ਬ੍ਰਿਟੇਨ : ਬ੍ਰਿਟੇਨ ਵਿਚ ਇਕ ਹਾਸੋਹੀਣਾ ਮਾਮਲਾ ਸਹਮਣੇ ਆਇਆ ਹੈ, ਮਾਮਲਾ ਇਸ ਤਰ੍ਹਾਂ ਹੈ ਕਿ ਇਕ ਸ਼ਖ਼ਸ ਨੇ ਇਕ ਮਹਿਲਾ ਨੂੰ ਕਿਸ ਕਰ ਲਿਆ ਅਤੇ ਇਸ ਮਗਰੋਂ ਰੱਫ਼ੜ ਏਨਾ ਵੱਧ ਗਿਆ ਕਿ ਕਿਸ ਕਰਨ ਵਾਲੇ ਨੂੰ ਅਸਤੀਫ਼ਾ ਦੇਣਾ ਪਿਆ । ਦਰਅਸਲ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੂੰ ਕੋਰੋਨਾ ਨਿਯਮਾਂ ਦੀ ਅਣਦੇਖੀ ਕਰ ਕੇ ਆਪਣੀ ਮਹਿਲਾ ਸਾਥੀ ਨੂੰ Kiss ਕਰਨਾ ਮਹਿੰਗਾ ਪੈ ਗਿਆ। ਆਖਰਕਾਰ ਵਿਵਾਦਾਂ ਵਿੱਚ ਘਿਰੇ ਬ੍ਰਿਟੇਨ ਦੇ ਸਿਹਤ ਮੰਤਰੀ ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿਹਤ ਮੰਤਰੀ ਮੈਟ ਹੈਨਕੌਕ ਨੇ ਨਜ਼ਦੀਕੀ ਸਾਥੀ ਨੂੰ Kiss ਕਰਕੇ ਕੋਵਿਡ -19 ਦੇ ਨਿਯਮਾਂ ਨੂੰ ਤੋੜ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਸੀ। ਹੈਨਕੌਕ ਨੇ Kiss ਕਰਨ ਦੀ ਗੱਲ ਵੀ ਮੰਨ ਲਈ। ਬ੍ਰਿਟੇਨ ਦੇ ਪ੍ਰਧਾਨਮੰਤਰੀ ਜਾਨਸਨ ਨੂੰ ਲਿਖੇ ਇੱਕ ਪੱਤਰ ਵਿੱਚ, ਹੈਨਕੌਕ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਰਿਣੀ ਹੈ ਜੋ ਇਸ ਮਹਾਂਮਾਰੀ ਵਿੱਚ ਬਹੁਤ ਕੁਝ ਗੁਆ ਚੁੱਕੇ ਹਨ। ਇਸਦੇ ਨਾਲ ਹੀ ਮੰਤਰੀ ਨੇ ਇੱਕ ਵਾਰ ਫਿਰ ਸਦਨ ਤੋਂ ਬਾਹਰ ਰਹਿੰਦਿਆਂ ਸਮਾਜਿਕ ਦੂਰੀਆਂ ਦੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਲਈ ਮੁਆਫੀ ਮੰਗੀ। ਟਵਿੱਟਰ ‘ਤੇ ਸਾਂਝੇ ਕੀਤੇ ਇਕ ਵੀਡੀਓ ਵਿਚ ਹੈਨਕੌਕ ਨੇ ਕਿਹਾ ਕਿ ਮੈਂ ਸਿਹਤ ਮੰਤਰੀ ਵਜੋਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਨੂੰ ਸੌਂਪਣ ਗਿਆ ਸੀ । ਉਸਨੇ ਕਿਹਾ ਕਿ ਮੈਂ ਸਮਝ ਸਕਦਾ ਹਾਂ ਕਿ ਇਸ ਦੇਸ਼ ਵਿਚ ਹਰ ਕੋਈ ਬਹੁਤ ਕੁਝ ਗੁਆ ਚੁੱਕਾ ਹੈ ਅਤੇ ਸਾਡੇ ਨਿਯਮ ਜੋ ਲੋਕ ਬਣਾਉਂਦੇ ਹਨ, ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ, ਇਸ ਲਈ ਮੈਂ ਅਸਤੀਫਾ ਦੇ ਦਿੱਤਾ।