ਦੇਸ਼ ਵਿਚ 42,751 ਨਵੇਂ ਕੋਰੋਨਾ ਮਰੀਜ਼ ਮਿਲੇ
ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪਿਛਲੇ ਲੱਗਭਗ ਦੋ ਸਾਲਾਂ ਤੋਂ ਰੁਕ ਰੁਕ ਕੇ ਕਹਿਰ ਵਰਤਾਇਆ ਜਾ ਰਿਹਾ ਹੈ। ਹੁਣ ਇਸ ਦੀ ਦੂਜੀ ਲਹਿਰ ਖ਼ਤਮ ਹੁੰਦੀ ਜਾਪਦੀ ਹੈ ਇਸੇ ਕਰ ਕੇ ਰੋਜ਼ਾਨਾ ਕੋਰੋਨਾ ਮਰੀਜ਼ਾਂ ਦਾ ਅੰਕੜਾ ਹੇਠਾਂ ਵਲ ਆ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੇ ਸਨਿਚਰਵਾਰ ਨੂੰ ਦੇਸ਼ ਵਿਚ 42,751 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ ਅਤੇ 51,775 ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ, 932 ਦੀ ਮੌਤ ਵੀ ਹੋ ਗਈ। ਇਸਦੇ ਨਾਲ, Corona Active case ਦੀ ਗਿਣਤੀ ਘੱਟ ਗਈ ਹੈ। ਹੁਣ ਐਕਟਿਵ ਕੇਸਾਂ ਦੀ ਗਿਣਤੀ 5 ਲੱਖ ਤੋਂ ਵੀ ਘੱਟ ਹੋ ਗਈ ਹੈ। ਇਥੇ ਦਸ ਦਈਏ ਕਿ ਬੁੱਧਵਾਰ ਨੂੰ 48,606 ਮਾਮਲੇ ਦਰਜ ਹੋਏ। ਇਸ ਤੋਂ ਬਾਅਦ, ਵੀਰਵਾਰ ਨੂੰ 46,781 ਕੋਰੋਨਾ ਅਤੇ ਸ਼ੁੱਕਰਵਾਰ ਨੂੰ 44,185 ਕੇਸ ਦਰਜ ਕੀਤੇ ਗਏ ਸਨ। ਸ਼ਨੀਵਾਰ ਨੂੰ, ਇਸ ਵਿਚ ਲਗਾਤਾਰ ਗਿਰਾਵਟ ਆਈ ਅਤੇ 43 ਹਜ਼ਾਰ ਤੋਂ ਘੱਟ ਮਾਮਲੇ ਆਏ। ਦੇਸ਼ ਵਿੱਚ ਹੁਣ ਕੁੱਲ 4.80 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਥੇ ਹੀ ਨਵੇਂ ਮਰੀਜ਼ਾਂ ਦਾ ਅੰਕੜਾ 9 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰਿਹਾ ਹੈ।ਇਸ ਸਬੰਧੀ ਨੀਤੀ ਆਯੋਗ ਮੈਂਬਰ (ਸਿਹਤ) ਡਾ. ਵੀਕੇ ਪੌਲ ਨੇ ਕਿਹਾ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਅਜੇ ਖ਼ਤਮ ਨਹੀਂ ਹੋਈ ਹੈ। ਤੀਜੀ ਲਹਿਰ ਆਵੇਗੀ ਜਾਂ ਨਹੀਂ ਸਾਡੇ ਹੱਥ ਵਿਚ ਹੈ।
ਦੇਸ਼ ਵਿਚ ਕੋਰੋਨਾ ਅੰਕੜੇ
ਬੀਤੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਆਏ: 42,751
ਬੀਤੇ 24 ਘੰਟਿਆਂ ਵਿੱਚ ਕੁੱਲਠੀਕ ਹੋਏ: 51,775
ਬੀਤੇ 24 ਘੰਟਿਆਂ ਵਿੱਚ ਕੁੱਲ ਮੌਤਾਂ: 932
ਹੁਣ ਤੱਕ ਕੁੱਲ Corona Cases : 3.05 ਕਰੋੜ
ਹੁਣ ਤਕ ਠੀਕ: 2.96 ਕਰੋੜ
ਹੁਣ ਤੱਕ ਕੁੱਲ ਮੌਤਾਂ: 4.02 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 4.80 ਲੱਖ