ਨਵੀਂ ਦਿੱਲੀ: ਕੋਰੋਨਾ ਨੇ ਭਾਰਤ ਸਣੇ ਦੁਨੀਆਂ ਵਿਚ ਆਪਣਾ ਪੂਰਾ ਜ਼ੋਰ ਲਾਇਆ ਹੈ ਅਤੇ ਹੁਣ ਇਸ ਦੇ ਫ਼ੈਲਣ ਦੀ ਰਫ਼ਤਾਰ ਘਟ ਰਹੀ ਹੈ। ਇਸੇ ਕਰ ਕੇ ਭਾਰਤ ਵਿਚ ਇਸ ਕੋਰੋਨਾ ਦੇ ਅੰਕੜੇ ਹੌਲੀ ਹੌਲੀ ਦਿਨ ਬਾ ਦਿਨ ਘਟ ਰਹੇ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 43640 ਨਵੇਂ ਕੇਸ ਸਾਹਮਣੇ ਆਏ ਹਨ ਅਤੇ 722 ਲੋਕਾਂ ਦੀ ਮੌਤ ਹੋ ਗਈ ਹੈ । ਭਾਰਤ ਵਿੱਚ ਲਗਾਤਾਰ ਪੰਜਵੇਂ ਦਿਨ 45 ਹਜ਼ਾਰ ਤੋਂ ਘੱਟ ਕੋਰੋਨਾ ਕੇਸ ਦਰਜ ਕੀਤੇ ਗਏ ਹਨ ਤੇ ਮੌਤ ਦੀ ਗਿਣਤੀ ਵੀ ਹੇਠਾਂ ਆ ਗਈ ਹੈ। ਏਨਾ ਹੀ ਨਹੀਂ ਬੀਤ ਭਲਕ 60124 ਲੋਕ ਕੋਰੋਨਾ ਨੂੰ ਹਰਾ ਕੇ ਰਾਜ਼ੀ ਵੀ ਹੋਏ ਹਨ। ਇਸ ਤੋਂ ਇਲਾਵਾ ਜੇਕਰ ਕੋਰੋਨਾ ਟੀਕਾਕਰਨ ਦੀ ਗੱਲ ਕਰੀਏ ਤਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਐਂਟੀ ਕੋਵਿਡ-19 ਟੀਕੇ ਦੀਆਂ 1.26 ਕਰੋੜ ਤੋਂ ਵੱਧ ਖੁਰਾਕ ਅਜੇ ਵੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਉਪਲਬਧ ਹਨ ਅਤੇ ਅਗਲੇ ਤਿੰਨ ਦਿਨਾਂ ਵਿੱਚ ਉਨ੍ਹਾਂ ਨੂੰ ਹੋਰ ਖੁਰਾਕ ਸਪਲਾਈ ਕੀਤੀ ਜਾਏਗੀ। ਮੰਤਰਾਲੇ ਨੇ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ 32.99 ਕਰੋੜ ਦੀ ਖੁਰਾਕ ਮੁਫ਼ਤ ਸਪਲਾਈ ਕੀਤੀ ਜਾ ਚੁੱਕੀ ਹੈ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ
ਬੀਤੇ 24 ਘੰਟੇ ਵਿੱਚ ਕੁਲ ਨਵੇਂ ਕੇਸ ਆਏ : 43,640
ਬੀਤੇ 24 ਘੰਟੇ ਵਿੱਚ ਕੁਲ ਠੀਕ ਹੋਏ : 56,643
ਬੀਤੇ 24 ਘੰਟੇ ਵਿੱਚ ਕੁਲ ਮੌਤਾਂ : 722
ਹੁਣ ਤੱਕ ਕੁਲ Corona case : 3.05 ਕਰੋੜ
ਹੁਣ ਤੱਕ ਠੀਕ ਹੋਏ : 2.95 ਕਰੋੜ
ਹੁਣ ਤੱਕ ਕੁਲ ਮੌਤਾਂ : 4.01 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 4.90 ਲੱਖ