ਜੋਸ ਸਿਟੀ, ਜਾਪਾਨ : ਅੰਤਰਰਾਸ਼ਟਰੀ ਇਨਕਲਾਬੀ ਮੰਚ ਵੱਲੋਂ ਆਨਲਾਈਨ ਵੈਵੀਨਾਰ ਕੀਤਾ ਗਿਆ ਜਿਸ ਵਿਚ ਮੰਚ ਦੇ ਕੌਮਾਂਤਰੀ ਪ੍ਰਧਾਨ ਰੁਪਿੰਦਰ ਜੋਧਾਂ ਜਪਾਨ ਅਤੇ ਪ੍ਰਭਜੋਤ ਸਿੰਘ ਕੌਮੀ ਕਾਨੂੰਨੀ ਸਲਾਹਕਾਰ ਦੀ ਪੇਸ਼ਕਸ ਹੇਠ ਹੋਇਆ ਮੰਚ ਦੇ ਸਾਰੇ ਅਹੁਦੇਦਾਰਾਂ ਬਲਿਹਾਰ ਸੰਧੂ ਕੌਮਾਂਤਰੀ ਜਨਰਲ ਸਕੱਤਰ ਨਵਦੀਪ ਜੋਧਾਂ ਕਨੇਡਾ ਕੌਮਾਂਤਰੀ ਬੁਲਾਰੇ ਦਵਿੰਦਰ ਪੱਪੂ ਬੈਲਜੀਅਮ ਸਰਪ੍ਰਸਤ ਰਣਵੀਰ ਕੌਰ ਬੱਲ ਚੇਅਰਪਰਸਨ ਯੂ ਐਸ ਏ ਬਿੰਦਰ ਜਾਨ ਦੇ ਸਾਹਿਤ ਇਟਲੀ ਮੀਤ ਪ੍ਰਧਾਨ ਰੋਮੀ ਘੜਾਮੇ ਵਾਲਾ ਕੌਮਾਂਤਰੀ ਕੋਆਰਡੀਨੇਟਰ ਨੇ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ ਭਾਵੇਂ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਕਿਸਾਨ ਵਿਰੋਧੀ ਨੀਤੀਆਂ ਕਾਲੇ ਕਾਨੂੰਨ ਬਿਨਾਂ ਪਾਸ ਕਰਾਏ ਪਾਸ ਕਰਾਏ ਗਏ ਕਰੋਨਾ ਦੀ ਆੜ ਹੇਠ ਕਿਸਾਨ ਮਜ਼ਦੂਰਾਂ ਦੇ ਅੱਖਾਂ ਵਿਚ ਘੱਟਾ ਪਾਇਆ ਗਿਆ ਤੇ ਹੁਣ ਕੋਰੋਨਾ ਦੀ ਆੜ ਹੇਠ ਇਸ ਸੰਘਰਸ਼ ਨੂੰ ਖ਼ਤਮ ਕਰਨ ਦੀਆਂ ਗੱਲਾਂ ਜੋ ਇਹ ਸਮੇਂ ਦੇ ਹਾਕਮ ਕਰ ਰਹੇ ਹਨ ਉਨ੍ਹਾਂ ਦਾ ਅਸੀਂ ਮੰਚ ਵੱਲੋਂ ਸਖ਼ਤ ਵਿਰੋਧ ਕਰਦੇ ਹਾਂ ਅਤੇ ਨਾਲ ਹੀ ਸਕੂਲ ਅਧਿਆਪਕਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੀ ਕੁੱਟਮਾਰ ਦਾ ਵੀ ਸਖ਼ਤ ਵਿਰੋਧ ਕਰਦੇ ਹਾਂ ਸਕੂਲ ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਜਲਦ ਤੋਂ ਜਲਦ ਮਿਲਣੇ ਚਾਹੀਦੇ ਹਨ ਨਾਲ ਹੀ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਤੁਸੀਂ ਚੋਣਾਂ ਦਾ ਮੁੱਦਾ ਪਿੱਛੇ ਰੱਖ ਕੇ ਸਭ ਤੋਂ ਪਹਿਲਾਂ ਕਿਸਾਨ ਮੋਰਚੇ ਦਾ ਸਾਥ ਦੇਵੋ ਅਤੇ ਚੋਣਾਂ ਵਿੱਚ ਇਨ੍ਹਾਂ ਪੂੰਜੀਪਤੀ ਹਾਕਮਾਂ ਨੂੰ ਐਨਾ ਮਨਜ਼ੂਰ ਕਰ ਦਿਓ ਤਾਂ ਕਿ ਇਹ ਤੁਹਾਡੇ ਤੱਕ ਪਹੁੰਚ ਹੀ ਨਾ ਸਕਣ ਜੋ ਪੂੰਜੀਵਾਦੀ ਰਾਜਨੀਤਕ ਪਾਰਟੀਆਂ ਅੱਜ ਚੋਣਾਂ ਦਾ ਬਿਗਲ ਵਜਾ ਰਹੀਆਂ ਹਨ ਇਨ੍ਹਾਂ ਨੂੰ ਕਿਸਾਨਾਂ ਬਾਰੇ ਕੋਈ ਚਿੰਤਾ ਨਹੀਂ ਹੈ ਇਹ ਸਿਰਫ਼ ਵੋਟਾਂ ਦੇ ਹੀ ਗਾਹਕ ਹਨ ਅੰਤ ਵਿੱਚ ਸਾਰੇ ਸਾਥੀਆਂ ਨੂੰ ਕਿਸਾਨਾਂ ਨੂੰ ਇਕਜੁੱਟ ਰਹਿਣ ਦਾ ਸੱਦਾ ਦਿੱਤਾ ਅਤੇ ਸੈਮੀਨਾਰ ਵਿੱਚ ਸ਼ਾਮਲ ਹੋਏ ਸਾਰੇ ਸਾਥੀਆਂ ਦਾ ਰੁਪਿੰਦਰ ਜੋਧਾਂ ਨੇ ਧੰਨਵਾਦ ਕੀਤਾ