ਬੀਤੇ ਦਿਨ ਦੇਸ਼ ਵਿਚ ਕੋਰੋਨਾ ਦੇ 48,698 ਮਾਮਲੇ ਮਿਲੇ
ਨਵੀਂ ਦਿੱਲੀ : ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ, ਪੂਰੀ ਦੁਨੀਆਂ ਵਿਚ ਫੈਲ ਚੁੱਕਾ ਹੈ ਅਤੇ ਇਸ ਕਾਰਨ ਲੱਖਾਂ ਮੌਤਾਂ ਵੀ ਹੋ ਗਈਆਂ ਹਨ। ਹੁਣ ਇਸ ਦੀ ਰਫ਼ਤਾਰ ਕਾਫੀ ਘਟ ਗਈ ਹੈ ਪਰ ਇਸ ਦੇ ਨਾਲ ਹੀ ਇਸ ਦੇ ਨਵੇਂ ਨਵੇਂ ਰੂਪ ਸਾਹਮਣੇ ਆ ਰਹੇ ਹਨ।ਰੋਜ਼ਾਨਾ ਦੀ ਤਰ੍ਹਾਂ ਬੀਤੇ ਕਲ ਵੀ ਕੋਰੋਨਾ ਦੇ ਕੇਸ ਘਟੇ ਹਨ ਅਤੇ ਇਹ ਸਿਲਸਿਲਾ ਕਾਫੀ ਦਿਨਾਂ ਤੋਂ ਜਾਰੀ ਹੈ। ਹੁਣ ਭਾਰਤ ਵਿਚ ਇਕ ਦਿਨ ਵਿਚ Corona ਦੇ 48,698 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 1183 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਫ਼ਤਾਵਾਰੀ ਪਾਜ਼ੇਟਿਵ ਦਰ ਘੱਟ ਕੇ ਤਿੰਨ ਫ਼ੀਸਦ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ 1329 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 3,93,310 ਹੋ ਗਈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 6,12,868 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 2.03 ਫ਼ੀਸਦ ਹੈ। ਪਿਛਲੇ 24 ਘੰਟਿਆਂ ਵਿਚ ਇਲਾਜ ਅਧੀਨ ਮਾਮਲਿਆਂ ਵਿਚ ਕੁੱਲ 14,189 ਦੀ ਕਮੀ ਆਈ ਹੈ। ਮੰਤਰਾਲੇ ਅਨੁਸਾਰ ਕੋਵਿਡ ਨਾਲ ਮੌਤ ਦਰ 1.31 ਫ਼ੀਸਦ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 96.66 ਫ਼ੀ ਸਦੀ ਹੋ ਗਈ ਹੈ। ਇਥੇ ਦਸ ਦਈਏ ਕਿ ਕੋਰੋਨਾ ਦੀ ਘਟ ਰਹੀ ਰਫ਼ਤਾਰ ਚੰਗੀ ਗਲ ਹੈ ਪਰ ਨਾਲ ਹੀ ਇਸ ਦਾ ਦੂਜਾ ਰੂਪ ਜਿਸ ਨੂੰ ਡੈਲਟਾ ਕਿਹਾ ਜਾਂਦਾ ਹੈ ਵੱਧ ਰਿਹਾ ਹੈ।