Friday, April 04, 2025
BREAKING NEWS
UK ਤੇ ਆਸਟ੍ਰੇਲੀਆ ਨੇ ਵਧਾਈ ਵੀਜ਼ਾ ਤੇ ਟਿਊਸ਼ਨ ਫੀਸਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਸਦਮਾ,ਪਤਨੀ ਦਾ ਹੋਇਆ ਦੇਹਾਂਤਮੋਹਾਲੀ ਅਦਾਲਤ ਨੇ ਪਾਸਟਰ ਬਜਿੰਦਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ ਪਟਿਆਲਾ ; ਬਾਦਸ਼ਾਹਪੁਰ ਪੁਲਿਸ ਚੌਂਕੀ ਨੇੜੇ ਧਮਾਕਾਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2025-26 ਲਈ ਬਿਜਲੀ ਦਰਾਂ ਜਾਰੀਮਾਂ ਚਰਨ ਕੌਰ ਨੇ ਨਿੱਕੇ ਸਿੱਧੂ ਦੇ ਪਹਿਲੇ ਜਨਮਦਿਨ ‘ਤੇ ਪਾਈ ਭਾਵੁਕ ਪੋਸਟਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆਲੰਡਨ ‘ਚ ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ‘ਤੇ ਹਮਲੇ ਦੀ ਕੋਸ਼ਿਸ਼ਹੜਤਾਲ ‘ਤੇ ਗਏ ਮਾਲ ਅਧਿਕਾਰੀਆਂ ਨੂੰ ਮਾਨ ਸਰਕਾਰ ਦੀ ਚਿਤਾਵਨੀਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ CM ਮਾਨ ਪਹੁੰਚਣਗੇ ਖਰੜ ਤਹਿਸੀਲ

National

ਮੁੱਖ ਮੰਤਰੀ ਨੇ ਮਹਾਮਾਰੀ ਅਤੇ ਗੰਭੀਰ ਬਿਮਾਰੀਆਂ ਨਾਲ ਨਿਪਟਣ ਲਈ ਸਿਹਤ ਮਾਹਿਰਾਂ ਦੀ ਰਹਿਨੁਮਾਈ ਹੇਠ ਰਿਸਰਚ ਫੈਸਿਲਟੀ ਦਾ ਪ੍ਰਸਤਾਵ ਰੱਖਿਆ

June 08, 2021 10:26 PM
Advocate Dalip Singh Wasan

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਵਿਡ ਵਰਗੀਆਂ ਮਹਾਮਾਰੀਆਂ ਅਤੇ ਹੋਰ ਗੰਭੀਰ ਬਿਮਾਰੀਆਂ ਨਾਲ ਨਜਿੱਠਣ ਲਈ ਕੌਮੀ ਅਤੇ ਆਲਮੀ ਸਿਹਤ ਮਾਹਿਰਾਂ ਦੀ ਰਹਿਨੁਮਾਈ ਹੇਠ ਰਿਸਰਚ ਫੈਸਿਲਟੀ ਦਾ ਪ੍ਰਸਤਾਵ ਰੱਖਿਆ। ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ ਦੇ ਮੁਕੰਮਲ ਖਾਤਮੇ ਤੱਕ ਇਸ ਅਣਕਿਆਸੇ ਸੰਕਟ ਨਾਲ ਨਿਪਟਣ ਵਿਚ ਮੈਡੀਕਲ ਭਾਈਚਾਰੇ ਨੂੰ ਉਨ੍ਹਾਂ ਦੀ ਸਰਕਾਰ ਦਾ ਪੂਰਾ ਸਹਿਯੋਗ ਬਣਿਆ ਰਹੇਗਾ। ਇਕਜੁਟ ਹੋ ਕੇ ਲੋਕਾਂ ਦੀਆਂ ਜਿੰਦਗੀਆਂ ਬਚਾਉਣ ਵਿਚ ਮੂਹਰਲੀ ਕਤਾਰ ਦੇ ਸਾਰੇ ਯੋਧਿਆਂ ਦੀ ਵਚਨਬੱਧਤਾ, ਸਮਰਪਿਤ ਭਾਵਨਾ ਅਤੇ ਕੁਰਬਾਨੀਆਂ ਨੂੰ ਸਲਾਮ ਕਰਦੇ ਹੋਏ ਮੁੱਖ ਮੰਤਰੀ ਨੇ ਸੂਬਾ ਸਰਕਾਰ ਤਾਂ ਇਸ ਮਹਾਮਾਰੀ ਦੇ ਖਿਲਾਫ ਲੜਾਈ ਵਿਚ ਸਿਰਫ ਦੂਜੀ ਕਤਾਰ ਵਿਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੇ ਪਹਿਲੇ ਲੱਛਣ ਦਿਸਣ ਉਤੇ ਖੁਦ ਹੀ ਡਾਕਟਰ ਨਾ ਬਣਨ ਸਗੋਂ ਡਾਕਟਰਾਂ ਦੀ ਸਲਾਹ ਲੈਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਲਾਜ ਲਈ ਦਿਖਾਈ ਜਾ ਰਹੀ ਹਿਚਕਚਾਹਟ ਦੂਰ ਕਰਨ ਲਈ ਸੂਬਾ ਸਰਕਾਰ ਖਾਣੇ ਦੇ ਪੈਕਟ ਅਤੇ ਫਤਹਿ ਕਿੱਟਾਂ ਵੰਡ ਰਹੀ ਹੈ। ਮੁੱਖ ਮੰਤਰੀ ਨੇ ਪਿਛਲੇ ਸਾਲ ਮਹਾਮਾਰੀ ਫੈਲਣ ਮੌਕੇ ਸੂਬਾ ਸਰਕਾਰ ਵੱਲੋਂ ਕੋਵਿਡ ਦੇ ਪ੍ਰਬੰਧਨ ਲਈ ਕਾਇਮ ਕੀਤੇ ਸੂਬੇ ਦੇ ਸਿਹਤ ਮਾਹਿਰਾਂ ਦੇ ਗਰੁੱਪ ਦੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕੀਤੀ।

