ਨਵੀਂ ਦਿੱਲੀ : ਅੱਜ ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ ਲੱਗ ਰਿਹਾ ਹੈ ਜਿਸ ਦਾ ਸਮਾਂ ਦੁਪਹਿਰ 1 ਵਜਾ ਕੇ 45 ਮਿੰਟ ਤੋਂ ਸ਼ਾਮ 7 ਕ ਵਜੇ ਤਕ ਹੈ। ਇਹ ਸੂਰਜ ਗ੍ਰਹਿਣ ਭਾਰਤ ਦੇ ਸਿਰਫ਼ ਦੋ ਰਾਜਾਂ- ਅਰੁਣਾਚਲ ਪ੍ਰਦੇਸ਼ ਤੇ ਲੱਦਾਖ ਦੇ ਕੇਵਲ ਕੁਝ ਹਿੱਸਿਆਂ ਵਿੱਚ ਹੀ ਵੇਖਿਆ ਜਾ ਸਕੇਗਾ। ਇਨ੍ਹਾਂ ਹਿੱਸਿਆਂ ਵਿੱਚ ਇਹ ਸੂਰਜ ਗ੍ਰਹਿਣ ਸੂਰਜ ਛਿਪਣ ਤੋਂ ਕੁਝ ਪਹਿਲਾਂ ਹੀ ਦਿਸੇਗਾ। ਮਾਹਰਾਂ ਵਲੋਂ ਚਿਵਾਵਨੀ ਜਾਰੀ ਕੀਤੀ ਗਈ ਹੈ ਕਿ ਕੋਸਿ਼ਸ਼ ਕਰੋ ਕਿ ਇਸ ਸਮੇਂ ਦੌਰਾਨ ਸਫ਼ਰ ਨਾ ਕਰਨਾ ਪਵੇ ਪਰ ਜੇਕਰ ਮਜਬੂਰੀ ਵਸ ਜਾਣਾ ਪਵੇ ਤਾਂ ਅੱਖਾਂ ਉਪਰ ਕਾਲੀ ਐਨਕ ਜ਼ਰੂਰ ਲਾਓ। ਇਸ ਤੋਂ ਇਲਾਵਾ ਸਰੀਰ ਨੂੰ ਵੀ ਢੱਕ ਕੇ ਰਖੋ। ਸੂਰਜ ਗ੍ਰਹਿਣ ਦੌਰਾਨ ਇਹ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦਾ ਹੈ। ਇਹ ਅੱਖਾਂ ਅਤੇ ਚਮੜੀ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ 'ਚ ਸੂਰਜ ਗ੍ਰਹਿਣ ਦੌਰਾਨ ਤੁਸੀਂ ਘਰ ਤੋਂ ਬਾਹਰ ਜਾਣ ਤੋਂ ਬਚੋ। ਗ੍ਰਹਿਣ ਕਾਰਨ ਸੂਰਜ ਨੂੰ ਨਹੀਂ ਦੇਖਿਆ ਜਾਂਦਾ, ਇਸ ਨਾਲ ਬੈਕਟੀਰੀਆ ਅਤੇ ਕੀਟਾਣੂਆਂ 'ਚ ਵਾਧਾ ਹੋ ਸਕਦਾ ਹੈ। ਸੂਰਜ ਗ੍ਰਹਿਣ ਦੌਰਾਨ ਚੁੰਬਕੀ ਖੇਤਰ ਅਤੇ ਮੂਵੀ ਕਿਰਨ ਦਾ ਲੈਵਲ ਵੱਧ ਹੁੰਦਾ ਹੈ। ਇਸ ਨਾਲ ਸਾਡਾ ਮੈਟਾਬੋਲਿਜ਼ਮ ਅਤੇ ਪਾਚਨ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਇਸ ਦੌਰਾਨ ਖਾਣ ਅਤੇ ਵਰਤ ਨਾ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬਿਨਾਂ ਆਈ ਗਿਅਰ ਦੇ ਗ੍ਰਹਿਣ ਨਹੀਂ ਦੇਖਣਾ ਚਾਹੀਦਾ। ਗ੍ਰਹਿਣ ਦੌਰਾਨ ਮਾਸਾਹਾਰੀ ਭੋਜਨ, ਸ਼ਰਾਬ ਅਤੇ ਜ਼ਿਆਦਾ ਪ੍ਰੋਟੀਨ ਨਾਲਾ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਸਾਰੀਆਂ ਚੀਜ਼ਾਂ ਭਾਰੀਆਂ ਹੁੰਦੀਆਂ ਹਨ ਅਤੇ ਇਸ ਨਾਲ ਸਿਹਤ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ।
ਇਥੇ ਦਸ ਦਈਏ ਕਿ ਸੂਰਜ ਗ੍ਰਹਿਣ ਉਦੋਂ ਲੱਗਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇਕ ਸਿੱਧੀ ਰੇਖਾ 'ਚ ਆਉਂਦੇ ਹਨ ਅਤੇ ਚੰਦਰਮਾ ਅੰਸ਼ਿਕ ਰੂਪ ਨਾਲ ਜਾਂ ਪੂਰੀ ਤਰ੍ਹਾਂ ਨਾਲ ਧਰਤੀ ਨੂੰ ਢੱਕ ਦਿੰਦਾ ਹੈ। ਇਹ ਸੂਰਜ ਦੀਆਂ ਕਿਰਨਾਂ ਸਤ੍ਹਾ ਤਕ ਪਹੁੰਚਾਉਣ ਤੋਂ ਰੋਕਦਾ ਹੈ। ਕਈ ਮਾਹਿਰਾਂ ਅਨੁਸਾਰ, ਇਹ ਕਿਹਾ ਜਾਂਦਾ ਹੈ ਕਿ ਸੂਰਜ ਗ੍ਰਹਿਣ ਹਾਨੀਕਾਰਕ ਕਿਰਨਾਂ ਪੈਦਾ ਕਰਦਾ ਹੈ ਜੋ ਅੰਨ੍ਹੇਪਣ ਦਾ ਕਾਰਨ ਬਣ ਸਕਦਾ ਹੈ।