ਗਿਦੜਬਾਹਾ : ਲੰਬੀ ਦੇ ਨਜ਼ਦੀਕ ਪਿੰਡ ਚੰਨੁ ਬਣੇ ਬਾਓਮਾਸ ਪਾਵਰ ਪਲਾਟ ਵਿਚ ਪਰਾਲੀ ਦੀਆਂ ਗਠਾਂ ਨੂੰ ਅਚਾਨਕ ਲੱਗੀ ਅੱਗ ਨੂੰ ਬੁਝਾਉਣ ਲਈ ਦਰਜਨਾਂ ਗੱਡੀਆਂ ਵਲੋਂ ਅੱਗ 'ਤੇ ਲਗਾਤਾਰ ਕਾਬੂ ਪਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਲੰਬੀ ਰੋਡ 'ਤੇ ਪਿੰਡ ਚੰਨੁ ਦੇ ਬਾਇਓਮਾਸ ਪਾਵਰ ਪਲਾਂਟ ਵਿਚ 26 ਕਿਲਿਆਂ ਵਿਚ ਪਈਆਂ ਪਰਾਲੀ ਦੀਆਂ ਗਠਾਂ ਨੂੰ ਅੱਗ ਲੱਗ ਗਈ l ਜਿਸ ਦਾ ਪਤਾ ਲੱਗਣ ‘ਤੇ ਨਜ਼ਦੀਕ ਗਿਦੜਬਾਹਾ ਤੋਂ ਫਾਇਰ ਬਗ੍ਰੇਡ ਦੀ ਗੱਡੀਆਂ ਮਗਵਾਈਆਂ ਗਈਆਂ ਪਰ ਅੱਗ ਏਨੀ ਫੈਲ ਚੁੱਕੀ ਸੀ ਕਿ ਗਿੱਦੜਬਾਹਾ ਦੇ ਨਾਲ ਨਾਲ ਮਲੋਟ ਮੁਕਤਸਰ ਅਤੇ ਬਠਿੰਡਾ ਕੋਟਕਪੂਰਾ, ਫਰੀਦਕੋਟ ਤੋ ਅੱਗ ਬਜਾਉ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਉਣ ਦੀ ਕੋਸ਼ਿਸ ਕੀਤੀ ਗਈ lਅੱਗ ਏਨੀ ਭਿਆਨਕ ਫੈਲ ਚੁੱਕੀ ਹੋਣ ਕਰਕੇ ਆਸ ਪਾਸ ਦੇ ਘਰਾਂ ਨੂੰ ਵੀ ਖਾਲੀ ਕਰਵਾਉਣ ਪਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕੇ ਅਸੀਂ ਕਈ ਵਾਰ ਪਾਵਰ ਪਲਾਟ ਵਾਲਿਆਂ ਨੂੰ ਪਿੰਡ ਦੇ ਘਰਾਂ ਨਜ਼ਦੀਕ ਕੋਲ ਪਰਾਲੀ ਦੀਆਂ ਗਠਾਂ ਨਾ ਰੱਖਣ ਤੋਂ ਰੋਕਿਆ ਪਰ ਨਹੀਂ ਰੁਕੇ ਇਨ੍ਹਾਂ ਨੂੰ ਹਰ ਸਾਲ ਹੀ ਅੱਗ ਲੱਗ ਜਾਂਦੀ ਹੈ ਜਿਸ ਕਾਰਨ ਪਿੰਡ ਵਾਸੀਆਂ ਨੂੰ ਡਰ ਬਣਿਆ ਰਹਿੰਦਾ ਹੈ ਅੱਜ ਵੀ ਅੱਗ ਕਰੀਬ 26 ਕਿਲਿਆਂ ਦੀ ਪਰਾਲੀ ਨੂੰ ਪੈ ਚੁੱਕੀ ਹੈ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ । ਦੂਜੇ ਪਾਸੇ ਅੱਗ ਬਜਾਉ ਗੱਡੀਆਂ ਰਾਹੀਂ ਅੱਗ 'ਤੇ ਕਾਬੂ ਪਾ ਰਹੈ ਫਾਇਰ ਅਫਸਰ ਗਿਦੜਬਾਹਾ ਨੇ ਦਸਿਆ ਕਿ ਅੱਗ ਲੱਗਣ ਦੀ ਸਵੇਰੇ ਸੂਚਨਾ ਮਿਲੀ ਸੀ ਅੱਗ ਕਰੀਬ 26 ਏਕੜ ਪਰਾਲੀ ਨੂੰ ਪੈ ਚੁੱਕੀ ਹੈ ਆਸ ਪਾਸ ਦੀਆ ਦਰਜਨਾ ਫਾਇਰ ਗੱਡੀਆਂ ਨਾਲ ਅੱਗ ਦੇ ਕਾਬੂ ਪਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ। ਅੱਗ ਦੀ ਸੂਚਨਾ ਮਿਲਦੇ ਥਾਣਾ ਲੰਬੀ ਦੀ ਪੁਲਿਸ ਵੀ ਪੁਜੀ ।