          ਇਸ ਵੀਡੀਓ ਕਾਨਫਰੰਸ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 250 ਸਿਹਤ ਮਾਹਿਰਾਂ ਤੋਂ ਇਲਾਵਾ ਚਾਰ ਵਿਦੇਸ਼ੀ ਡਾਕਟਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸਿਹਤ ਵਰਕਰਾਂ ਨੇ ਵੀ ਮੀਟਿੰਗ ਵਿਚ ਸ਼ਿਰਕਤ ਕੀਤੀ। ਕੋਵਿਡ ਦੇ ਪ੍ਰਬੰਧਨ ਵਿਚ ਗਰੁੱਪ ਦੇ ਮੁਖੀ ਡਾ. ਕੇ.ਕੇ. ਤਲਵਾੜ, ਉਨ੍ਹਾਂ ਦੀ ਟੀਮ ਦੇ ਨਾਲ-ਨਾਲ ਹੋਰ ਡਾਕਟਰਾਂ ਦੀ ਸ਼ਾਨਦਾਰ ਕਾਰਗੁਜਾਰੀ ਲਈ ਧੰਨਵਾਦ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਛੇਤੀ ਹੀ ਲੜਾਈ ਜਿੱਤੇਗਾ ਅਤੇ ਬਿਮਾਰੀ ਨੂੰ ਪਿੱਛੇ ਧੱਕ ਦੇਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸੰਭਾਵੀ ਤੀਜੀ ਲਹਿਰ ਦੀ ਤਿਆਰੀ ਕਰ ਰਿਹਾ ਹੈ ਅਤੇ ਮੌਜੂਦਾ ਲਹਿਰ ਵਿਚ ਕੇਸਾਂ ਵਿੱਚ ਕਮੀ ਆਉਣ ਦੇ ਬਾਵਜੂਦ ਤਿਆਰੀਆਂ ਤੋਂ ਹੱਥ ਪਿੱਛੇ ਨਹੀਂ ਖਿੱਚਿਆ। ਇਸ ਤੋਂ ਪਹਿਲਾਂ ਡਾਕਟਰ ਤਲਵਾੜ ਨੇ ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਇਸ ਸੈਸ਼ਨ ਦਾ ਉਦੇਸ਼ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਇਲਾਜ ਪ੍ਰੋਟੋਕਾਲ, ਡਾਕਟਰਾਂ ਨੂੰ ਸਲਾਹ-ਮਸ਼ਵਰਾ ਦੇਣਾ ਅਤੇ ਕੋਵਿਡ ਮਰੀਜਾਂ ਦੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਖਤਗੀ ਨਾਲ ਤਿਆਰ ਕੀਤੇ ਦਿਸ਼ਾ-ਨਿਰਦੇਸ਼ਾਂ ਰਾਹੀਂ ਮਰੀਜਾਂ ਦੀ ਨਿਗਰਾਨੀ ਅਤੇ ਸਮਰੱਥਾ ਨਿਰਮਾਣ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਕਿਉਂ ਜੋ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਏਮਜ਼ ਅਤੇ ਪੀ.ਜੀ.ਆਈ. ਦੇ ਮਾਹਿਰਾਂ ਦੇ ਨਾਲ-ਨਾਲ ਅਮਰੀਕਾ, ਯੂ.ਕੇ. ਅਤੇ ਹੋਰ ਮੁਲਕਾਂ ਤੋਂ ਮਾਹਿਰ ਇਨ੍ਹਾਂ ਸੈਸ਼ਨਾਂ ਵਿਚ ਹਿੱਸਾ ਲੈ ਰਹੇ ਹਨ।

