ਨਵੀਂ ਦਿੱਲੀ: ਭਾਰਤ ਦੇਸ਼ ਵਿਚ ਪਿਛਲੇ ਲੱਗਭਗ ਡੇਢ ਸਾਲ ਤੋਂ ਕੋਰੋਨਾ ਦਾ ਪ੍ਰਕੋਪ ਜਾਰੀ ਹੈ, ਪਰ ਹੁਣ ਇਸ ਦੇ ਕਹਿਰ ਵਿਚ ਕਮੀ ਵੇਖਣ ਨੂੰ ਮਿਲ ਰਹੀ ਹੈ, ਇਸੇ ਕਰ ਕੇ ਕੇਂਦਰ ਸਰਕਾਰ ਨੇ ਕਈ ਅਹਿਮ ਫ਼ੈਸਲੇ ਲਏ ਹਨ ਜਿਸ ਵਿਚ ਇਕ ਮੁੱਖ ਫ਼ੈਸਲਾ ਇਹ ਹੈ ਕਿ ਬੰਦ ਪਈਆਂ ਰੇਲ ਗੱਡੀਆਂ ਨੂੰ ਸ਼ੁਰੂ ਕੀਤਾ ਜਾਵੇ। ਹੁਣ ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਲਈ ਸ਼ਤਾਬਦੀ ਅਤੇ ਦੁਰੰਤੋ ਵਿਸ਼ੇਸ਼ ਰੇਲ ਗੱਡੀਆਂ ਨੂੰ ਬਹਾਲ ਕਰਨ ਅਤੇ ਵਿਸ਼ੇਸ਼ ਰੇਲ ਗੱਡੀਆਂ ਅਤੇ ਰੇਲ ਮੋਟਰ ਕਾਰ ਮੁੱੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਕੋਰੋਨਾ ਮਹਾਮਾਰੀ ਕਾਰਨ ਕਈ ਰੇਲ ਗੱਡੀਆਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ। ਵੱਖ-ਵੱਖ ਰਾਜਾਂ ਨੇ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਅਪ੍ਰੈਲ ਵਿੱਚ ਲਗਾਈਆਂ ਗਈਆਂ ਕੋਵਿਡ-19 ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਵੀ ਕੀਤਾ ਹੈ। ਉੱਤਰ ਰੇਲਵੇ ਨੇ ਵੀਰਵਾਰ ਨੂੰ ਇਕ ਬਿਆਨ ਵਿੱਚ ਕਿਹਾ, ਵਿਸਥਾਰ ਜਾਣਕਾਰੀ ਲਈ ਯਾਤਰੀ ਹੈਲਪਲਾਈਨ ਨੰਬਰ 139 ਤੇ ਸੰਪਰਕ ਕਰ ਸਕਦੇ ਹਨ ਜਾਂ ਭਾਰਤੀ ਰੇਲਵੇ ਦੀ ਵੈਬਸਾਈਟ https://enquiry.indianrail.gov.in/mntes/ ਜਾਂ ਐਨਟੀਈਐਸ ਐਪ ਤੇ ਜਾ ਸਕਦੇ ਹਨ। ਯਾਤਰੀਆਂ ਨੂੰ ਬੋਰਡਿੰਗ, ਯਾਤਰਾ ਅਤੇ ਮੰਜ਼ਿਲ 'ਤੇ ਕੋਵਿਡ-19 ਨਾਲ ਸਬੰਧਤ ਸਾਰੇ ਨਿਯਮਾਂ, ਐਸਓਪੀਜ਼ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਥੇ ਦਸ ਦਈਏ ਕਿ ਭਾਰਤ ਸਰਕਾਰ ਨੇ ਕੋਰੋਨਾ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ। ਵੱਖ-ਵੱਖ ਰਾਜਾਂ ਨੇ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਅਪ੍ਰੈਲ ਵਿੱਚ ਲਗਾਈਆਂ ਗਈਆਂ ਕੋਵਿਡ-19 ਪਾਬੰਦੀਆਂ ਨੂੰ ਸੌਖਾ ਕਰਨ ਦਾ ਐਲਾਨ ਵੀ ਕੀਤਾ ਹੈ।