ਨਾਭਾ : ਲਗਾਤਾਰ ਵੱਧ ਰਹੇ ਪਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਨਾਭਾ ਚ ਵੀ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਸਥਾਨਿਕ ਨੇਤਾਵਾਂ ਵਲੋਂ ਪਟਰੋਲ ਅਤੇ ਡੀਜਲ ਦੀਆ ਵੱਧਦੀ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜੱਮਕੇ ਦੀ ਨਾਰੇਬਾਜੀ ਕੀਤੀ ਗਈ ਇਸ ਮੌਕੇ ਪਟਰੋਲ ਪੁਆਉਣ ਆਏ ਗਾਹਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਮੋਦੀ ਸਰਕਾਰ ਨੇ ਰੋਟੀ ਖਾਣੀ ਵੀ ਮੁਸ਼ਕਿਲ ਕੀਤੀ ਹੋਈ ਹੈ। ਥੋੜੇ ਦਿਨਾਂ ਵਿੱਚ ਹੀ ਕੲੀ ਵਾਰ ਪਟਰੋਲ ਦੀਆਂ ਕੀਮਤਾਂ ਵਿਚ ਬੇਹੱਦ ਵਾਧਾ ਹੋਇਆ ਹੈ। ਸਲੰਡਰ ਦੀ ਸਬਸਿਡੀ ਵੀ ਮੋਦੀ ਸਰਕਾਰ ਨੇ ਬੰਦ ਕਰ ਦਿੱਤੀ ਹੈ।
ਨਾਭਾ ਦੇ ਮੈਹਸ ਗੇਟ ਸਰਕੁਲਰ ਰੋਡ ਸਥਿਤ ਪੈਟਰੋਲ ਪੰਪ ਤੇ ਇਕੱਠੇ ਹੋਕੇ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ , ਕਾਂਗਰਸ ਆਗੂ ਨੇ ਕਿਹਾ ਕਿ ਜੇਕਰ ਪਟਰੋਲ ਅਤੇ ਡੀਜਲ ਦੀਆ ਕੀਮਤਾਂ ਨੂੰ ਜਲਦ ਸਰਕਾਰ ਅਤੇ ਇਹਨਾਂ ਵੱਡੇ ਘਰਾਣਿਆਂ ਵਲੋਂ ਵਾਪਸ ਨਹੀ ਲਿਆ ਤਾਂ ਕਾਂਗਰਸ ਵਲੋਂ ਸੰਗਰਸ਼ ਹੋਰ ਤੇਜ ਕੀਤਾ ਜਾਵੇਗਾ | ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਇਹ ਪ੍ਰਦਰਸ਼ਨ ਮੋਦੀ ਸਰਕਾਰ ਦੇ ਖਿਲਾਫ ਹੈ ਉਹਨਾਂ ਕਿਹਾ ਕਿ ਅੱਜ ਜਿਥੇ ਕਰੋਨਾ ਮਹਾਮਾਰੀ ਨਾਲ ਦੇਸ਼ ਜੂਝ ਰਿਹਾ ਹੈ ਉਥੇ ਹੀ ਪੈਟਰੋਲ ਡੀਜ਼ਲ ਦੀਆ ਵੱਧ ਰਹੀਆਂ ਕੀਮਤਾਂ ਨਾਲ ਮਹਿੰਗਾਈ ਦੀ ਮਾਰ ਵੀ ਦੇਸ਼ਝੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਲਈ ਜਿੰਮੇਵਾਰ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਦਲੀਪ ਬਿੱਟੂ, ਇੰਦਰਜੀਤ ਸਿੰਘ ਚੀਕੂ, ਜਗਜੀਤ ਸਿੰਘ ਦੁੱਲਦੀ, ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।