Saturday, April 12, 2025

Sports

ਸੋਮਵਾਰ ਤੋਂ 14 ਦਿਨ ਦੇ ਕੁਆਰੰਟਾਈਨ ’ਚ ਰਹੇਗੀ ਸ਼੍ਰੀਲੰਕਾ ਦੌਰੇ ’ਤੇ ਜਾਣ ਵਾਲੀ ਭਾਰਤੀ ਟੀਮ

June 12, 2021 07:11 PM
SehajTimes

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਅਗਲੇ ਮਹੀਨੇ ਸ੍ਰੀਲੰਕਾ ਦੌਰੇ ’ਤੇ ਜਾਣਾ ਹੈ। 20 ਮੈਂਬਰੀ ਟੀਮ ਦੀ ਚੋਣ ਵੀਰਵਾਰ ਰਾਤ ਨੂੰ ਕੀਤੀ ਗਈ ਜਿਸ ਦੀ ਕਪਤਾਨੀ ਅਨੁਭਵੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਕਰਨਗੇ। ਇਸ ਦੌਰੇ ’ਤੇ ਭਾਰਤੀ ਟੀਮ ਨੂੰ ਤਿੰਨ ਇਕ ਰੋਜ਼ਾ ਤੇ ਇੰਨੇ ਹੀ ਟੀ-20 ਮੁਕਾਬਲਿਆਂ ਦੀ ਲੜੀ ’ਚ ਖੇਡਣਾ ਹੈ। 14 ਜੂਨ ਤੋਂ ਦੌਰੇ ’ਤੇ ਜਾਣ ਵਾਲੀ ਟੀਮ ਦੇ ਖਿਡਾਰੀਆਂ ਦਾ ਕੁਆਰੰਟਾਈਨ ਸ਼ੁਰੂ ਹੋਵੇਗਾ।
ਧਵਨ ਦੀ ਕਪਤਾਨੀ ’ਚ ਪਹਿਲੀ ਵਾਰ ਖੇਡਣ ਵਾਲੀ ਟੀਮ ਸ੍ਰੀਲੰਕਾ ਦੌਰੇ ਲਈ ਤਿਆਰ ਹੈ। ਸਾਰੇ ਖਿਡਾਰੀ ਇਸ ਦੌਰੇ ਤੋਂ ਪਹਿਲਾਂ ਜਾਣਕਾਰੀ ਅਨੁਸਾਰ ਚੇਨਈ ’ਚ 14 ਦਿਨ ਦਾ ਕੁਆਰੰਟਾਈਨ ਲਈ ਜਮ੍ਹਾਂ ਹੋਣਗੇ। ਟੀਮ ਦੇ 20 ਖਿਡਾਰੀਆਂ ਸਣੇ ਗੇਂਦਬਾਜ਼ਾਂ ਨੂੰ ਪਹਿਲਾਂ 7 ਦਿਨ ਹਾਈ ਕੁਆਰੰਟਾਈਨ ’ਚ ਰਹਿਣਾ ਪਵੇਗਾ। ਇਸ ਤੋਂ ਬਾਅਦ ਅਗਲੇ 7 ਦਿਨ ਟੀਮ ਸਾਫ਼ਟ ਕੁਆਰੰਟਾਈਨ ’ਚ ਰਹੇਗੀ। ਟੀਮ ਇੰਡੀਆ ਨੂੰ ਸ੍ਰੀਲੰਕਾ ਲਈ 28 ਜੂਨ ਨੂੰ ਰਵਾਨਾ ਹੋਣਾ ਹੈ।
ਕੋਰੋਨਾ ਕਾਲ ਤੋਂ ਪਹਿਲਾਂ ਵਿਦੇਸ਼ੀ ਦੌਰੇ ’ਤੇ ਭਾਰਤੀ ਟੀਮ ਨੂੰ ਲੋਕਲ ਜਾਂ ਏ ਟੀਮ ਦੇ ਨਾਲ ਪ੍ਰੈਕਟਿਸ ਮੈਚ ਖੇਡਣ ਦਾ ਮੌਕਾ ਮਿਲਦਾ ਸੀ। ਇਸ ਨਾਲ ਲੜੀ ਤੋਂ ਪਹਿਲਾਂ ਮਾਹੌਲ ’ਚ ਢਲਣ ’ਚ ਟੀਮ ਨੂੰ ਮਦਦ ਮਿਲਦੀ ਸੀ। ਕੋਰੋਨਾ ਦੀ ਵਜ੍ਹਾ ਨਾਲ ਭਾਰਤੀ ਟੀਮ ਆਪਸ ’ਚ ਹੀ ਟੀਮ ਬਣਾ ਕੇ ਮੈਚ ਪ੍ਰੈਕਟਿਸ ਕਰੇਗੀ।

Have something to say? Post your comment

 

More in Sports

ਸਪੋਰਟਸ ਵਿੰਗ ਸਕੂਲਾਂ ਵਿੱਚ ਖਿਡਾਰੀਆਂ ਦਾ ਦਾਖਲਾ

ਮੋਹਾਲੀ ਦੇ ਖਿਡਾਰੀ ਰੀਜਨ ਭਾਰਤੀ ਦੀ ਸਪੋਰਟਸ ਕੋਟੇ ਅਧੀਨ ਇੰਡੀਅਨ ਫੋਰਸ ਵਿੱਚ ਬਤੌਰ ਗੋਲਕੀਪਰ ਹੋਈ ਚੋਣ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਹਰੇਕ ਪਿੰਡ 'ਚ ਖੇਡ ਮੈਦਾਨ ਬਣਾਉਣ ਦਾ ਐਲਾਨ

ਹਾਕੀ 'ਚ ਛਾਜਲੀ ਨੇ ਮੋਗਾ ਨੂੰ 6-4 ਨਾਲ ਹਰਾਕੇ ਟਰਾਫ਼ੀ ਜਿੱਤੀ 

ਸੁਨਾਮ ਵਿਖੇ ਦੋ ਰੋਜ਼ਾ ਹਾਕੀ ਟੂਰਨਾਮੈਂਟ ਭਲਕੇ 

ਵਿਧਾਇਕ ਕੁਲੰਵਤ ਸਿੰਘ ਵੱਲੋਂ ਨਗਰ ਨਿਗਮ ਵੱਲੋਂ 10.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਬੈਡਮਿੰਟਨ ਕੋਰਟ ਦਾ ਉਦਘਾਟਨ

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ

ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪੰਜਾਬ ਤਿਆਰ-ਬਰ-ਤਿਆਰ: ਮੁੱਖ ਮੰਤਰੀ

ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਾਡੀ ਪਹਿਲ : ਵਿਜੇ ਸਾਂਪਲਾ

ਖਡਿਆਲ ਕਬੱਡੀ ਕੱਪ ਦਾ ਪੋਸਟਰ ਜਾਰੀ