ਪਠਾਨਕੋਟ : ਇਥੋਂ ਦੇ ਨੇੜਲੇ ਪਿੰਡ ਪਿੰਡ ਸਰਮੋ ਲਹੀ ਤੋਂ ਇਕ ਮਾੜੀ ਖ਼ਬਰ ਮਿਲੀ ਹੈ ਜਿਥੇ ਲੋਕਾਂ ਨੇ ਇਕ ਫ਼ੌਜੀ ਨੂੰ ਭੁਲੇਖੇ ਨਾਲ ਹੀ ਕੁੱਟਕੁੱਟ ਕੇ ਮਾਰ ਦਿਤਾ। ਫ਼ੌਜੀ ਦੀਪਕ ਸਿੰਘ ਕਈ ਮਹੀਨਿਆਂ ਬਾਅਦ ਛੁੱਟੇ ਤੇ ਘਰ ਆਇਆ ਸੀ। ਮ੍ਰਿਤਕ ਫੌਜੀ ਦੇ ਪਿਤਾ ਓਂਕਾਰ ਸਿੰਘ ਨੇ ਦੱਸਿਆ ਕਿ ਦੀਪਕ ਸਿੰਘ ਭਾਰਤੀ ਫੌਜ ਵਿੱਚ ਤਾਇਨਾਤ ਸੀ। ਛੇ ਮਹੀਨਿਆਂ ਬਾਅਦ ਘਰ ਆਉਣ ਸੀ। ਉਹ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ ਅਤੇ ਉਥੋਂ ਬੱਸ ‘ਚ ਪਠਾਨਕੋਟ ਆ ਰਿਹਾ ਸੀ। ਗਲਤੀ ਨਾਲ ਉਹ ਕਾਹਨੂੰਵਾਨ ਚੌਕ ‘ਤੇ ਉਤਰ ਗਿਆ। ਘਰ ਜਾਣ ਲਈ ਕੋਈ ਸਵਾਰੀ ਨਾ ਮਿਲਣ ਕਰ ਕੇ ਉਹ ਪੈਦਲ ਹੀ ਘਰ ਜਾ ਰਿਹਾ ਸੀ ਅਤੇ ਗ਼ਰਮੀ ਜਿਆਦਾ ਹੋਣ ਕਾਰਨ ਉਸ ਨੂੰ ਪਿਆਸ ਲੱਗੀ ਤਾਂ ਦੇਰ ਰਾਤ 11 ਵਜੇ ਉਹ ਗੁਰੂਦੁਆਰਾ ਕੁੱਲੀਆਂ ਵਾਲਾ ਵਿਖੇ ਪਾਣੀ ਪੀਣ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਉਸ ਨੂੰ ਘੇਰ ਕੇ ਚੋਰ ਸਮਝ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਸੇ ਤਰ੍ਹਾਂ ਉਸ ਨੂੰ ਲੋਕਾਂ ਤੋਂ ਬਚਾਇਆ ਅਤੇ ਉਸਨੂੰ ਹਸਪਤਾਲ ਦਾਖਲ ਕਰਵਾਇਆ, ਪਰ ਦੀਪਕ ਦੀ ਉਥੇ ਮੌਤ ਹੋ ਗਈ। ਪੁਲਿਸ ਨੇ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਤਾਂ ਗੁੱਸੇ ਵਿੱਚ ਆਏ ਪਰਿਵਾਰ ਤੇ ਪਿੰਡ ਵਾਲਿਆਂ ਨੇ ਫੌਜੀ ਦੀ ਮ੍ਰਿਤਕ ਦੇਹ ਨੂੰ ਪਿੰਡ ਸਰਮੋ ਲਾਹੜੀ ਤੋਂ ਲੰਘਣ ਵਾਲੇ ਪਠਾਨਕੋਟ-ਅੰਮ੍ਰਿਤਸਰ ਕੌਮੀ ਰਾਜਮਾਰਗ ‘ਤੇ ਰੱਖ ਕੇ ਚਾਰ ਘੰਟੇ ਧਰਨਾ ਦਿੱਤਾ। ਭਆ ਦੇ ਵਿਧਾਇਕ ਜੋਗਿੰਦਰ ਪਾਲ ਵੀ ਉਨ੍ਹਾਂ ਨਾਲ ਧਰਨੇ ‘ਤੇ ਬੈਠੇ। ਪੁਲਿਸ ਨੇ ਉਨ੍ਹਾਂ ਨੂੰ ਸਵੇਰੇ ਸੂਚਨਾ ਦਿੱਤੀ ਕਿ ਦੀਪਕ ਦੀ ਮੌਤ ਹੋ ਗਈ ਹੈ। ਪੁਲਿਸ ਦੀ ਕੋਸਿ਼ਸ਼ਾਂ ਮਗਰੋਂ ਜਾਮ ਖੋਲ੍ਹਿਆ ਗਿਆ। ਇਸ ਮੌਕੇ ਮ੍ਰਿਤਕ ਫ਼ੌਜੇ ਦੇ ਪਿਤਾ ਦੇ ਬਿਆਨਾਂ ਉਪਰ ਪੁਲਿਸ ਨੇ ਪਰਚੇ ਦੀਆਂ ਧਾਰਾਵਾਂ ਬਦਲੀਆਂ ਇਸ ਬਾਰੇ ਡੀਐਸਪੀ ਗੁਰਦਾਸਪੁਰ ਸੁਖਪਾਲ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਜਲਦੀ ਹੀ ਪੁਲਿਸ ਹਿਰਾਸਤ ਵਿਚ ਹੋਣਗੇ।