51827 ਮਰੀਜ ਠੀਕ ਵੀ ਹੋਏ ਅਤੇ 552 ਦੀ ਮੌਤ
ਨਵੀਂ ਦਿੱਲੀ : ਦੇਸ਼ ਵਿੱਚ ਸੋਮਵਾਰ ਨੂੰ ਕੋਰੋਨਾ ਦੇ 34,026 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 51,827 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਅਤੇ 552 ਲੋਕਾਂ ਦੀ ਜਾਨ ਵੀ ਗਈ। ਬੀਤੇ ਦਿਨੀ ਕੋਰੋਨਾ ਦਾ ਅੰਕੜਾ ਪਿਛਲੇ 111 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 16 ਮਾਰਚ ਨੂੰ ਕੋਰੋਨਾ ਦੇ 28,869 ਮਰੀਜ ਮਿਲੇ ਸਨ। ਉਥੇ ਹੀ ਰੋਜਾਨਾ ਹੋਣ ਵਾਲੀਆਂ ਮੌਤਾਂ ਵਿੱਚ ਵੀ ਕਮੀ ਰਿਕਾਰਡ ਕੀਤੀ ਜਾ ਰਹੀ ਹੈ। ਬੀਤੇ ਦਿਨ ਕੋਰੋਨਾ ਕਾਰਨ ਜਾਨ ਗਵਾਉਣ ਵਾਲੀਆਂ ਦਾ ਅੰਕੜਾ ਪਿਛਲੇ 3 ਮਹੀਨੇ ਵਿੱਚ ਸੱਭ ਤੋਂ ਘੱਟ ਹੈ। ਇਸਤੋਂ ਪਹਿਲਾਂ 3 ਅਪ੍ਰੈਲ ਨੂੰ 514 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਸੀ
ਦੇਸ਼ ਵਿੱਚ ਕੋਰੋਨਾ ਮਹਾਮਾਰੀ ਅੰਕੜਿਆਂ ਵਿੱਚ
ਬੀਤੇ 24 ਘੰਟਿਆਂ ਵਿੱਚ ਕੁਲ ਨਵੇਂ ਕੇਸ ਆਏ : 34,026
ਬੀਤੇ 24 ਘੰਟਿਆਂ ਵਿੱਚ ਕੁਲ ਠੀਕ ਹੋਏ : 51,827
ਬੀਤੇ 24 ਘੰਟਿਆਂ ਵਿੱਚ ਕੁਲ ਮੌਤਾਂ : 552
ਹੁਣ ਤੱਕ ਕੁਲ ਕੋਰੋਨਾ ਮਰੀਜÊ : 3.06 ਕਰੋੜ
ਹੁਣ ਤੱਕ ਠੀਕ ਹੋਏ : 2.97 ਕਰੋੜ
ਹੁਣ ਤੱਕ ਕੁਲ ਮੌਤਾਂ : 4.03 ਲੱਖ
ਹੁਣ ਇਲਾਜ ਕਰਾ ਰਹੇ ਮਰੀਜਾਂ ਦੀ ਕੁਲ ਗਿਣਤੀ : 4.58 ਲੱਖ
9 ਰਾਜਾਂ ਵਿੱਚ ਲਾਕਡਾਉਨ ਵਰਗੀ ਪਾਬੰਦਿਆਂ
ਦੇਸ਼ ਦੇ 9 ਰਾਜਾਂ ਵਿੱਚ ਲਾਕਡਾਉਨ ਵਰਗੀਆਂ ਪਾਬੰਦੀਆਂ ਹਨ। ਇਹਨਾਂ ਵਿੱਚ ਪੱਛਮ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ, ਓਡਿਸ਼ਾ, ਤਮਿਲਨਾਡੁ, ਮਿਜੋਰਮ, ਗੋਵਾ ਅਤੇ ਪੁਡੁਚੇਰੀ ਸ਼ਾਮਿਲ ਹਨ। ਇੱਥੇ ਪਿਛਲੇ ਲਾਕਡਾਉਨ ਵਰਗੀਆਂ ਹੀ ਪਾਬੰਦੀਆਂ ਜਾਰੀ ਹਨ।
ਕੇਂਦਰ ਸ਼ਾਸਿਤ ਰਾਜਾਂ ਦਾ ਹਾਲ
ਦੇਸ਼ ਦੇ 22 ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿੱਚ ਵੀ ਲਾਕਡਾਊਨ ਹੈ। ਇੱਥੇ ਪਾਬੰਦੀਆਂ ਦੇ ਨਾਲ ਛੁੱਟ ਵੀ ਹੈ। ਇਹਨਾਂ ਵਿੱਚ ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਮਧੱਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਏ, ਨਗਾਲੈਂਡ, ਅਸਮ, ਮਣਿਪੁਰ, ਤਿਰਪੁਰਾ, ਆਂਦਰਾ ਪ੍ਰਦੇਸ਼ ਅਤੇ ਗੁਜਰਾਤ ਸ਼ਾਮਿਲ ਹਨ ।