ਨਵੀਂ ਦਿੱਲੀ : ਟਵਿਟਰ ਦੁਆਰਾ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਖਾਤਾ ਇਕ ਘੰਟੇ ਲਈ ਬੰਦ ਕਰਨ ਪਿੱਛੇ ਉਸ ਨੇ ਅਮਰੀਕੀ ਕਾਨੂੰਨ ਦਾ ਹਵਾਲਾ ਦਿਤਾ ਹੈ। ਇਹ ਅਮਰੀਕਾ ਦਾ ਕਾਪੀਰਾਈਟ ਕਾਨੂੰਨ ਹੈ। ਦਰਅਸਲ, ਰਵੀਸ਼ੰਕਰ ਪ੍ਰਸਾਦ ਨੇ ਸੋਸ਼ਲ ਮੀਡੀਆ ਦਿਸ਼ਾ-ਨਿਰਦੇਸ਼ਾਂ ਅਤੇ ਇਸ ਦੀ ਪਾਲਣਾ ਸਬੰਧੀ ਖ਼ਬਰ ਚੈਨਲਾਂ ਨੂੰ ਇੰਟਰਵਿਊਜ਼ ਦਿਤੇ ਸਨ। ਉਨ੍ਹਾਂ 23 ਅਤੇ 24 ਜੂਨ ਨੂੰ ਇਨ੍ਹਾਂ ਇੰਟਰਵਿਊਜ਼ ਦੇ ਅੰਸ਼ ਅਪਣੇ ਟਵਿਟਰ ਖਾਤੇ ’ਤੇ ਸਾਂਝੇ ਕੀਤੇ ਸਨ। ਟਵਿਟਰ ਨੇ ਇਸ ਨੂੰ ਅਮਰੀਕੀ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਮੰਨਿਆ ਹੈ। ਟਵਿਟਰ ਰੀਪੀਟ ਕਾਪੀਰਾਈਟ ਪਾਲਿਸੀ ਕਾਇਮ ਰਖਦਾ ਹੈ। ਇਸ ਤਹਿਤ ਕਾਪੀਰਾਈਟ ਦੀ ਵਾਰ ਵਾਰ ਉਲੰਘਣਾ ਕੀਤੀ ਜਾਂਦੀ ਹੈ ਤਾਂ ਤੁਹਾਡਾ ਖਾਤਾ ਬੰਦ ਕੀਤਾ ਜਾ ਸਕਦਾ ਹੈ ਜੇ ਵਾਰ ਵਾਰ ਉਲੰਘਣਾ ਕੀਤਾ ਜਾਂਦਾ ਹੈ ਤਾਂ ਜ਼ਿਆਦਾ ਸਮੇਂ ਲਈ ਬੰਦ ਵੀ ਕੀਤਾ ਜਾ ਸਕਦਾ ਹੈ। ਟਵਿਟਰ ਨੇ ਅਕਾਊਂਟ ਅਨਬਲਾਕ ਕਰਨ ’ਤੇ ਕਿਹਾ ਕਿ ਤੁਹਾਡੇ ਖਾਤੇ ਵਿਰੁਧ ਜੇ ਫਿਰ ਤੋਂ ਕੋਈ ਨੋਟਿਸ ਮਿਲਦਾ ਹੈ ਤਾਂ ਮਿਲਦਾ ਹੈ ਤਾਂ ਤੁਹਾਡਾ ਖਾਤਾ ਬਲਾਕ ਕੀਤਾ ਜਾ ਸਕਦਾ ਹੈ। ਇਸ ਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਅਜਿਹਾ ਨਾ ਹੋਵੇ, ਇਸ ਲਈ ਸਾਡੀ ਕਾਪੀਰਾਈਟ ਪਾਲਿਸੀ ਦੀ ਉਲੰਘਣਾ ਨਾ ਕਰੋ। ਤੁਸੀਂ ਤੁਰੰਤ ਅਪਣੇ ਖਾਤੇ ਤੋਂ ਅਜਿਹਾ ਕੰਟੈਂਟ ਹਟਾ ਦਿਓ।