ਨਵੀਂ ਦਿੱਲੀ : ਦੇਸ਼ ਵਿੱਚ ਵੀਰਵਾਰ ਨੂੰ ਕੋਰੋਨਾ ਦੇ 51,255 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 63,674 ਲੋਕਾਂ ਨੇ Corona ਨੂੰ ਮਾਤ ਦਿੱਤੀ ਲੇਕਿਨ 1324 ਲੋਕਾਂ ਦੀ ਜਾਨ ਵੀ ਗਈ। ਪਿਛਲੇ 24 ਘੰਟਿਆਂ ਵਿੱਚ Corona Active case ਯਾਨੀ ਕਿ ਇਲਾਜ ਕਰਾ ਰਹੇ ਮਰੀਜਾਂ ਦੇ ਅੰਕੜਿਆਂ ਵਿੱਚ 13,783 ਦੀ ਕਮੀ ਰਿਕਾਰਡ ਕੀਤੀ ਗਈ। ਫਿਲਹਾਲ ਦੇਸ਼ ਵਿੱਚ 6.07 ਲੱਖ Corona Active case ਹਨ। ਹੁਣ ਇਹ ਅੰਕੜਾ ਕਰੀਬ 85 ਦਿਨਾਂ ਬਾਅਦ 6 ਲੱਖ ਤੋਂ ਹੇਠਾਂ ਪਹੁੰਚ ਜਾਵੇਗਾ ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿੱਚ
ਬੀਤੇ 24 ਘੰਟੇ ਵਿੱਚ ਕੁਲ ਨਵੇਂ ਕੇਸ ਆਏ : 51,255
ਬੀਤੇ 24 ਘੰਟੇ ਵਿੱਚ ਕੁਲ ਠੀਕ ਹੋਏ : 63,674
ਬੀਤੇ 24 ਘੰਟੇ ਵਿੱਚ ਕੁਲ ਮੌਤਾਂ : 1324
ਹੁਣ ਤੱਕ ਕੁਲ Corona Case ਹੋ ਚੁੱਕੇ : 3 ਕਰੋੜ
ਹੁਣ ਤੱਕ ਠੀਕ ਹੋਏ : 2.91 ਕਰੋੜ
ਹੁਣ ਤੱਕ ਕੁਲ ਮੌਤਾਂ : 3.93 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 6.07 ਲੱਖ
ਦੇਸ਼ ਦੇ 10 ਰਾਜਾਂ ਵਿੱਚ ਲਾਕਡਾਉਨ ਵਰਗੀਆਂ ਪਾਬੰਦੀਆਂ ਹਨ। ਇਹਨਾਂ ਵਿੱਚ ਪੱਛਮ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਓਡਿਸ਼ਾ, ਕਰਨਾਟਕ, ਤਮਿਲਨਾਡੁ, ਮਿਜੋਰਮ, ਗੋਆ ਅਤੇ ਪੁਡੁਚੇਰੀ ਸ਼ਾਮਿਲ ਹਨ। ਇੱਥੇ ਪਿਛਲੇ ਲਾਕਡਾਉਨ ਵਰਗੀਆਂ ਹੀ ਪਾਬੰਦੀਆਂ ਜਾਰੀ ਹਨ। ਇਸ ਦੇ ਨਾਲ ਹੀ ਦਸ ਦਈਏ ਕਿ ਬੇਸ਼ੱਕ ਕੋਰੋਨਾ ਵਾਇਰਸ ਦਾ ਦਿਨੋ ਦਿਨ ਗਰਾਫ਼ ਹੇਠਾਂ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਕੋਰੋਨਾ ਦੀ ਇਕ ਹੋਰ ਨਸਲ ਸਾਹਮਣੇ ਆ ਰਹੀ ਹੈ ਜਿਸ ਨੂੰ ਨਾਮ ਦਿਤਾ ਗਿਆ ਹੈ ਡੈਲਟਾ। ਹੁਣ ਪਿਛਲੇ ਦਿਨ ਹੀ ਇਸ ਡੈਲਟਾ ਵੇਰੀਏਂਟ ਕਾਰਨ ਦੇਸ਼ ਵਿਚ ਪਹਿਲੀ ਮੌਤ ਹੋਈ ਸੀ।