ਘਨੌਰ : ਅੱਜ ਬਲਾਕ ਘਨੌਰ ਦੇ ਪੰਚਾਂ, ਸਰਪੰਚਾਂ, ਬਲਾਕ ਸੰਮਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਹੋਰ ਵਿਅਕਤੀਆਂ ਵੱਲੋਂ ਬੀਡੀਪੀਓ ਦਫਤਰ ਘਨੌਰ ਦਾ ਘਿਰਾਓ ਕਰਕੇ ਐੱਫਸੀਆਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਬਲਾਕ ਵਿਚ ਪਹਿਲਾਂ ਤੋਂ ਤਾਇਨਾਤ ਬੀਡੀਪੀਓ ਕਿ੍ਰਸ਼ਨ ਸਿੰਘ ਨੂੰ ਹੀ ਲਗਾਇਆ ਜਾਵੇ ਅਤੇ ਉਨ੍ਹਾਂ ਦੀ ਬਦਲੀ ਤੁਰੰਤ ਰੱਦ ਕੀਤੀ ਜਾਵੇ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਜਗਦੀਪ ਸਿੰਘ ਡਿੰਪਲ ਚੱਪੜ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਦਿਸਾ ਨਿਰਦੇਸਾਂ ਅਨੁਸਾਰ ਬੀਡੀਪੀਓ ਕਿ੍ਰਸਨ ਸਿੰਘ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਸਨ ਅਤੇ ਉਨ੍ਹਾਂ ਪ੍ਰਤੀ ਹਲਕੇ ਦੇ ਕਿਸੇ ਵੀ ਸਰਪੰਚ ,ਮੈਂਬਰ ,ਬਲਾਕ ਸੰਮਤੀ ਮੈਂਬਰ,ਅਤੇ ਇਲਾਕੇ ਦੇ ਲੋਕਾਂ ਨੂੰ ਕੋਈ ਵੀ ਸਕਿਾਇਤ ਨਹੀਂ ਸੀ ਪ੍ਰੰਤੂ ਐੱਫਸੀਆਰ ਸੀਮਾ ਜੈਨ ਵੱਲੋਂ ਕੱਲ ਅਚਨਚੇਤ ਉਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਜਿਸ ਕਰਕੇ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਹੈ।
ਸਾਡੀ ਇਹ ਮੰਗ ਹੈ ਕਿ ਕਿ੍ਰਸਨ ਸਿੰਘ ਦੀ ਕੀਤੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ। ਨਹੀਂ ਤਾਂ ਅਸੀਂ ਕੱਲ੍ਹ ਦੁਬਾਰਾ ਮੀਟਿੰਗ ਕਰਕੇ ਵੱਡਾ ਸੰਘਰਸ ਉਲੀਕਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਤੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਮੈਡਮ ਸੀਮਾ ਜੈਨ ਨੇ ਹਮੇਸਾ ਹੀ ਘਨੌਰ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਜਿਸ ਅਫਸਰ ਦਾ ਇਲਾਕੇ ਦੇ ਲੋਕਾਂ ਨਾਲ ਚੰਗਾ ਵਿਵਹਾਰ ਹੈ, ਉਹਨਾਂ ਦੀ ਇਸ ਤਰ੍ਹਾਂ ਅਚਨਚੇਤ ਬਦਲੀ ਕਰਨਾ ਮੰਦਭਾਗਾ ਹੈ।ਜੇਕਰ ਕਿ੍ਰਸ਼ਨ ਸਿੰਘ ਦੀ ਬਦਲੀ ਰੱਦ ਨਾ ਹੋਈ ਤਾਂ ਅਸੀਂ ਹਾਈਵੇ ਜਾਮ ਕਰਾਂਗੇ ਜਿਸ ਦੀ ਜੰਿਮੇਵਾਰੀ ਪ੍ਰਸਾਸਨ ਦੀ ਹੋਵੇਗੀ।
ਇਸ ਮੌਕੇ ਤੇ ਚੇਅਰਮੈਨ ਹਰਵਿੰਦਰ ਸਿੰਘ ਕਾਮੀ ਕਲਾ, ਮਾਰਕੀਟ ਕਮੇਟੀ ਘਨੌਰ ਦੇ ਚੇਅਰਮੈਨ ਬਲਜੀਤ ਸਿੰਘ ਗਿੱਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਮਾਡੀਆਂ,ਹਰਪ੍ਰੀਤ ਸਿੰਘ ਚਮਾਰੂ, ਸਰਪੰਚ ਬਲਜੀਤ ਸਿੰਘ ਲਾਛੜੂ, ਸਰਪੰਚ ਲੱਖਾ ਸਿੰਘ ਕਬੂਲਪੁਰ, ਸਰਪੰਚ ਦਾਰਾ ਸਿੰਘ ਹਰਪਾਲਪੁਰ, ਸਰਪੰਚ ਦਰਸਨ ਸਿੰਘ ਮੰਡੋਲੀ, ਸਰਪੰਚ ਅਵਤਾਰ ਸਿੰਘ ਰਾਮਪੁਰ, ਸਰਪੰਚ ਬਲਕਾਰ ਸਿੰਘ ਉਟਸਰ,ਸਰਪੰਚ ਹਰਜਿੰਦਰ ਸਿੰਘ ਪਿੱਪਲ ਮਘੌਲੀ,ਸਰਪੰਚ ਗੁਰਪਾਲ ਸਿੰਘ ਜੰਡ ਮਘੌਲੀ, ਸਰਪੰਚ ਪਰਵਿੰਦਰ ਸਿੰਘ ਫਰੀਦਪੁਰ ਜੱਟਾ, ਸਰਪੰਚ ਸੋਹਣ ਸਿੰਘ ਲੋਹਸਿੰਬਲੀ,ਰਾਜਿੰਦਰ ਸਿੰਘ ਹਰਪਾਲਾ,ਜੱਸੀ ਕਾਮੀ ਖ਼ੁਰਦ, ਅਵਤਾਰ ਸਿੰਘ ਕਾਮੀ ਖ਼ੁਰਦ, ਅਤੇ ਹੋਰ ਵੀ ਹਾਜ਼ਰ ਸਨ।