ਮੋਗਾ : ਪੰਜਾਬ ਕਿਸਾਨ ਯੂਨੀਅਨ ਤੇ ਪ੍ਰਗਤੀਸੀਲ ਮੰਚ ਜਿਲ੍ਹੇ ਦੀ ਮੀਟਿੰਗ ਦੋਸਾਂਝ ਰੋਡ ਵਿਖੇ ਬਲਕਰਨ ਸਿੰਘ ਮੋਗਾ ਦੇ ਨਿਵਾਸ ਸਥਾਨ ਵਿਖੇ ਹੋਈ। ਇਸ ਮੋਕੇ ਸੰਯੁਕਤ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ ਆਪਣੇ ਪੰਜਾਬ ਦੋਰੇ ਦੋਰਾਨ ਮੋਗੇ ਪਹੁੰਚਣ ਦੋਰਾਨ ਮੀਟਿੰਗ ਵਿੱਚ ਉਚੇਚੇ ਤੋਰ ’ਤੇ ਸ਼ਾਮਲ ਹੋਏ। ਇਸ ਮੋਕੇ ਪੱਤਰਕਾਰਾਂ ਨਾਲ ਮੁਲਾਕਾਤ ਦੋਰਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਸਾਡਾ ਇਹ ਸੰਘਰਸ ਜਾਰੀ ਰਹੇਗਾ। ਇਹ ਸੰਘਰਸ ਹੁਣ ਲੋਕ ਸੰਘਰਸ ਬਣ ਚੁੱਕਿਆਂ ਹੈ।
ਲੋਕਾਂ ਵਿਰੁੱਧ ਕਾਨੂੰਨ ਘੜਨ ਵਾਲੀ ਸਰਕਾਰ ਜਿਆਦਾ ਸਮਾਂ ਸੱਤਾ ਵਿੱਚ ਟਿਕੀ ਨਹੀਂ ਰਹਿ ਸਕਦੀ। ਲੋਕ ਭਾਜਪਾ ਸਰਕਾਰ ਨੂੰ ਚਲਦਿਆ ਕਰਨ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਬਾਡਰਾਂ ਤੇ ਚਲ ਰਹੇ ਸੰਘਰਸ ਦੋਰਾਨ ਸੈਂਕੜੇ ਕਿਸਾਨ ਮਜਦੂਰ ਸਹੀਦ ਹੋਏ ਹਨ ਜਿਹਨਾ ਦੀ ਭਾਜਪਾ ਸਰਕਾਰ ਇੰਨਾਂ ਦੀ ਕਾਤਲ ਹੈ। ਸੱਤ ਮਹੀਨਿਆਂ ਦੇ ਸੰਘਰਸ ਦੇ ਚੱਲਦਿਆਂ ਲੜਨ ਵਾਲੇ ਲੋਕਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ। ਲੋਕ ਆਪਣੇ ਅਸਲੀ ਦੁਸਮਣ ਅਦਾਨੀ ਅਬਾਨੀ ਵਰਗੇ ਪੂੰਜੀਪਤੀ ਲੁਟੇਰਿਆਂ ਨੂੰ ਪਛਾਣਨ ਲੱਗੇ ਹਨ। ਇਸੇ ਤਰਾਂ ਅੰਦੋਲਨ ਦਾ ਇਕ ਹੋਰ ਪੱਖ ਵੀ ਹੈ ਕਿ ਇਸ ਨੇ ਸਾਡੀ ਭਾਈਚਾਰਿਕ ਸਾਂਝ ਨੂੰ ਵੀ ਮਜਬੂਤ ਕੀਤਾ ਹੈ।
ਸਾਡਾ ਸਭ ਤੋਂ ਵੱਡਾ ਹਥਿਆਰ ਸਾਂਤੀ ਤੇ ਸਾਡਾ ਕਿਸਾਨਾਂ ਮਜਦੂਰਾ ਤੇ ਛੋਟੇ ਕਾਰੋਬਾਰੀਆ ਦਾ ਆਪਸੀ ਏਕਾ ਹੈ। ਬੀ.ਜੇ.ਪੀ ਸਰਕਾਰ ਦੇ ਲੱਖ ਉਪਰਾਲੇ ਤੇ ਉਸਦੇ ਭਾੜੇ ਦੇ ਟੱਟੂ ਵੀ ਸਾਡੀ ਏਕਤਾ ਨੂੰ ਤੋੜ ਨਹੀਂ ਪਾਏ। ਇਹ ਸਾਡੀ ਜਿੱਤ ਦੀ ਨਿਸ਼ਾਨੀ ਹੈ। ਇਸ ਮੋਕੇ ਪ੍ਰਗਤੀਸੀਲ ਮੰਚ ਦੇ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਛੇਤੀ ਹੀ ਮੋਗਾ ਵਿਖੇ ਇਕ ਵੱਡਾ ਕਿਸਾਨਾਂ ਮਜਦੂਰਾ ਦੇ ਹੱਕਾਂ ਹਿਤਾਂ ਲਈ ਇਕ ਵੱਡਾ ਸਮਾਗਮ ਕੀਤਾ ਜਾਵੇਗਾ।
ਇਸ ਸਮਾਗਮ ਦੇ ਮੁੱਖ ਵਕਤਾ ਖੂੰਡੇ ਵਾਲਾ ਬਾਬਾ ਰੁਲਦੂ ਸਿੰਘ ਜੀ ਮਾਨਸਾ ਹੋਣਗੇ। ਇਸ ਦੀ ਅਗਾਓ ਤਿਆਰੀ ਲਈ ਮੀਟਿੰਗਾਂ ਦਾ ਸਿਲਸਲਾ ਇਸੇ ਤਰ੍ਹਾਂ ਜਾਰੀ ਹੈ। ਇਸ ਮੌਕੇ ਹਾਜਰ ਆਗੂਆਂ ਵਿੱਚ ਨਵਜੋਤ ਸਿੰਘ ਜੋਗੇਵਾਲਾ, ਅਮਨਦੀਪ ਸਿੰਘ ਸਿੰਘਾਵਾਲਾ, ਜਗਜੀਤ ਸਿੰਘ ਭੁੱਲਰ, ਹਰਜੀਤ ਕੋਰ, ਸੁਖਦੀਪ ਕੋਰ, ਅਕਸ ਭੁੱਲਰ, ਜਸਵੀਰ ਸਿੰਘ ਆਦਿ ਹਾਜਰ ਸਨ।