ਮੈਕਸਿਕੋ ਸਿਟੀ: ਮੈਕਸਿਕੋ ਸਿਟੀ ਦੇ ਬਾਹਰੀ ਇਲਾਕੇ ਵਿਚ ਸ਼ੱਕੀ ਹਤਿਆਰੇ ਦੇ ਘਰ ਦੀ ਪੁਟਾਈ ਕਰ ਰਹੇ ਜਾਂਚਕਾਰਾਂ ਨੂੰ ਹੁਣ ਤਕ ਹੱਡੀਆਂ ਦੇ 3787 ਟੁਕੜੇ ਮਿਲੇ ਹਨ ਅਤੇ ਇਹ ਹੱਡੀਆਂ 17 ਵੱਖ ਵੱਖ ਲੋਕਾਂ ਦੀਆਂ ਪ੍ਰਤੀਤ ਹੋ ਰਹੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੁਟਾਈ ਇਥੇ ਹੀ ਖ਼ਤਮ ਨਹੀਂ ਹੋਵੇਗੀ। ਪੁਟਾਈ ਦਾ ਕੰਮ 17 ਮਈ ਤੋਂ ਚੱਲ ਰਿਹਾ ਹੈ ਅਤੇ ਜਾਂਚਕਾਰਾਂ ਨੇ ਉਸ ਘਰ ਦਾ ਫ਼ਰਸ਼ ਪੁੱਟ ਦਿਤਾ ਜਿਥੇ ਸ਼ੱਕੀ ਰਹਿੰਦਾ ਸੀ। ਕਬਾੜ ਨਾਲ ਭਰੇ ਇਸ ਘਰ ਵਿਚ ਅਜਿਹੇ ਲੋਕਾਂ ਦੇ ਪਛਾਣ ਪੱਤਰ ਅਤੇ ਹੋਰ ਸਮਾਨ ਮਿਲਿਆ ਹੈ ਜੋ ਸਾਲਾਂ ਪਹਿਲਾਂ ਲਾਪਤਾ ਹੋ ਗਏ ਸਨ। ਇਹ ਚੀਜ਼ਾਂ ਇਸ ਗੱਲ ਵਲ ਇਸ਼ਾਰਾ ਕਰਦੀਆਂ ਹਨ ਕਿ ਹਤਿਆ ਦੇ ਤਾਰ ਸਾਲਾਂ ਪਹਿਲਾਂ ਦੇ ਹਨ। ਅਧਿਕਾਰੀਆਂ ਮੁਤਾਬਕ ਹੱਡੀਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਸ਼ੱਕੀ ਦੀ ਪਛਾਣ ਉਜਾਗਰ ਨਾ ਕਰਨ ਦੇ ਦੇਸ਼ ਦੇ ਕਾਨੂੰਨ ਕਾਰਨ ਅਧਿਕਾਰੀਆਂ ਨੇ 72 ਸਾਲਾ ਸ਼ੱਕੀ ਦਾ ਨਾਮ ਜਨਤਕ ਨਹੀਂ ਕੀਤਾ ਹੈ। ਵਿਅਕਤੀ ਵਿਰੁਧ 34 ਸਾਲਾ ਔਰਤ ਦੀ ਹਤਿਆ ਦੇ ਮਾਮਲੇ ਵਿਚ ਮੁਕੱਦਮਾ ਚੱਲ ਰਿਹਾ ਹੈ। ਇਸ ਵਿਅਕਤੀ ਨੂੰ ਤਦ ਫੜਿਆÇ ਗਆ ਜਦ ਇਕ ਪੁਲਿਸ ਕਮਾਂਡਰ ਨੇ ਅਪਣੀ ਪਤਨੀ ਦੇ ਲਾਪਤਾ ਹੋਣ ਦੇ ਬਾਅਦ ਉਸ ’ਤੇ ਸ਼ੱਕ ਪ੍ਰਗਟ ਕੀਤਾ।