਕ ਦਿੱਤਾ ਗਿਆ ਹੈ। ਜੈਜ਼ੀ ਬੀ ਟਵਿੱਟਰ ਦਾ ਕਿਰਿਆਸ਼ੀਲ ਉਪਭੋਗਤਾ ਸੀ ਅਤੇ ਅਚਾਨਕ ਉਸ ਦੇ ਅਕਾਊਂਟ ਨੂੰ ਰੋਕਣਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ। ਟਵਿੱਟਰ ਇੰਡੀਆ ਵੱਲੋਂ ਇਹ ਕਾਰਵਾਈ ਅਚਾਨਕ ਕੀਤੀ ਗਈ ਹੈ। ਜੈਜ਼ੀ ਬੀ ਨੂੰ ਕਦੇ ਚੇਤਾਵਨੀ ਨਹੀਂ ਦਿੱਤੀ ਗਈ ਹੈ ।ਟਵਿੱਟਰ ਇੰਡੀਆ ਦੀ ਕਾਰਵਾਈ ਟਵਿੱਟਰਟੀ ਵਿਚ ਸਵਾਲ ਖੜੇ ਕਰ ਰਹੀ ਹੈ
ਟਵਿੱਟਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਭਾਰਤ ਸਰਕਾਰ ਦੀਆਂ ਨਵੀਆਂ ਗਾਈਡਲਾਈਂਸ ਦੀ ਪਾਲਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਟਵਿੱਟਰ ਨੇ ਕਿਹਾ ਕਿ ਨਵੇਂ ਨਿਯਮਾਂ ਦੀ ਪਾਲਣਾ ਬਾਰੇ ਕੀਤੇ ਜਾ ਰਹੇ ਕੰਮ ਮੁਤੱਲਕ ਭਾਰਤ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਉਸਾਰੂ ਗੱਲਬਾਤ ਜਾਰੀ ਰੱਖਣਗੇ।