ਨਵੀਂ ਦਿੱਲੀ: ਦੇਸ਼ ਵਿਚ ਬੁਧਵਾਰ ਨੂੰ ਕੋਰੋਨਾ ਨਾਲ 6138 ਮੌਤਾਂ ਦਰਜ ਕੀਤੀਆਂ ਗਈਆਂ। ਇਹ ਇਕ ਨਿ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 18 ਮਈ ਨੂੰ ਸਭ ਤੋਂ ਜ਼ਿਆਦਾ 4529 ਮੌਤਾਂ ਹੋਈਆਂ ਸਨ। ਬੁਧਵਾਰ ਨੂੰ ਮੌਤਾਂ ਦੀ ਗਿਣਤੀ ਵਿਚ ਅਚਾਨਕ ਹੋਏ ਇਸ ਵਾਧੇ ਦਾ ਕਾਰਨ ਬਿਹਾਰ ਰਿਹਾ। ਦਰਅਸਲ ਬਿਹਾਰ ਵਿਚ 9 ਜੂਨ ਨੂੰ ਕੁਲ 3951 ਮੌਤਾਂ ਦਰਜ ਕੀਤੀਆਂ ਗਈਆਂ ਜੋ ਬੁਧਵਾਰ ਨੂੰ ਹੋਈਆਂ ਕੁਲ ਮੌਤਾਂ ਦਾ 64 ਫੀਸਦੀ ਹੈ। ਦਰਅਸਲ ਬਿਹਾਰ ਦੇ ਸਿਹਤ ਵਿਭਾਗ ਦੇ ਮੁੱਖ ਸਕਤਰ ਨੇ 18 ਮਈ ਨੂੰ ਇਕ ਕਮੇਟੀ ਬਣਾਈ। ਇਸ ਕਮੇਟੀ ਨੇ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਸਮੀਖਿਆ ਕੀਤੀ। ਮੈਡੀਕਲ ਕਾਲਜ ਅਤੇ ਜ਼ਿਲਿ੍ਹਆਂ ਤੋਂ ਹੋਈ ਸਮੀਖਿਆ ਵਿਚ ਵੇਖਿਆ ਗਿਆ ਕਿ 72 ਫ਼ੀ ਸਦੀ ਮੌਤਾਂ ਰੀਕਾਰਡ ਵਿਚ ਆਈਆਂ ਹੀ ਨਹੀਂ ਹਨ। ਬੁਧਵਾਰ ਨੂੰ ਸਿਹਤ ਵਿਭਾਗ ਦੇ ਮੁੱਖ ਸਕੱਤਰ ਨੇ 3951 ਮੌਤਾਂ ਬਾਰੇ ਦਸਿਆ ਜੋ ਹੁਣ ਤਕ ਰੀਪੋਰਟ ਹੀ ਨਹੀਂ ਹੋਈਆਂ ਸਨ। ਹਾਲਾਂਕਿ ਇਹ ਮੌਤਾਂ ਕਦੋਂ ਹੋਈਆਂ, ਇਹ ਦਸਿਆ ਨਹੀਂ ਗਿਆ। ਬਿਹਾਰ ਵਿਚ ਪਹਿਲੀ ਵਾਰ ਹੈ ਜਦ ਰਾਜ ਸਰਕਾਰ ਨੇ ਮੌਤਾਂ ਦੀ ਗਿਣਤੀ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਵਿਚ ਹੋ ਸਕਦਾ ਹੈ ਕਿ ਇਨ੍ਹਾਂ ਵਿਚੋਂ ਕੁਝ ਮੌਤਾਂ ਪਿਛਲੇ ਸਾਲ ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹੋਈਆਂ ਹੋਣ। ਬਿਹਾਰ ਵਿਚ ਬੇਸ਼ੱਕ ਅੰਕੜੇ ਦਰੁਸਤ ਕਰਨ ਦੀ ਕੋਸ਼ਿਸ਼ ਪਹਿਲੀ ਵਾਰ ਹੋਈਹ ੋਵੇ ਪਰ ਕਈ ਰਾਜ ਅਜਿਹਾ ਲਗਾਤਾਰ ਕਰਦੇ ਰਹੇ ਹਨ। ਜਿਵੇਂ ਮਹਾਰਾਸ਼ਟਰ ਵਿਚ ਹਰ ਮਹੀਨੇ ਦੇ ਅੰਤ ਵਿਚ ਇਸ ਤਰ੍ਹਾਂ ਦੀ ਕਸਰਤ ਕੀਤੀ ਜਾਂਦੀ ਹੈ। ਇਥੋਂ ਤਕ ਕਿ ਮਹਾਰਾਸ਼ਟਰ ਦੇ ਅੰਕੜਿਆਂ ਵਿਚ ਪਿਛਲੇ 48 ਘੰਟਿਆਂ ਵਿਚ ਹੋਈਆਂ ਮੌਤਾਂ ਅਤੇ ਪਿਛਲੇ ਇਕ ਹਫ਼ਤੇ ਵਿਚ ਹੋਈਆਂ ਮੌਤਾਂ ਦੇ ਵੱਖੋ ਵੱਖ ਅੰਕੜੇ ਦਿਤੇ ਜਾਂਦੇ ਹਨ। ਉਤਰਾਖੰਡ ਵਿਚ ਵੀ ਅਜਿਹਾ ਹੋਇਆ। ਪੰਜਾਬ ਵਿਚ ਵੀ ਇਸ ਤਰ੍ਹਾਂ ਹੋਇਆ ਹੈ।