ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਨੇ ਪਿਛਲੇ ਦਿਨੀਂ ਅਪਣੀ 44ਵੀਂ ਆਮ ਬੈਠਕ ਵਿਚ ਦੁਨੀਆਂ ਦਾ ਸਭ ਤੋਂ ਸਸਤਾ ਸਮਾਰਟਫ਼ੋਨ ਜਿਉਫ਼ੋਨ ਨੈਕਸਟ ਲਾਂਚ ਕਰਨ ਦਾ ਐਲਾਨ ਕੀਤਾ ਸੀ। ਇਸ ਫ਼ੋਨ ਨੂੰ ਰਿਲਾਇੰਸ ਨੇ ਗੂਗਲ ਨਾਲ ਮਿਲ ਕੇ ਤਿਆਰ ਕੀਤਾ ਹੈ। ਇਸ ਬਾਰੇ ਗੁਜਰਾਤ ਸਰਕਾਰ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੂਗਲ ਇਸ ਸਮਾਰਟਫ਼ੋਨ ਦਾ ਉਤਪਾਦਨ ਗੁਜਰਾਤ ਵਿਚ ਕਰ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਗੂਗਲ ਦੇ ਅਧਿਕਾਰੀ ਪਲਾਂਟ ਲਾਉਣ ਲਈ ਗੁਜਰਾਤ ਵਿਚ ਲੋਕੇਸ਼ਨ ਵੇਖਣ ਪਹੁੰਚੇ ਸਨ। ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਗੂਗਲ ਦੇ ਕੁਝ ਅਧਿਕਾਰੀ ਪਿਛਲੇ ਦਿਲੀਂ ਗੁਜਰਾਤ ਪਹੁੰਚੇ ਸਨ। ਉਨ੍ਹਾਂ ਥੋਲੇਰਾ ਸਪੈਸ਼ਨ ਨਿਵੇਸ਼ ਰੀਜ਼ਨ ਦਾ ਦੌਰਾ ਕੀਤਾ ਸੀ। ਧੋਲੇਰਾ ਵਿਚ ਜਾਰੀ ਬੁਨਿਆਦੀ ਢਾਂਚੇ ਦਾ ਕੰਮ 80 ਫ਼ੀਸਦੀ ਤੋਂ ਜ਼ਿਆਦਾ ਹੋ ਚੁਕਾ ਹੈ ਅਤੇ ਇਸੇ ਕਾਰਨ ਗੁਜਰਾਤ ਸਰਕਾਰ ਦੇਸ਼ ਦੁਨੀਆਂ ਦੀਆਂ ਕਈ ਕੰਪਨੀਆਂ ਲਈ ਧੋਲੇਰਾ ਦਾ ਪ੍ਰਮੋਸ਼ਨ ਵੀ ਕਰ ਰਹੀਆਂ ੲਨ। ਕੋਰੋਨਾ ਕਾਲ ਦੇ ਬਾਅਦ ਤੋਂ ਕਿਸੇ ਵੱਡੀ ਕੰਪਨੀ ਨੇ ਗੁਜਰਾਤ ਵਿਚ ਨਿਵੇਸ਼ ਨਹੀਂ ਕੀਤਾ। ਕੋਵਿਡ ਕਾਰਨ ਇਸ ਸਾਲ ਗੁਜਰਾਤ ਨਿਵੇਸ਼ ਸੰਮੇਲਨ ਵੀ ਨਹੀਂ ਹੋ ਸਕਿਆ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਸਮਾਰਟਫ਼ੋਨ ਬਾਰੇ ਕਿਹਾ ਸੀ ਕਿ ਸਾਡਾ ਅਗਲਾ ਕਦਮ ਗੂਗਲ ਅਤੇ ਜਿਉ ਦੁਆਰਾ ਸਸਤੀ ਕੀਮਤ ਦੇ ਜਿਓ ਸਮਾਰਟਫ਼ੋਨ ਦੀ ਸ਼ੁਰੂਆਤ ਕਰਨਾ ਹੈ। ਇਹ ਭਾਰਤ ਲਈ ਬਣਿਆ ਹੈ ਅਤੇ ਉਨ੍ਹਾਂ ਦੀ ਜੇਬ ਮੁਤਾਬਕ ਹੋਵੇਗਾ।