15 ਮਿੰਟ 'ਚ ਮਿਲੇਗਾ ਰਿਜਲਟ
ਨਵੀਂ ਦਿੱਲੀ : ਕੋਰੋਨਾ ਕਾਰਨ ਪੂਰੀ ਦੁਨੀਆ ਤੜਫ਼ ਰਹੀ ਹੈ ਅਤੇ ਭਾਰਤ ਵਿਚ ਅਗਲੇ 6 ਤੋਂ 8 ਹਫ਼ਤਿਆਂ 'ਚ ਤੀਸਰੀ ਲਹਿਰ ਆਉਣ ਦੀ ਪੂਰੀ ਸੰਭਾਵਨਾ ਹੈ। ਇਸੇ ਕਰ ਕੇ ਵਿਗਿਆਨੀਆਂ ਨੇ ਕੋਰੋਨਾ ਦੀ ਜਾਂਚ ਕਰਨ ਵਾਲੀ ਇਕ ਟੈਸਟਿੰਗ ਕਿੱਟ ਤਿਆਰ ਕੀਤੀ ਹੈ ਜਿਸ ਲਈ ਕਿਸੇ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਸਗੋਂ ਘਰ ਬੈਠੇ ਆਪਣਾ ਕੋਰੋਨਾ ਟੈਸਟ ਆਪ ਕਰੋ। ਇਸ ਕਿੱਟ ਨੂੰ ਹੁਣ ਭਾਰਤ ਸਰਕਾਰ ਨੇ ਮਨਜ਼ੂਰੀ ਦੇ ਦਿਤੀ ਹੈ। ਦਰਅਸਲ ਯੂਬੀਓ ਬਾਇਓਟੈਕਨੋਲਾਜੀ ਸਿਸਟਮ ਪ੍ਰਾਈਵੇਟ ਲਿਮਟਿਡ ਨੇ 'ਸੈਂਸਿਟ ਰੈਪਿਡ ਕੋਵਿਡ-19 ਏਜੀ ਕਿੱਟ' ਵਿਕਸਤ ਕੀਤੀ ਹੈ ਜੋ ਮਹਿਜ਼ 15 ਮਿੰਟ ਦੇ ਅੰਦਰ ਕੋਵਿਡ ਦੀ ਜਾਂਚ ਕਰਨ 'ਚ ਸਮਰੱਥ ਹੈ। ਸਬੰਧਤ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਇਹ ਕਿੱਟ ਛੇਤੀ ਹੀ ਬਾਜ਼ਾਰ ਵਿਚ ਹਰ ਆਮ ਨਾਗਰਿਕ ਲਈ ਮਿਲ ਸਕੇਗੀ।