          ਪੀ.ਜੀ.ਆਈ. ਚੰਡੀਗੜ੍ਹ ਦੇ ਐਨਸਥੀਜੀਆ ਅਤੇ ਇੰਟੈਸਿਵ ਕੇਅਰ ਦੇ ਮੁਖੀ ਅਤੇ ਗਰੁੱਪ ਦੇ ਮੈਂਬਰ ਡਾ. ਜੀ.ਡੀ. ਪੁਰੀ ਨੇ ਆਪਣੀ ਸੰਖੇਪ ਪੇਸ਼ਕਾਰੀ ਦੌਰਾਨ ਖੁਲਾਸਾ ਕੀਤਾ ਕਿ ਹੁਣ ਤੱਕ ਲਗਪਗ 130 ਕਲਾਸਾਂ, ਸੈਮੀਨਾਰ, ਲੈਕਚਰ ਅਤੇ ਪ੍ਰਮੁੱਖ ਤੌਰ ਉਤੇ ਵਿਚਾਰ-ਚਰਚਾ ਕੀਤੀ ਜਾ ਚੁੱਕੀ ਹੈ। ਸਮੇਂ-ਸਮੇਂ ਤੋਂ ਕੋਵਿਡ ਮੈਨੇਜਮੈਂਟ ਦੀਆਂ ਤਕਨੀਕਾਂ ਨੂੰ ਹੋਰ ਮੁਲਕਾਂ, ਜਿੱਥੇ ਭਾਰਤ ਤੋਂ ਪਹਿਲਾਂ ਸੰਕਟ ਨਾਲ ਨਿਪਟਿਆ ਜਾ ਰਿਹਾ ਸੀ, ਦੇ ਡਾਕਟਰਾਂ ਦੇ ਤਜਰਬਿਆਂ ਦੇ ਆਧਾਰ ਉਤੇ ਸੋਧਿਆ ਗਿਆ।  ਇਹ ਗਰੁੱਪ ਮਿਆਰੀ ਇਲਾਜ ਸਬੰਧੀ ਸਲਾਹ ਦੇਣ ਲਈ ਨਿੱਜੀ ਹਸਪਤਾਲਾਂ ਨਾਲ ਸਹਿਯੋਗ ਕਰ ਰਿਹਾ ਹੈ ਜਦੋਂ ਕਿ ਵੱਖ-ਵੱਖ ਭਾਰਤੀ ਐਨ.ਜੀ.ਓਜ਼ ਅਤੇ ਮਾਨਸਿਕ ਸਿਹਤ ਸੰਸਥਾਵਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਤਣਾਅ ਨਾਲ ਲੜਨ ਵਿਚ ਸਹਾਇਤਾ ਕੀਤੀ ਜਾ ਰਹੀ ਹੈ। ਡਾ. ਪੁਰੀ ਨੇ ਕਿਹਾ ਕਿ ਬਲੈਕ ਫੰਗਸ ਅਤੇ ਕੋਵਿਨਾ ਤੋਂ ਬਾਅਦ ਦੀਆਂ ਹੋਰ ਪੇਚੀਦਗੀਆਂ ਵਿੱਚ ਲਾਈਨ ਆਫ਼ ਟਰੀਟਮੈਂਟ ਦਾ ਫ਼ੈਸਲਾ ਇਨ੍ਹਾਂ ਵਿਚਾਰਚਰਚਾਵਾਂ ਦੇ ਆਧਾਰ `ਤੇ ਕੀਤਾ ਗਿਆ।  ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਕੋਵਿਡ ਪ੍ਰਬੰਧਨ ਵਿਚ ਸਫਲਤਾ ਇਸ ਤੱਥ ਦਾ ਨਤੀਜਾ ਹੈ ਕਿ ਪੰਜਾਬ ਦਾ ਸਮੁੱਚਾ ਡਾਕਟਰੀ ਭਾਈਚਾਰਾਨਾ ਸਿਰਫ ਰਾਜ ਦੇ ਅੰਦਰੋਂਬਲਕਿ ਬਾਹਰੋਂ ਵੀ ਇਸ ਮਹਾਮਾਰੀ ਨਾਲ ਲੜਨ ਲਈ ਇਕਜੁੱਟ ਹੋਇਆ। ਉਨ੍ਹਾਂ ਨੇ ਮੈਡੀਕਲ ਟੀਮਾਂ ਨੂੰ ਨਿਰਵਿਘਨ ਸਹਾਇਤਾ ਦੇਣ ਲਈ ਮੁੱਖ ਮੰਤਰੀ ਦਾ ਵੀ ਧੰਨਵਾਦ ਕੀਤਾ।

