ਮੁੰਬਈ: ਤਲਾਕ ਦੇ ਇਕ ਦਿਨ ਬਾਅਦ 56 ਸਾਲਾ ਆਮਿਰ ਖ਼ਾਨ ਅਤੇ 47 ਸਾਲਾ ਕਿਰਨ ਰਾਉ ਨੇ ਐਤਵਾਰ ਨੂੰ ਅਪਣੇ ਪ੍ਰਸ਼ੰਸਕਾਂ ਲਈ ਵੀਡੀਉ ਸੁਨੇਹਾ ਜਾਰੀ ਕੀਤਾ। ਜੋੜੇ ਨੇ ਵੀਡੀਉ ਵਿਚ ਅਪਣੇ ਅਲੱਗ ਹੋਣ ਦੀ ਗੱਲ ਕੀਤੀ। ਉਹ ਇਕ ਦੂਜੇ ਦੇ ਹੱਥ ਫੜੀ ਨਜ਼ਰ ਆਏ। ਦੋਹਾਂ ਨੇ ਕਿਹਾ ਕਿ ਹਾਲੇ ਵੀ ਇਕ ਹੀ ਪਰਵਾਰ ਦਾ ਹਿੱਸਾ ਹਨ। ਬੇਸ਼ੱਕ ਉਨ੍ਹਾਂ ਦਾ ਰਿਸ਼ਤਾ ਬਦਲ ਗਿਆ ਹੈ, ਫਿਰ ਵੀ ਇਕ ਦੂਜੇ ਨਾਲ ਜੁੜੇ ਰਹਿਣਗੇ। ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕੀਤਾ ਸੀ। 15 ਸਾਲ ਬਾਅਦ ਦੋਹਾਂ ਨੇ ਕਲ ਵੱਖ ਹੋਣ ਦਾ ਐਲਾਨ ਕੀਤਾ। ਦੋਹਾਂ ਨੇ ਬਿਆਨ ਵਿਚ ਕਿਹਾ ਕਿ ਦੋਵੇਂ ਬਹੁਤ ਖ਼ੁਸ਼ ਹਨ। ਦੋਹਾਂ ਦਾ ਇਕ ਬੇਟਾ ਹੈ ਆਜ਼ਾਦ ਜਿਸ ਦੀ ਉਮਰ 10 ਸਾਲ ਦੀ ਹੈ। ਉਸ ਦਾ ਜਨਮ ਕਿਰਾਏ ਦੀ ਕੁੱਖ ਜ਼ਰੀਏ ਹੋਇਆ ਸੀ। ਆਮਿ ਖ਼ਾਨ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ। ਜਦ ਉਹ ਫ਼ਿਲਮ ਕਿਆਮਤ ਤਕ ਕਿਆਮਤ ਦੀ ਸ਼ੂਟਿੰਗ ਕਰ ਰਹੇ ਸਨ, ਤਦ ਉਨ੍ਹਾਂ ਰੀਨਾ ਨਾਲ ਵਿਆਹ ਕਰ ਲਿਆ ਸੀ। 18 ਅਪ੍ਰੈਲ 1986 ਨੂੰ ਹੋਇਆ ਵਿਆਹ 16 ਸਾਲ ਤਕ ਚਲਿਆ। 2002 ਵਿਚ ਤਲਾਕ ਹੋ ਗਿਆ ਸੀ। ਦੋਹਾਂ ਦੇ ਦੋ ਬੱਚੇ ਜੁਨੈਦ ਅਤੇ ਆਇਰਾ ਹਨ ਜੋ ਹੁਣ ਰੀਨਾ ਨਾਲ ਰਹਿੰਦੇ ਹਨ।