ਟੋਕੀਓ : ਨੇਪਾਲ ਤੋਂ ਬਾਅਦ ਜਾਪਾਨ ਵਿਚ ਬਰਸਾਤ ਕਹਿਰ ਵਰਤਾਅ ਰਹੀ ਹੈ ਜਿਸ ਵਿਚ ਕਈ ਲੋਕਾਂ ਦੀ ਜਾਨ ਵੀ ਚਲੀ ਗਏ ਅਤੇ ਮਿੱਟੀ ਖਿਸਕਣ ਦੇ ਵੀ ਆਸਾਰ ਬਣਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਜਾਪਾਨ 'ਚ ਭਾਰੀ ਮੀਂਹ ਕਾਰਨ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਪਗ 100 ਤੋਂ ਜ਼ਿਆਦਾ ਲੋਕ ਲਾਪਤਾ ਹਨ। ਜ਼ਿਕਰਯੋਗ ਹੈ ਕਿ ਜਾਪਾਨ 'ਚ ਇਸ ਮਹੀਨੇ ਤੋਂ ਓਲੰਪਿਕ ਵੀ ਹੋਣੀ ਹੈ। ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਇਸ ਓਲੰਪਿਕ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਅਜਿਹੇ 'ਚ ਭਾਰੀ ਮੀਂਹ ਤੇ ਭੂਮੀ ਖਿਸਕਣ ਦੀਆਂ ਘਟਨਾਵਾਂ ਨੇ ਚਿੰਤਾ ਨੂੰ ਵਧਾਉਣ ਦਾ ਕੰਮ ਕੀਤਾ ਹੈ। ਸਥਾਨਕ ਖਬਰਾਂ ਮੁਤਾਬਕ ਸ਼ਨੀਵਾਰ ਦੀ ਸਵੇਰ ਨੂੰ ਅਟਾਮੀ 'ਚ ਲਪੇਟ ਲਗਪਗ 130 ਇਮਾਰਤਾਂ ਆਈਆਂ ਹਨ। ਦਰਅਸਲ ਜਾਪਾਨੀ ਸ਼ਹਿਰ ਅਟਾਮੀ 'ਚ ਆਏ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦਾ ਵੀ ਖਤਰਾ ਵੀ ਕਾਫੀ ਵਧ ਗਿਆ ਹੈ। ਅਟਾਮੀ ਤੋਂ ਲਗਪਗ 90 ਕਿਮੀ ਦੂਰ ਦੱਖਣੀ ਪੱਛਮੀ ਟੋਕੀਓ 'ਚ ਪ੍ਰਸ਼ਾਸਨ ਨੇ ਇਕ ਵਿਅਕਤੀ ਦੀ ਮੌਤ ਤੇ 113 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੁਣ ਤਕ ਕੀਤੀ ਹੈ। ਬਰਸਾਤ ਕਾਰਨ ਇਕ ਥਾਂ ਉਤੇ ਜ਼ਮੀਨ ਖਿਸਕਣ ਕਾਰਨ ਇਕ ਮਹਿਲਾ ਦੀ ਮੌਤ ਵੀ ਹੋਈ ਹੈ। ਜਾਪਾਨ 'ਚ ਇਸ ਘਟਨਾ ਨੇ ਇਕ ਵਾਰ ਫਿਰ ਤੋਂ ਭੂਚਾਲ, ਜਵਾਲਾਮੁਖੀ ਦਾ ਫਟਣਾ, ਸੁਨਾਮੀ ਦੇ ਰੂਪ 'ਚ ਇੱਥੇ ਪਹਿਲਾਂ ਆਈ ਕੁਦਰਤੀ ਆਫਤ ਦੀ ਯਾਦ ਦਿਵਾ ਦਿੱਤੀ ਹੈ।