ਨਿਊਯਾਰਕ ਤੋਂ ਸਲਾਹਕਾਰ ਡਾਕਟਰ ਅਨੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਹਸਪਤਾਲ ਨੇ ਆਪਣੇ ਕੇਸਾਂ ਨਾਲ ਨਜਿੱਠਣ ਦੇ ਤਜਰਬੇ ਸਾਂਝੇ ਕੀਤੇ ਸਨ ਜਦੋਂ ਸਿਹਤ ਬੁਨਿਆਦੀ ਦੀ ਹਾਲਤ ਡਾਵਾਂਡੋਲ ਸੀ। ਅਸੀਂ ਜ਼ਿਆਦਾ ਦਵਾਈਆਂ ਅਤੇ ਇੱਥੋਂ ਤਕ ਕਿ ਸਟੀਰੌਇਡ ਦੀ ਵਰਤੋਂ ਨੂੰ ਸੀਮਤ ਕੀਤਾ ਅਤੇ ਇਸ ਲਈ ਇੱਥੇ ਬਲੈਕ ਫੰਗਸ ਦਾ ਕੋਈ ਕੇਸ ਅਤੇ ਹੋਰ ਪੇਚੀਦਗੀਆਂ ਸਾਹਮਣੇ ਨਹੀਂ ਆਈਆਂ। ਡਾ. ਅਜੀਤ ਕਟਿਆਲ ਨੇ ਮਹਾਮਾਰੀ ਦਰਮਿਆਨ ਲੋਕਾਂ ਦੀ ਸੇਵਾ ਲਈ ਵਿਸ਼ਵਵਿਆਪੀ ਮਾਪਦੰਡਾਂ `ਤੇ ਅਧਾਰਤ ਪ੍ਰੋਟੋਕੋਲ ਤਿਆਰ ਕਰਨ ਦੇ ਮੰਚ ਵਜੋਂ ਗਰੁੱਪ ਦੇ ਕੰਮ ਦੀ ਸ਼ਲਾਘਾ ਕੀਤੀ। ਡਾ. ਸੰਦੀਪ ਕਟਾਰੀਆਜੋ ਬ੍ਰੌਨਕਸ ਦੇ ਇੱਕ ਪਛੜੇ ਖੇਤਰ ਵਿੱਚ ਨਿਊਯਾਰਕ `ਚ ਕੰਮ ਕਰ ਰਹੇ ਹਨਨੇ ਕਿਹਾ ਕਿ ਇਨ੍ਹਾਂ ਵਿਚਾਰ ਵਟਾਂਦਰਿਆਂ ਤੋਂ ਤਿਆਰ ਕੀਤੇ ਗਏ ਪ੍ਰੋਟੋਕੋਲ ਮਿਆਰੀ ਢੰਗ ਨਾਲ ਮਹਾਂਮਾਰੀ ਨਾਲ ਲੜਨ ਵਿੱਚ ਵੱਡੇ ਪੱਧਰ `ਤੇ ਯੋਗਦਾਨ ਪਾ ਰਹੇ ਹਨ। ਇਹ ਜ਼ਿਕਰ ਕਰਦਿਆਂ ਕਿ ਕੋਈ ਵੀ ਉਦੋਂ ਤੱਕ ਸੁਰੱਖਿਅਤ ਨਹੀਂ ਹੋ ਸਕਦਾ ਜਦੋਂ ਤੱਕ ਹਰ ਕੋਈ ਨਹੀਂ ਹੁੰਦਾਡਾ ਕਿਊਰੀਨੋ ਪਿਆਸੇਵੋਲੀ (ਇਟਲੀ) ਨੇ ਕਿਹਾ ਕਿ ਟੀਕਾਕਰਨ ਹੀ ਸਮੱਸਿਆ ਦਾ ਇੱਕੋ-ਇੱਕ ਹੱਲ ਸੀ। ਟੀਕਿਆਂ ਦੀ ਕੀਮਤ ਘਟਾ ਕੇ ਵਿਸ਼ਵ ਦੇ ਹਰ ਵਿਅਕਤੀ ਲਈ ਇਸ ਨੂੰ ਕਿਫ਼ਾਇਤੀ ਬਣਾਉਣ ਦੀ ਜ਼ਰੂਰਤ `ਤੇ ਜ਼ੋਰ ਦਿੰਦਿਆਂਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੇਸ਼ ਦੇ ਡਾਕਟਰਾਂ ਨੇ ਪਹਿਲਾਂ ਹੀ ਇਸ ਮੁੱਦੇ `ਤੇ ਯੂਰਪੀਅਨ ਯੂਨੀਅਨ ਕੋਲ ਪਹੁੰਚ ਕਰ ਲਈ ਸੀ।

