Friday, November 22, 2024

International

ਅਮਰੀਕਾ ਵਿਚ ਵੀ ਗਰਮੀ ਦਾ ਕਹਿਰ, 12 ਜਣਿਆਂ ਦੀ ਮੌਤ

June 30, 2021 07:47 PM
SehajTimes

ਵਾਸ਼ਿੰਗਟਨ : ਭਾਰਤ ਵਾਂਗ ਅਮਰੀਕਾ ਵਿਚ ਵੀ ਗਰਮੀ ਕਹਿਰ ਢਾਹ ਰਹੀ ਹੈ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਠੰਢੇ ਮੁਲਕ ਦੇ ਲੋਕ ਵੀ ਗਰਮੀ ਨਾਲ ਤ੍ਰਾਹ-ਤ੍ਰਾਹ ਕਰਨ ਲੱਗ ਪਏ ਹਨ। ਦੋ ਦਿਨ ਪਹਿਲਾਂ ਅਮਰੀਕੀ ਦੇ ਸ਼ਹਿਰ ਪੋਰਟਲੈਂਡ ਵਿਚ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ ਸੀ ਜਿਸ ਕਾਰਨ ਲੋਕ ਗਰਮੀ ਤੋਂ ਬਚਣ ਲਈ ਬਾਹਰ ਬਣਾਏ ਗਏ ਕੂÇਲੰਗ ਕੇਂਦਰ ਵਿਚ ਘੁੰਮਦੇ ਵੇਖੇ ਗਏ ਸਨ। ਹੋਰ ਤਾਂ ਹੋਰ, ਗਰਮੀ ਕਾਰਨ ਬਿਜਲੀ ਦੀ ਮੰਗ ਵੱਧ ਗਈ ਹੈ ਅਤੇ ਬਿਜਲੀ ਦੇ ਕੱਟ ਲਾਉਣੇ ਪੈ ਰਹੇ ਹਨ। ਆਮ ਹੀ ਵੇਖਦੇ ਹਾਂ ਕਿ ਭਾਰਤ ਵਿਚ ਗਰਮੀ ਕਾਰਨ ਬਿਜਲੀ ਦੇ ਲੰਮੇ ਕੱਟਦੇ ਲਗਦੇ ਹਨ ਪਰ ਅਮਰੀਕਾ ਵਰਗੇ ਵਿਕਸਤ ਮੁਲਕ ਵਿਚ ਵੀ ਅਜਿਹਾ ਹੋ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਸਭ ਗਲੋਬਲ ਵਾਰਮਿੰਗ ਦਾ ਅਸਰ ਹੈ ਪਰ ਆਉਣ ਵਾਲੇ ਸਾਲਾਂ ਵਿਚ ਇਹ ਹੋਰ ਭਿਆਨਕ ਹੋਵੇਗਾ ਜੇ ਅਸੀਂ ਹੁਣੇ ਤੋਂ ਸੁਧਾਰ ਨਾ ਕੀਤਾ। ਖ਼ਬਰਾਂ ਮੁਤਾਬਕ ਵਾਸ਼ਿੰਗਟਨ ਤੇ ਓਰੇਗਾਨ 'ਚ ਭਿਆਨਕ ਗਰਮੀ ਨਾਲ ਕਰੀਬ 12 ਲੋਕਾਂ ਦੀ ਮੌਤ ਹੋ ਗਈ ਹੈ। ਗਰਮੀ ਦੇ ਚੱਲਦਿਆਂ ਬਿਜਲੀ ਦੀ ਮੰਗ 'ਚ ਭਾਰੀ ਇਜ਼ਾਫਾ ਹੋਇਆ ਹੈ ਜਿਸ ਨਾਲ ਬਲੈਕ ਆਊਟ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। ਭਾਰੀ ਦੇ ਮੰਗ ਦੇ ਚੱਲਦਿਆਂ ਬਿਜਲੀ ਦੀ ਕਟੌਤੀ ਕਰਨੀ ਪੈ ਰਹੀ ਹੈ। ਸਿਆਟਲ ਤੇ ਪੋਰਟਲੈਂਡ 'ਚ ਪਾਰਾ ਲਗਾਤਾਰ 100 ਡਿਗਰੀ ਫਾਰੇਨਹਾਈਟ ਤੋਂ ਜ਼ਿਆਦਾ ਬਣਿਆ ਹੋਇਆ ਹੈ। ਕੈਨੇਡਾ 'ਚ ਵੀ ਭਿਆਨਕ ਗਰਮੀ ਨਾਲ ਹਾਲਾਤ ਬੇਹੱਦ ਖਰਾਬ ਹੋ ਗਏ ਹਨ ।

Have something to say? Post your comment

 

More in International

ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ; ਮੁੱਖ ਦੋਸ਼ੀ ਗ੍ਰਿਫਤਾਰ

ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਕੈਨੇਡਾ ਵੱਲੋਂ ਮੋਗਾ ਦੇ ਸਾਬਕਾ ਕੌਂਸਲਰ ਗੋਰਵਧਨ ਪੋਪਲੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ

ਪਤੀ-ਪਤਨੀ ਇਕੱਠੇ ਚੱਲੇ ਕੈਨੇਡਾ, ਕੌਰ ਇੰਮੀਗ੍ਰੇਸ਼ਨ ਸਟਾਫ਼ ਨੇ ਦਿੱਤੀ ਵਧਾਈ

ਪਿਓ-ਪੁੱਤ ਦਾ 19 ਸਾਲ ਮਗਰੋਂ ਹੋਇਆ ਮਿਲਾਪ

ਕੀਵੀ ਰੇਸਿੰਗ ਸਾਈਕਲਿਸਟ ਦੀ ਚੀਨ ਵਿੱਚ ਮੌਤ

ਪੰਜਾਬ ਦੀ ਧੀ ਕੈਨੇਡਾ ‘ਚ ਬਣੀ ਜੇਲ੍ਹ ਸੁਪਰਡੈਂਟ

ਯੂਕਰੇਨ ਦੀ ਫ਼ੌਜ ਰੂਸ ਦੇ 30 ਕਿਲੋਮੀਟਰ ਅੰਦਰ ਤੱਕ ਹੋਈ ਦਾਖ਼ਲ

ਸੜਕ ਹਾਦਸੇ ‘ਚ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ

ਨੇਪਾਲ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ 18 ਲੋਕਾਂ ਦੀ ਜਾਨ ਗਈ

ਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’