ਨਵੀਂ ਦਿੱਲੀ : ਅਦਾਕਾਰਾ ਕੰਗਨਾ ਰਣੌਤ ਨੇ ਆਪਣਾ ਪਾਸਪੋਰਟ ਰਿਨਿਊ ਨਾ ਹੋਣ ਨੂੰ ਕਾਰਨ ਬੰਬੇ ਹਾਈ ਕੋਰਟ ਦਾ ਰੁਖ ਕੀਤਾ ਹੈ। ਕੁਝ ਦਿਨਾਂ ਤੋਂ ਕੰਗਨਾ ਰਣੌਤ ਵਿਵਾਦਾਂ 'ਚ ਚਲ ਰਹੀ ਹੈ ਅਤੇ ਹੁਣ ਸਥਾਨਕ ਪ੍ਰਸ਼ਾਸਨ ਨੇ ਉਸ ਨੂੰ ਇਕ ਝਟਕਾ ਦਿੰਦੇ ਹੋਏ ਉਸ ਦੇ ਪਾਸਪੋਰਟ ਨੂੰ ਰੀਨਿਉ ਕਰਨ ਤੋਂ ਮਨ੍ਹਾ ਕਰ ਦਿਤਾ ਹੈ। ਇਥੇ ਦਸ ਦਈਏ ਕਿ ਕੰਗਨਾ ਨੇ ਵਿਦੇਸ਼ ਜਾ ਕੇ ਕਿਸੇ ਫਿ਼ਲਮ ਦੀ ਸੂਟਿੰਗ ਕਰਨੀ ਹੈ ਜਿਸ ਲਈ ਉਸ ਨੂੰ ਪਾਸਪੋਰਟ ਦੀ ਸਖ਼ਤ ਲੋੜ ਹੈ ਪਰ ਕੰਗਣਾ ਵਿਰੁਧ ਬਾਂਦਰਾ ਪੁਲਿਸ ਨੇ ਦੇਸ਼ਧ੍ਰੋਹ ਤੇ ਜਾਣਬੂਝ ਕੇ ਨਫ਼ਰਤ ਫੈਲਾਉਣ ਦਾ ਮਾਮਲਾ ਦਰਜ ਕੀਤਾ ਹੈ। ਅਜਿਹੇ 'ਚ ਰੀਜ਼ਨਲ ਪਾਸਪੋਰਟ ਆਫਿਸ ਨੇ ਕੰਗਨਾ ਰਣੌਤ ਦਾ ਪਾਸਪੋਰਟ ਰਿਨਿਊਅਲ ਕਰਨ ਤੋਂ ਮੰਨਾ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਕਿਸੇ ਵਿਰੁਧ ਦੇਸ਼ਧਰੋਹ ਦਾ ਮਾਮਲਾ ਦਰਜ ਹੋਵੇ ਉਸ ਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਜਾ ਸਕਦਾ। ਇਸੇ ਕਾਰਨ ਕੰਗਣਾ ਨੇ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਸੁਣਵਾਈ ਵੀ ਹੋਣੀ ਹੈ। ਦਰਅਸਲ ਕੰਗਨਾ ਰਣੌਤ ਦੀ ਫਿਲਮ 'ਧਾਕੜ' ਦੀ ਸੈਕੰਡ ਸ਼ਡਿਊਲ ਦੀ ਸ਼ੂਟਿੰਗ ਬਾਕੀ ਹੈ ਪਰ ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਹੋਣ ਕਾਰਨ ਪਾਸਪੋਰਟ ਵਿਭਾਗ ਨੇ ਉਨ੍ਹਾਂ ਦਾ ਪਾਸਪੋਰਟ ਰਿਨਿਊ ਕਰਨ 'ਤੇ ਇਤਰਾਜ਼ ਪ੍ਰਗਟਾਇਆ ਹੈ। ਪਟੀਸ਼ਨ 'ਚ ਅੱਗੇ ਕਿਹਾ ਗਿਆ ਹੈ ਕਿ ਕੰਗਨਾ ਰਣੌਤ ਨੇ ਪਹਿਲਾਂ ਹੀ ਪ੍ਰੋਫੈਸ਼ਨਲ ਕਮਿਟਮੈਂਟਸ ਕੀਤੇ ਹੋਏ ਹਨ।