ਡੀ.ਐਮ.ਸੀ. ਲੁਧਿਆਣਾ ਦੇ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਇਸ ਗਰੁੱਪ ਦੇ ਕੰਮ ਦੇ ਨਤੀਜੇ ਵਜੋਂ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਆਉਣ ਤੋਂ ਪਹਿਲਾਂ ਹੀ ਪੰਜਾਬ ਕੋਵਿਡ ਪ੍ਰਬੰਧਨ ਬਾਰੇ ਆਪਣੇ ਪ੍ਰੋਟੋਕਾਲ ਤਿਆਰ ਕਰ ਰਿਹਾ ਸੀ। ਡਾ. ਹਿਤੇਂਦਰ ਕੌਰ ਜੋ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਐਲ-3 ਫੈਸਿਲਟੀ ਦੇ ਮੁਖੀ ਹਨ, ਨੇ ਖੁਲਾਸਾ ਕੀਤਾ ਕਿ ਗਰੁੱਪ ਸਲਾਹ-ਮਸ਼ਵਰਾ ਦੇਣ ਲਈ ਹਰ ਵੇਲੇ ਵੱਟਸਐਪ ਉਤੇ ਹਾਜ਼ਰ ਰਹਿੰਦਾ ਸੀ।

Have something to say? Post your comment

 

More in National

ਐਚਬੀਸੀਐਚ ਐਂਡ ਆਰਸੀ ਪੰਜਾਬ ਅਤੇ ਆਈਆਈਟੀ ਮੰਡੀ ਵਿਚਕਾਰ ਅਕਾਦਮਿਕ ਅਤੇ ਖੋਜ ਲਈ ਸਮਜੋਤਾ 

PM ਮੋਦੀ ਨੇ ਗੁਜਰਾਤ ਵਿਖੇ ਜਾਨਵਰਾਂ ਨਾਲ ਬਿਤਾਇਆ ਸਮਾਂ

NHAI ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ

ਮਹਾਂਕੁੰਭ ‘ਚ ਮਚੀ ਭਗਦੜ ਸਥਿਤੀ ਬਾਰੇ PM ਮੋਦੀ ਨੇ CM ਯੋਗੀ ਨਾਲ ਕੀਤੀ ਗੱਲਬਾਤ

‘IPhone ਤੇ Indroid ‘ਤੇ ਵੱਖਰੇ-ਵੱਖਰੇ ਕਿਰਾਏ ‘ਤੇ Ola-Uber ਨੂੰ ਕੇਂਦਰ ਨੇ ਭੇਜਿਆ ਨੋਟਿਸ

ਮਾਨਸਾ ਜ਼ਿਲ੍ਹੇ ਦਾ ਅਗਨੀਵੀਰ ਲਵਪ੍ਰੀਤ ਸਿੰਘ ਜੰਮੂ-ਕਸ਼ਮੀਰ ‘ਚ ਸ਼ਹੀਦ

ਕਾਮੇਡੀਅਨ ਕਪਿਲ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Income Tax ਫਾਈਲ ਕਰਨ ਦੀ ਤਰੀਕ 15 ਜਨਵਰੀ ਤੱਕ ਵਧੀ

ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਅਤੇ ਕੇ.ਏ.ਪੀ.ਸਿਨਹਾ ਵਲੋਂ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ

ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਹੀਂ ਰਹੇ