ਨਵੀਂ ਦਿੱਲੀ : ਬਿਹਾਰ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਡਾਕਟਰਾਂ ਨੇ ਬਿਨਾਂ ਕਿਸੇ ਚੀਰ ਫ਼ਾੜ ਕੀਤਿਆਂ ਨੱਕ ਦੇ ਰਸਤਿਉਂ ਬਲੈਕ ਫ਼ੰਗਸ ਵਾਲੇ ਮਰੀਜ਼ ਨੂੰ ਠੀਕ ਕਰ ਦਿੱਤਾ ਹੋਵੇ।
ਜਾਣਕਾਰੀ ਅਨੁਸਾਰ ਪਟਨਾ ਦੇ ਇੰਦਰਾ ਗਾਂਧੀ ਆਯੂਵਿਗਿਆਨ ਸੰਸਥਾ ਦੇ ਡਾਕਟਰਾਂ ਨੇ ਇਕ ਬਲੈਕ ਫ਼ੰਗਸ ਤੋਂ ਪੀੜਤ ਮਰੀਜ਼ ਦਾ ਇਲਾਜ ਕੀਤਾ ਹੈ। ਡਾਕਟਰਾਂ ਨੇ ਮਰੀਜ਼ ਦੇ ਦਿਮਾਗ ਵਿਚੋਂ ਬਲੈਕ ਫੰਗਸ ਨੂੰ ਠੀਕ ਕੀਤਾ ਹੈ। ਡਾਕਟਰਾਂ ਨੇ ਮਰੀਜ਼ ਦੇ ਨੱਕ ਰਸਤੇ ਤੋਂ ਬਿਨਾਂ ਕਿਸੇ ਆਪ੍ਰੇਸ਼ਨ ਤੋਂ ਬਲੈਕ ਫੰਗਸ ਬਾਹਰ ਕੱਢ ਦਿੱਤਾ ਹੈ।
ਪ੍ਰਾਪਤ ਹੋਈਆਂ ਮੀਡੀਆ ਰੀਪੋਰਟਾਂ ਅਨੁਸਾਰ ਆਈ.ਜੀ.ਆਈ.ਐਮ.ਐਸ.ਦੇ ਮੈਡੀਕਲ ਸੁਪਰਡੈਂਟ ਡਾਕਟਰ ਮਨੀਸ਼ ਮੰਡਲ ਨੇ ਦਸਿਆ ਕਿ ਇਸ ਤਰ੍ਹਾਂ ਮਰੀਜ਼ ਬਹੁਤ ਜਲਦੀ ਰਿਕਵਰ ਹੋਏ ਹਨ। ਡਾਕਟਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੱਕ ਦੇ ਰਸਤੇ ਦਿਮਾਗ਼ ਦੀ ਸਰਜਰੀ ਨਾਲ ਫ਼ੰਗਸ ਨੂੰ ਬਾਹਰ ਕੱਢਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।
ਇਸ ਤਰ੍ਹਾਂ ਦੀਆਂ ਸਰਜਰੀਆਂ ਬਹੁਤ ਲੰਮੀਆਂ ਹੁੰਦੀਆਂ ਹਨ ਲਗਪਗ 3 ਤਿੰਨ ਦਾ ਸਮਾਂ ਲਗ ਜਾਂਦਾ ਹੈ। ਜਿਹੜੀ ਤਿੰਨ ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਫ਼ੰਗਸ ਬਹੁਤ ਜ਼ਿਆਦਾ ਸੀ।
ਡਾਕਟਰਾਂ ਨੇ ਦਸਿਆ ਕਿ ਇਨ੍ਹਾਂ ਮਰੀਜ਼ਾਂ ਦੇ ਅੱਧੇ ਦਿਮਾਗ਼ ਵਿਚ ਬਲੈਕ ਫ਼ੰਗਸ ਨੇ ਆਪਣਾ ਪੂਰਾ ਜਾਲ ਬਣਾਇਆ ਹੋਇਆ ਸੀ ਜਿਸ ਨੂੰ ਸਰਜਰੀ ਦੇ ਰਾਹੀਂ ਬਾਹਰ ਕੱਢਿਆ ਗਿਆ ਹੈ।