ਗੋਪਾਲਗੰਜ : ਬਿਹਾਰ ਦੇ ਇਕ ਇਲਾਕੇ ਵਿਚ ਜਦੋਂ ਬਾਰਾਤੀਆਂ ਦੀ ਸੇਵਾ ਪਾਣੀ ਵਿਚ ਕਮੀ ਆਉਂਦੀ ਦਿਸੀ ਤਾਂ ਦੋਵਾਂ ਪਾਸਿਉਂ ਕੁਰਸੀਆਂ ਅਜਿਹੀਆਂ ਚੱਲੀਆਂ ਕਿ ਕਈ ਜਣੇ ਜ਼ਖ਼ਮੀ ਹੋ ਗਏ ਅਤੇ ਮਾਮਲਾ ਪੁਲਿਸ ਤਕ ਪੁੱਜ ਗਿਆ। ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਗੋਪਾਲਗੰਜ ਜ਼ਿਲੇ ’ਚ ਭੋਰ ਥਾਣਾ ਖੇਤਰ ਦੇ ਸਿਸਾਈ ਟੋਲਾ ਦੇ ਭਟਵਾਲੀਆ ਵਿਖੇ ਵਿਆਹ ਦੀ ਦਾਅਵਤ ਵਿਚ ਮੱਛੀ ਦਾ ਸਿਰ ਨਾ ਮਿਲਣ ਕਾਰਨ ਦੋਵੇਂ ਧਿਰਾਂ ਉਲਝ ਗਈਆਂ। ਇਸ ਮੌਕੇ ਹੋਏ ਝਗੜੇ ਵਿਚ ਦੋਵਾਂ ਪਾਸਿਆਂ ਦੇ 11 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਤ ਨੂੰ ਭੋਰ ਥਾਣਾ ਖੇਤਰ ਦੇ ਸੀਸਈ ਟੋਲਾ ਦੇ ਭਟਵਾਲੀਆ ਵਿੱਚ ਛੱਠੂ ਗੋਂਡ ’ਚ ਇੱਕ ਬਾਰਾਤ ਆਈ। ਵਿਆਹ ਦੇ ਸਮਾਰੋਹ ਵਿਚ ਮੱਛੀ ਅਤੇ ਚਾਵਲ ਦਾ ਭੋਜਨ ਕਰਨ ਦਾ ਪ੍ਰਬੰਧ ਕੀਤਾ ਗਿਆ ਸੀ। ਸਦਰ ਹਸਪਤਾਲ ’ਚ ਇਲਾਜ ਲਈ ਪਹੁੰਚੇ ਜ਼ਖਮੀ ਸੁਦਾਮਾ ਗੋਂਡ ਮੁਤਾਬਕ ਉਸ ਦਾ ਪੁੱਤਰ ਰਾਜੂ ਗੋਂਡ ਅਤੇ ਮੁੰਨਾ ਗੋਂਡ ਮੱਛੀ ਪਰੋਸ ਰਿਹਾ ਸੀ। ਇਸ ਦੌਰਾਨ ਗੁਆਂਢੀ ਅਜੇ ਗੋਂਡ ਅਤੇ ਅਭੈ ਗੋਂਡ ਆਪਣੇ ਜਾਣ-ਪਛਾਣ ਵਾਲੇ ਮਹਿਮਾਨਾਂ ਨੂੰ ਲੈ ਆਏ ਅਤੇ ਉਨ੍ਹਾਂ ਨੂੰ ਖਾਣ ਲਈ ਬੈਠਣ ਲਈ ਮਜਬੂਰ ਕੀਤਾ। ਪਹਿਲੇ ਗੇੜ ਵਿਚ ਖਾਣ ਲਈ ਬੈਠੇ ਲੋਕਾਂ ਨੂੰ ਮੱਛੀ ਦੇ ਦੋ ਟੁਕੜੇ ਦਿੱਤੇ ਗਏ ਜਿਸ ਤੋਂ ਬਾਅਦ ਮੱਛੀ ਦੇ ਸਿਰ ਦੀ ਫਰਮਾਈਸ਼ ਕੀਤੀ ਗਈ। ਰਾਜੂ ਗੋਂਡ ਅਤੇ ਮੁੰਨਾ ਗੋਂਡ ਨੂੰ ਮੱਛੀ ਦਾ ਸਿਰ ਨਾ ਦਿੱਤੇ ਜਾਣ ਕਾਰਨ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਬਾਰਾਤ ਵਿਚ ਖਾਣੇ ਨੂੰ ਲੈ ਕੇ ਹੋਈ ਇਸ ਝੜਪ ਵਿਚ ਅਜੇ ਗੋਂਡ, ਅਭੈ ਗੋਂਡ, ਅਮਿਤ ਗੋਂਡ, ਰਾਜੂ ਗੋਂਡ, ਰਾਜਾ ਗੋਂਡ, ਹੀਰਾ ਲਾਲ ਗੋਂਡ, ਸੁਦਾਮੀ ਦੇਵੀ, ਸਰਲੀ ਦੇਵੀ, ਸੁਦਾਮਾ ਗੋਂਡ ਅਤੇ ਮੁੰਨਾ ਗੋਂਡ, ਅਤੇ ਜ਼ਖਮੀ ਹੋ ਗਏ ਹਨ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।