61,494 ਮਰੀਜ਼ ਠੀਕ ਹੋਏ ਅਤੇ 988 ਦੀ ਮੌਤ
ਕੇਰਲਾ ਵਿਚ ਵਧਣ ਲੱਗੇ ਕੋਰੋਨਾ ਕੇਸ
ਨਵੀਂ ਦਿੱਲੀ : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਰੋਨਾ ਵਾਇਰਸ ਜਿਸ ਦਾ ਅਸਲ ਨਾਮ ਕੋਵਿਡ-19 ਹੈ, ਪੂਰੀ ਦੁਨੀਆਂ ਵਿਚ ਫ਼ੈਲ ਚੁੱਕਾ ਹੈ ਪਰ ਅਜਿਹੇ ਵਿਚ ਰਾਹਤ ਇਹ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਘਟ ਰਹੇ ਹਨ। ਹੁਣ ਭਾਰਤ ਦੇਸ਼ ਵਿੱਚ ਕੋਰੋਨਾ ਦੇ ਕੇਸ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਬੁੱਧਵਾਰ ਨੂੰ 48,415 ਨਵੇਂ ਮਰੀਜ਼ਾਂ ਦੀ ਪਹਿਚਾਣ ਹੋਈ ਹੈ। ਇਸ ਤੋਂ ਇਲਾਵਾ 61,494 ਮਰੀਜ਼ ਠੀਕ ਹੋ ਗਏ ਅਤੇ 988 ਨੇ ਜਾਨ ਗਵਾਈ । ਇਸ ਤਰ੍ਹਾਂ Corona Active cases, ਯਾਨੀ ਇਲਾਜ ਕਰਾ ਰਹੇ ਮਰੀਜਾਂ ਦੀ ਗਿਣਤੀ ਵਿੱਚ 14,083 ਦੀ ਕਮੀ ਆਈ ਹੈ । ਹਾਲਾਂਕਿ, ਕੇਰਲ ਦੇ ਅੰਕੜੇ ਕੁੱਝ ਡਰਾ ਰਹੇ ਹਨ । ਇੱਥੇ ਬੀਤੇ ਦੋ ਦਿਨਾਂ ਤੋਂ ਨਵੇਂ ਕੇਸ 13,500 ਤੋਂ ਜ਼ਿਆਦਾ ਆ ਰਹੇ ਹਨ। ਇਸਤੋਂ ਪਹਿਲਾਂ 21 ਜੂਨ ਨੂੰ ਇਹ ਗਿਣਤੀ ਘੱਟ ਕੇ 7,449 ਤੱਕ ਪਹੁੰਚ ਗਈ ਸੀ।
10 ਰਾਜਾਂ ਵਿੱਚ ਲਾਕਡਾਉਨ ਵਰਗੀਆਂ ਪਾਬੰਦਿਆਂ
ਦੇਸ਼ ਦੇ 10 ਰਾਜਾਂ ਵਿੱਚ ਲਾਕਡਾਉਨ ਵਰਗੀਆਂ ਪਾਬੰਦੀਆਂ ਹਨ। ਇਹਨਾਂ ਵਿੱਚ ਪੱਛਮ ਬੰਗਾਲ, ਹਿਮਾਚਲ ਪ੍ਰਦੇਸ਼ , ਝਾਰਖੰਡ, ਛੱਤੀਸਗੜ੍ਹ, ਓਡਿਸ਼ਾ, ਕਰਨਾਟਕ, ਤਮਿਲਨਾਡੁ, ਮਿਜੋਰਮ, ਗੋਵਾ ਅਤੇ ਪੁਡੁਚੇਰੀ ਸ਼ਾਮਿਲ ਹਨ । ਇੱਥੇ ਪਿਛਲੇ ਲਾਕਡਾਉਨ ਵਰਗੇ ਹੀ ਸਖ਼ਤ ਨਿਯਮ ਲਾਗੂ ਹਨ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿਚ
ਬੀਤੇ 24 ਘੰਟਿਆਂ ਵਿੱਚ ਕੁਲ ਨਵੇਂ ਕੇਸ ਆਏ : 48,415
ਬੀਤੇ 24 ਘੰਟਿਆਂ ਵਿੱਚ ਕੁਲ ਠੀਕ ਹੋਏ : 61,494
ਬੀਤੇ 24 ਘੰਟਿਆਂ ਵਿੱਚ ਕੁਲ ਮੌਤਾਂ : 988
ਹੁਣ ਤੱਕ ਕੁਲ Corona case : 3.04 ਕਰੋੜ
ਹੁਣ ਤੱਕ ਠੀਕ ਹੋਏ : 2 . 94 ਕਰੋੜ
ਹੁਣ ਤੱਕ ਕੁਲ ਮੌਤਾਂ : 3.99 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 5.17 ਲੱਖ