ਲੰਦਨ: ਇਥੇ ਪੰਜ ਮਹੀਨੇ ਦੀ ਬੱਚੀ ਦੀ ਹੈਰਾਨ ਕਰਨ ਵਾਲੀ ਸਚਾਈ ਸਾਹਮਣੇ ਆਈ ਹੈ। ਉਹ ਗੰਭੀਰ ਖ਼ਾਨਦਾਨੀ ਬੀਮਾਰੀ ਨਾਲ ਜੂਝ ਰਹੀ ਹੈ। ਉਸ ਦਾ ਜਨਮ ਇਸੇ ਸਾਲ 31 ਜਨਵਰੀ ਨੂੰ ਹੋਇਆ ਸੀ। ਉਸ ਦਾ ਸਰੀਰ ਪੱਥਰ ਵਿਚ ਬਦਲ ਰਿਹਾ ਹੈ। ਇਹ ਬੀਮਾਰੀ ਮਾਸਪੇਸ਼ੀਆਂ ਨੂੰ ਹੱਡੀਆਂ ਵਿਚ ਬਦਲ ਦਿੰਦੀ ਹੈ। ਇਸ ਬੱਚੀ ਦਾ ਨਾਮ ਲੈਕਸੀ ਰਾਬਿਨਸ ਹੈ। ਉਹ ਕਿਸੇ ਵੀ ਆਮ ਬੱਚੇ ਵਾਂਗ ਲਗਦੀ ਹੈ ਪਰ ਉਹ ਅਪਣਾ ਅੰਗੂਠਾ ਨਹੀਂ ਹਿਲਾ ਸਕਦੀ ਅਤੇ ਉਸ ਦੇ ਪੈਰ ਦੀਆਂ ਉਂਗਲੀਆਂ ਵੀ ਵੱਡੀਆਂ ਹਨ। ਜਨਮ ਦੇ ਕੁਝ ਮਹੀਨੇ ਮਗਰੋਂ ਉਸ ਦੇ ਮਾਤਾ ਪਿਤਾ ਉਸ ਡਾਕਟਰਾਂ ਕੋਲ ਲੈ ਗਏ। ਜਾਂਚ ਵਿਚ ਪਤਾ ਲੱਗਾ ਕਿ ਉਹ ਸੀਮਤ ਜੀਵਨ ਦੀ ਬੀਮਾਰੀ ‘ਫ਼ਾਈਬ੍ਰੋਡਿਸਪਲਾਸੀਆ ਓਸਿਫਿਕੰਸ ਪ੍ਰੋਗੇਰੇਸਿਵਾ ਯਾਨੀ ਏਐਫ਼ਪੀ ਤੋਂ ਪੀੜਤ ਹੈ। 20 ਲੱਖ ਲੋਕਾਂ ਵਿਚੋਂ ਇਕ ਨੂੰ ਇਹ ਬੀਮਾਰੀ ਹੁੰਦੀ ਹੈ। ਅਪ੍ਰੈਲ ਵਿਚ ਕੀਤੇ ਗਏ ਉਸ ਦੇ ਅੇਕਸਰੇਅ ਤੋਂ ਪਤਾ ਲੱਗਾ ਕਿ ਉਸ ਦੇ ਪੈਰਾਂ ਵਿਚ ਜੁੜਵਾਂ ਅੰਗੂਠੇ ਹਨ। ਇਸ ਬੀਮਾਰੀ ਕਾਰਨ ਪਿੰਜਰ ਦੇ ਬਾਹਰ ਹੱਡੀਆਂ ਬਣਨ ਲਗਦੀਆਂ ਹਨ। ਇਸ ਕਾਰਨ ਮਰੀਜ਼ ਚੱਲ-ਫਿਰ ਨਹੀਂ ਸਕਦਾ। ਇਸ ਬੀਮਾਰੀ ਦੇ ਸ਼ਿਕਾਰ ਮਰੀਜ਼ਾਂ ਦਾ ਕੋਈ ਇਲਾਜ ਨਹੀਂ ਹੈ। ਅਜਿਹੇ ਲੋਕ 20 ਸਾਲ ਦੀ ਉਮਰ ਤਕ ਬਿਸਤਰੇ ’ਤੇ ਪਏ ਰਹਿੰਦੇ ਹਨ। ਉਨ੍ਹਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੁੰਦੀ ਹੈ। ਮਰੀਜ਼ ਛੋਟਾ ਜਿਹੇ ਝਟਕਾ ਵੀ ਨਹੀਂ ਸਹਿ ਸਕਦਾ। ਡਿੱਗਣ ਕਾਰਨ ਹਾਲਤ ਹੋਰ ਵਿਗੜ ਜਾਂਦੀ ਹੈ। ਮਰੀਜ਼ ਬੱਚਿਆਂ ਨੂੰ ਜਨਮ ਵੀ ਨਹੀਂ ਦੇ ਸਕਦੇ। ਇਜੈਕਸ਼ਨ ਜਾਂ ਵੈਕਸੀਨ ਨਹੀਂ ਲਗਵਾ ਸਕਦੇ ਅਤੇ ਦੰਦਾਂ ਦਾ ਇਲਾਜ ਵੀ ਨਹੀਂ ਕਰਵਾ ਸਕਦੇ।